ਸਰਕਾਰੀ ਮਿਡਲ ਸਕੂਲ ਕੋਟਲੀ ਸੰਘਰ ਵਿਖੇ ਫਲਦਾਰ ਬੂਟੇ ਲਗਾਏ

ਹਵਾ ਤੇ ਪਾਣੀਆਂ ’ਚ ਘੁਲਿਆ ਜ਼ਹਿਰ ਮਨੁੱਖੀ ਜੀਵਨ ਨੂੰ ਘੁਣ ਵਾਂਗ ਖਾ ਰਿਹੈ : ਕੈ. ਬਲਵਿੰਦਰ ਸਿੰਘ
ਵਾਤਾਵਰਣ ਨੂੰ ਸ਼ੁੱਧ ਰੱਖਣਾ ਸਾਡਾ ਸਭਨਾ ਦਾ ਫਰਜ਼ : ਮੁੱਖ ਅਧਿਆਪਕ ਪਰਮਜੀਤ ਸਿੰਘ

On
ਸਰਕਾਰੀ ਮਿਡਲ ਸਕੂਲ ਕੋਟਲੀ ਸੰਘਰ ਵਿਖੇ ਫਲਦਾਰ ਬੂਟੇ ਲਗਾਏ

ਸ੍ਰੀ ਮੁਕਤਸਰ ਸਾਹਿਬ (BTTNEWS) : ਸਰਕਾਰੀ ਮਿਡਲ ਸਕੂਲ ਕੋਟਲੀ ਸੰਘਰ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਬਾਗਬਾਨੀ ਵਿਭਾਗ ਮੁਕਤਸਰ ਦੇ ਸਹਿਯੋਗ ਨਾਲ ਜੀਓਜੀ ਦੇ ਜ਼ਿਲ੍ਹਾ ਸੁਪਰਵਾਈਜਰ ਕੈਪਟਨ ਬਲਵਿੰਦਰ ਸਿੰਘ, ਤਹਿਸੀਲ ਸੁਪਰਵਾਈਜਰ ਸੂਬੇਦਾਰ ਗੁਰਮੇਲ ਸਿੰਘ, ਸੂਬੇਦਾਰ ਜਸਵਿੰਦਰ ਸਿੰਘ, ਸੁਪਰਵਾਈਜਰ ਲਾਭ ਸਿੰਘ, ਜੀਓਜੀ ਰਾਜ ਕੁਮਾਰ, ਜੀਓਜੀ ਲਛਮਣ ਸਿੰਘ, ਸਰਪੰਚ ਜਸਪ੍ਰੀਤ ਕੌਰ, ਵਿਰਸਾ ਸਿੰਘ, ਐਸਐਮਸੀ ਦੇ ਚੇਅਰਮੈਨ ਤਰਸੇਮ ਸਿੰਘ, ਮੁੱਖ ਅਧਿਆਪਕ ਪਰਮਜੀਤ ਸਿੰਘ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਸਕੂਲ ਵਿਚ ਫਲਦਾਰ ਬੂਟੇ ਲਗਾਏ ਅਤੇ ਸਮਾਜ ਨੂੰ ਤੰਦਰੁਸਤ ਰੱਖਣ, ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਫਲਦਾਰ ਬੂਟੇ ਲਾਉਣ ਦੀ ਅਪੀਲ ਕੀਤੀ। ਇਸ ਮੌਕੇ ਜੀਓਜੀ ਦੇ ਜ਼ਿਲ੍ਹਾ ਸੁਪਰਵਾਈਜਰ ਕੈਪਟਨ ਬਲਵਿੰਦਰ ਸਿੰਘ ਤੇ ਸਕੂਲ ਦੇ ਮੁੱਖ ਅਧਿਆਪਕ ਪਰਮਜੀਤ ਸਿੰਘ ਨੇ ਕਿਹਾ ਕਿ ਸਾਡਾ ਵਾਤਾਵਰਣ ਦਿਨੋਂ ਦਿਨ ਪੁਲੀਤ ਹੋ ਰਿਹਾ ਹੈ, ਜਿਸ ਕਾਰਨ ਮਨੁੱਖ ਅਨੇਕਾਂ ਬਿਮਾਰੀਆਂ ਦਾ ਸੰਤਾਪ ਭੋਗ ਰਿਹਾ ਹੈ। ਹਵਾ ਤੇ ਪਾਣੀਆਂ ਚ ਘੁਲਿਆ ਜ਼ਹਿਰ ਮਨੁੱਖੀ ਸਿਹਤ ਨੂੰ ਘੁਣ ਵਾਂਗ ਖਾ ਰਿਹਾ ਹੈ। ਕੈਂਸਰ, ਕਾਲਾ ਪੀਲੀਆ ਤੋਂ ਹੋਰ ਅਨੇਕਾਂ ਬਿਮਾਰੀਆਂ ਮੁਨੱਖੀ ਜੀਵਨ ਤੇ ਭਾਰੂ ਹੋ ਰਹੀਆਂ ਹਨ। ਅਜਿਹੇ ਚ ਸਾਡਾ ਸਭਨਾ ਦਾ ਫਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਆਪਣਾ ਆਪਣਾ ਬਣਦਾ ਯੋਗਦਾਨ ਪਾਈਏ ਤਾਂ ਜੋ ਅਸੀਂ ਸ਼ੁੱਧ ਹਵਾ ਵਿੱਚ ਸਾਹ ਲੈ ਸਕੀਏ। ਇਸ ਮੌਕੇ ਸਕੂਲ ਦੇ ਅਧਿਆਪਕ ਸੁਰਿੰਦਰ ਮੋਹਨ, ਕਲਬੀਰ ਜੋਸ਼ੀ, ਬਲਜੀਤ ਸਿੰਘ, ਸੁਖਵਿੰਦਰਜੀਤ ਸਿੰਘ ਹਾਜ਼ਰ ਸਨ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored