ਰਿਟਾਇਰ ਫੌਜੀ ਦੀ ਮੌਤ ਤੋਂ ਬਾਅਦ ਵੀ ਜ਼ਿੰਦਾ ਦਿਖਾ ਕੇ ਕਰੀਬ 10 ਸਾਲ ਤੱਕ ਪੁੱਤ ਲੈਂਦਾ ਰਿਹਾ ਪੈਨਸ਼ਨ

-ਜਨਵਰੀ 2009 ਚ ਹੋਈ ਮੌਤ, ਨਵੰਬਰ 2019 ਤੱਕ 20 ਲੱਖ ਤੋਂ ਵੱਧ ਦੀ ਠੱਗੀ ਨੂੰ ਲੈ ਕੇ ਮਾਮਲਾ ਦਰਜ

On
ਰਿਟਾਇਰ ਫੌਜੀ ਦੀ ਮੌਤ ਤੋਂ ਬਾਅਦ ਵੀ ਜ਼ਿੰਦਾ ਦਿਖਾ ਕੇ ਕਰੀਬ 10 ਸਾਲ ਤੱਕ ਪੁੱਤ ਲੈਂਦਾ ਰਿਹਾ ਪੈਨਸ਼ਨ

ਸ੍ਰੀ ਮੁਕਤਸਰ ਸਾਹਿਬ 18 ਜੁਲਾਈ (BTTNEWS)- ਆਪਣੇ ਭਾਰਤੀ ਸੈਨਾ ’ਚੋਂ ਸੇਵਾ ਮੁਕਤ ਹੋਏ ਪਿਤਾ ਦੀ ਪੈਨਸ਼ਨ ਲੈਣ ਦੇ ਲਈ ਇਕ ਬੇਟੇ ਨੇ ਉਸਨੂੰ ਕਾਗਜਾਂ ’ਚ ਮਰਨ ਨਹੀਂ ਦਿੱਤਾ, ਜੀ ਹਾਂ ਕੁਝ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ, ਜਿੱਥੇ ਆਪਣੇ ਪਿਤਾ ਦੀ ਮੌਤ ਦੇ ਬਾਅਦ ਕਰੀਬ 10 ਸਾਲ ਤੱਕ ਜਿਉਂਦਾ ਦਿਖਾ ਕੇ ਬੇਟਾ ਉਸਦੀ ਪੈਨਸ਼ਨ ਲੈਂਦਾ ਰਿਹਾ। ਜਨਵਰੀ 2009 ਤੱਕ 20 ਲੱਖ ਤੋਂ ਜਿਆਦਾ ਰਕਮ ਦੀ ਹੋਈ ਇਸ ਧੋਖਾਧੜੀ ਨੂੰ ਲੈ ਕੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਦਰਜ਼ ਮਾਮਲੇ ਦੇ ਅਨੁਸਾਰ ਸੀਨੀਅਰ ਅਕਾਉਂਟ ਅਫਸਰ ਡੀਪੀਡੀਓ ਫਿਰੋਜ਼ਪੁਰ ਸੰਜੇ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਮਨਜੀਤ ਸਿੰਘ ਸਾਲ 1975 ’ਚ ਭਾਰਤੀ ਸੈਨਾ ਤੋਂ ਸੇਵਾ ਮੁਕਤ ਹੋਣ ਦੇ ਬਾਅਦ ਪੰਜਾਬ ਨੈਸ਼ਨਲ ਬੈਂਕ ਸ੍ਰੀ ਮੁਕਤਸਰ ਸਾਹਿਬ ’ਚ ਪੈਨਸ਼ਨ ਹਾਸਲ ਕਰ ਰਿਹਾ ਸੀ। ਮਨਜੀਤ ਸਿੰਘ ਦੀ 15 ਜਨਵਰੀ 2009 ਨੂੰ ਮੌਤ ਹੋ ਗਈ। ਮਨਜੀਤ ਸਿੰਘ ਦੀ ਮੌਤ ਦੇ ਬਾਅਦ ਉਸਦਾ ਬੇਟਾ ਅਮਰਜੀਤ ਸਿੰਘ ਵਾਸੀ ਪਿੰਡ ਚੱਕ ਸ਼ੇਰੇਵਾਲਾ ਮਨਜੀਤ ਸਿੰਘ ਦਾ ਜਾਅਲੀ ਜੀਵਨ ਪ੍ਰਣਾਮ ਪੱਤਰ ਤਿਆਰ ਕਰਵਾ ਕੇ ਡੀਪੀਡੀਓ ਦਫ਼ਤਰ ’ਚ ਜਮਾ ਕਰਵਾ ਕੇ ਧੋਖਾਧੜੀ ਕਰਦੇ ਹੋਏ ਬੈਂਕ ’ਚ ਉਸਦੇ ਜਾਅਲੀ ਦਸਤਖ਼ਤ ਕਰਕੇ ਵਾਊਚਰ ਭਰ ਕੇ ਹਰ ਮਹੀਨੇ ਪੈਨਸ਼ਨ ਕੱਢਵਾਉਂਦਾ ਰਿਹਾ। ਜਾਣਕਾਰੀ ਅਨੁਸਾਰ ਜਨਵਰੀ 2009 ਤੋਂ ਨਵੰਬਰ 2019 ਤੱਕ ਜਦ ਤੱਕ ਬੈਂਕ ਅਤੇ ਸਬੰਧਿਤ ਵਿਭਾਗ ਨੂੰ ਖਬਰ ਲੱਗੀ ਉਦੋਂ ਤੱਕ ਉਹ 20 ਲੱਖ 29 ਹਜ਼ਾਰ 642 ਰੁਪਏ ’ਤੇ ਹੱਥ ਸਾਫ ਕਰ ਚੁੱਕਿਆ ਸੀ। ਜਦਕਿ ਨਿਯਮਾਂ ਅਨੁਸਾਰ ਸੇਵਾਮੁਕਤ ਸੈਨਿਕ ਦੀ ਮੌਤ ਤੋਂ ਬਾਅਦ ਜੇਕਰ ਉਸਦੀ ਪਤਨੀ ਜਿਉਂਦੀ ਹੈ ਤਾਂ ਉਸਨੂੰ ਵੀ ਪੈਨਸ਼ਨ ਮਿਲਦੀ ਹੈ ਅਤੇ ਉਪਰੋਕਤ ਮ੍ਰਿਤਕ ਸੈਨਿਕ ਦੀ ਵਿਧਵਾ ਪਤਨੀ ਜਿਉਂਦੀ ਸੀ ਪਰ ਇਸਨੂੰ ਬੇਵਕੁਫੀ ਕਿਹਾ ਜਾਵੇ ਜਾਂ ਥੋੜੇ ਵੱਧ ਪੈਸੇ ਲੈਣ ਦੇ ਲਾਲਚਵਸ ਕੀਤੀ ਗਈ ਜ਼ਰੂਰਤ ਤੋਂ ਵੱਧ ਹੁਸ਼ਿਆਰੀ ਦਿਖਾਉਣਾ ਕਿ ਅਮਰਜੀਤ ਸਿੰਘ ਆਪਣੀ ਜਿਉਂਦੀ ਮਾਂ ਨੂੰ ਪੈਨਸ਼ਨ ਦੇਣ ਦੀ ਬਜਾਏ ਮ੍ਰਿਤਕ ਪਿਤਾ ਨੂੰ ਜਿਉਂਦਾ ਦਿਖਾ ਕੇ ਹੀ ਪੈਸੇ ਹੜੱਪਦਾ ਰਿਹਾ। ਫਿਲਹਾਲ ਵਿਭਾਗੀ ਸ਼ਿਕਾਇਤ ’ਤੇ ਜ਼ਿਲ੍ਹਾ ਪੁਲਿਸ ਪ੍ਰਮੁੱਖ ਤੇ ਹੋਰ ਅਧਿਕਾਰੀਆਂ ਵੱਲੋਂ ਕੀਤੀ ਛਾਣਬੀਣ ਦੇ ਬਾਅਦ ਪੁਲਿਸ ਨੇ ਥਾਣਾ ਸਿਟੀ ’ਚ ਅਮਰਜੀਤ ਸਿੰਘ ਵਾਸੀ ਪਿੰਡ ਚੱਕ ਸ਼ੇਰੇਵਾਲਾ ਦੇ ਖਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored