ਸ੍ਰੀ ਮੁਕਤਸਰ ਸਾਹਿਬ: ਪ੍ਰਸ਼ਾਸ਼ਨ ਦੇ ਨਾਲ ਜਨਤਾ ਵੀ ਜਿੰਮੇਵਾਰ, ਮੀਂਹ ਦਾ ਪਾਣੀ ਕਿਧਰ ਜਾਵੇ ਤੇ ਕੀ ਕਰੇ

-ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦਾ ਮੀਂਹ ਦਾ ਪਾਣੀ ਕਿੱਥੇ ਖੜੇ
-ਛੱਪੜਾਂ ’ਤੇ ਬਣ ਗਏ ਮਕਾਨ, ਨਾਲਿਆਂ ਤੇ ਬਣ ਗਏ ਸ਼ੋਅ ਰੂਮ, ਨਾਲੀਆਂ ਤੇ ਬਣ ਗਏ ਥੜੇ

On
ਸ੍ਰੀ ਮੁਕਤਸਰ ਸਾਹਿਬ: ਪ੍ਰਸ਼ਾਸ਼ਨ ਦੇ ਨਾਲ ਜਨਤਾ ਵੀ ਜਿੰਮੇਵਾਰ, ਮੀਂਹ ਦਾ ਪਾਣੀ ਕਿਧਰ ਜਾਵੇ ਤੇ ਕੀ ਕਰੇ

ਸ੍ਰੀ ਮੁਕਤਸਰ ਸਾਹਿਬ, 19 ਜੁਲਾਈ (BTTNEWS)- ਸ੍ਰੀ ਮੁਕਤਸਰ ਸਾਹਿਬ ਸ਼ਹਿਰ ਜੋ ਕਿ ਸਿੱਖ ਇਤਿਹਾਸ ਵਿੱਚ ਉੱਚੀ ਤੇ ਸੁੱਚੀ ਹਸੀਅਤ ਰੱਖਦਾ ਹੈ। ਦਸਵੇਂ ਪਾਤਸ਼ਾਹ ਦੀ ਚਰਨ ਛੋਹ ਦੀ ਧਰਤੀ ਹੈ , ਦੇ ਬਾਰਿਸ਼ ਦੇ ਸਮੇਂ ਦੁਰਦਸ਼ਾ ਹੋਣ ਦੀ ਅਸਲ ਕਹਾਣੀ ਇਹ ਹੈ ਕਿ ਇਹ ਸ਼ਹਿਰ ਵਿੱਚ ਲਗਭਗ 70 ਸਾਲ ਪਹਿਲਾਂ ਦਰਜ਼ਨ ਦੇ ਕਰੀਬ ਛੱਪੜ ਸਨ। ਉਕਤ ਜਾਣਕਾਰੀ ਨੈਸ਼ਨਲ ਕੰਜਿਊਮਰ ਅਵੈਅਰਨੈਸ ਗਰੁੱਪ ਦੇ ਜਿਲਾ ਪ੍ਰਧਾਨ ਸ਼ਾਮ ਲਾਲ ਗੋਇਲ ਨੇ ਦਿੱਤੀ। ਉਹਨਾ ਦੱਸਿਆ ਕਿ ਸਾਰੇ ਸ਼ਹਿਰ ਦਾ ਬਰਸਾਤੀ ਪਾਣੀ ਨਾਲਿਆਂ ਰਾਹੀਂ ਨੇੜੇ ਦੇ ਛੱਪੜ ਵਿੱਚ ਆਪਣੇ ਆਪ ਚਲਾ ਜਾਂਦਾ ਸੀ ਅਤੇ ਜੇਕਰ ਪਾਣੀ ਵੱਧ ਹੋ ਜਾਂਦਾ ਤਾਂ ਕੁਦਰਤੀ ਵਹਾਅ ਅਨੁਸਾਰ ਭਾਗਸਰ ਅਤੇ ਬਧਾਈ ਵੱਲ ਜਾਂਦਾ ਸੀ। ਸਮੇਂ ਦੇ ਦੌਰ ਤੇ ਢਿੱਲੀ ਪ੍ਰਸ਼ਾਸ਼ਨਿਕ ਨਿਗਰਾਨੀ ਕਾਰਨ ਹੌਲੀ ਹੌਲੀ ਸ਼ਹਿਰ ਦੇ ਰਸੂਖਦਾਰਾਂ ਨੇ ਇਹ ਛੱਪੜ ਆਪਣੇ ਕਬਜੇ ਵਿੱਚ ਕਰ ਲਏ। ਹੋਰ ਤਾਂ ਹੋਰ ਨਗਰ ਕੌਂਸਲ ਦਾ ਦਫ਼ਤਰ ਛੱਪੜ ਵਿੱਚ ਉਸਾਰਿਆ ਗਿਆ ਹੈ। ਪਾਣੀ ਦੀ ਨਿਕਾਸੀ ਦਾ ਢੁੱਕਵਾਂ ਇੰਤਜਾਮ ਨਾ ਹੋਣ ਕਾਰਨ ਅਤੇ ਨਜ਼ਾਇਜ਼ ਕਬਜਿਆਂ ਦੇ ਕਾਰਨ ਪਾਣੀ ਦੀ ਨਿਕਾਸੀ ਦੀ ਸਮੱਸਿਆ ਵੀ ਆ ਜਾਂਦੀ ਹੈ, ਜਿਸ ਲਈ ਪ੍ਰਸ਼ਾਸ਼ਨ ਅਤੇ ਜਨਤਾ ਵੀ ਜਿੰਮੇਵਾਰ ਹੈ। ਇਸ ਪ੍ਰਕਾਰ ਪੁਰਾਣੇ ਸਮੁੰਦਰੀ ਬੱਸ ਸਟੈਂਡ ਵਾਲਾ ਛੱਪੜ ’ਤੇ ਅੱਧ ਤੋਂ ਜਿਆਦਾ ਲੋਕਾਂ ਨੇ ਕਬਜ਼ਾ ਕਰ ਲਿਆ ਹੈ। ਬੂੜਾ ਗੁੱਜਰ ਰੋਡ ’ਤੇ ਮਸੀਤ ਚੌਂਕ ਤੋਂ ਨਾਲੇ ਰਾਹੀਂ ਫਾਟਕ ਦੇ ਨਜ਼ਦੀਕ ਛੱਪੜ ਦੇ ਵਿੱਚ ਪਾਣੀ ਜਾਂਦਾ ਸੀ, ਹੁਣ ਫਾਟਕੋਂ ਪਾਰ ਦਾ ਗੰਦਾ ਪਾਣੀ ਲਿਫ਼ਟ ਕਰਕੇ ਮਸੀਤ ਚੌਂਕ ਵਿੱਚ ਆਉਂਦਾ ਹੈ। ਅੱਜ ਇੱਥੇ ਨਾ ਨਾਲੇ ਅਤੇ ਨਾ ਛੱਪੜ ਹੈ। ਮੁਕਤਸਰ ਸ਼ਹਿਰ ਦੀ ਘਾਹ ਮੰਡੀ ਜਿੱਥੇ ਸਭ ਤੋਂ ਵੱਧ ਪਾਣੀ ਖੜਦਾ ਹੈ ਗੰਦਾ ਨਾਲਾ ਜਿਸਦਾ ਪਾਣੀ ਅਬੋਹਰ ਰੋਡ ਵੱਲ ਜਾਂਦਾ ਸੀ, ਜੋ ਅੱਜ ਨਵੀਂ ਦਾਣਾ ਮੰਡੀ ਵਿੱਚ ਸਿਮਟ ਗਿਆ ਹੈ, ਦੀ ਜ਼ਮੀਨੀ ਚੌੜਾਈ 70 ਫੁੱਟ ਦੇ ਕਰੀਬ ਸੀ ਅਤੇ ਸ਼ੋਅ ਰੂਮ ਬਣਨ ਕਰਕੇ 30 ਫੁੱਟ ਦੇ ਕਰੀਬ ਰਹਿ ਗਈ ਹੈ। ਮੁਕਤਸਰ ਰਜਬਾਹੇ ਤੋਂ ਬਦਰਰਾਓ ਖਾਲਾ ਜੋ ਗੁਰਦੁਆਰੇ ਤੱਕ ਜਾਂਦਾ ਸੀ, 1925 ਵਿੱਚ ਬੰਦ ਹੋਣ ਤੋਂ ਬਾਅਦ ਫਾਟਕੋਂ ਪਾਰ ਦਾ ਗੰਦਾ ਪਾਣੀ ਘਾਹ ਮੰਡੀ ਦੇ ਗੰਦੇ ਨਾਲੇ ਵਿੱਚ ਡਿੱਗਦਾ ਸੀ ਅੱਜ ਕਿਧਰੇ ਵੀ ਨਿਸ਼ਾਨ ਨਹੀਂ ਹੈ ਅਤੇ ਨਾ ਉਹ ਛੱਪੜ ਜੋ ਇਸ ਦੇ ਉੱਪਰ ਪੁਰਾਣੀ ਦਾਣਾ ਮੰਡੀ ਦੇ ਸਾਹਮਣੇ ਸੀ। ਬਠਿੰਡਾ ਰੋਡ ’ਤੇ ਚੱਕ ਬੀੜ ਸਰਕਾਰ ਵਾਲੀ ਤਿਕੌਨੀ ਸੜਕ ਦਾ ਛੱਪੜ ਵੀ ਗਾਇਬ ਹੈ। ਇਸੇ ਤਰਾ ਕੋਟਲੀ ਰੋਡ ਦਾ ਛੱਪੜ ਵੀ ਖਤਮ ਹੋ ਗਿਆ ਹੈ। ਭਾਈ ਮਸਤਾਨ ਸਿੰਘ ਡੇਰੇ ਦੇ ਨਾਲ ਲੱਗਦਾ ਛੱਪੜ ਜਿਸਦੀ ਜਮਾਂਬੰਦੀ ਮਿਸਲ ਹਕੀਅਤ ਅੰਦਰ ਲਾਲ ਲਕੀਰ ਤਹਿਸੀਲ ਮੁਕਤਸਰ ਜਿਲਾ ਫਿਰੋਜ਼ਪੁਰ ਦਾ ਖੇਵਟ ਨੰਬਰ 620, ਖਤੌਨੀ ਨੰਬਰ 764, ਰਫਾਏਆਮ ਜਿਸਦਾ ਖਸਰਾ ਨੰਬਰ 4520/2209 ਰਕਬਾ 346 ਮਰਲੇ 24 ਵਰਗ ਫੁੱਟ ਅਤੇ ਪਿੰਡ ਚੱਕ ਬੀੜ ਸਰਕਾਰ ਦੇ ਛੱਪੜ ਅਲੋਪ ਹੋ ਗਏ। ਇਨਾਂ ਛੱਪੜਾਂ ’ਤੇ ਰਸੂਖਦਾਰਾਂ ਨੇ ਮਕਾਨ ਅਤੇ ਨਾਲਿਆਂ ’ਤੇ ਸ਼ੋਅਰੂਮ ਅਤੇ ਨਾਲੀਆਂ ’ਤੇ ਥੜੇ ਬਣਾ ਲਏ ਹਨ। ਸ਼ਹਿਰ ਵਿੱਚ ਜਦ ਕੋਈ ਨਵੀਂ ਸੜਕ ਦੀ ਉਸਾਰੀ ਹੁੰਦੀ ਹੈ ਜੋ ਠੇਕੇਦਾਰ ਦੀ ਲੇਬਰ ਵੱਲੋਂ ਬਣਾਈ ਜਾਂਦੀ ਹੈ ਦੇ ਪਾਣੀ ਦੀ ਨਿਕਾਸੀ ਅਤੇ ਲੈਵਲ ਧਿਆਨ ਨਹੀਂ ਰੱਖਿਆ ਜਾਂਦਾ ਅਤੇ ਨਾ ਹੀ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਨਿਰੀਖਣ ਕੀਤਾ ਜਾਂਦਾ ਹੈ। ਨਵੀਂ ਬਸਤੀਆਂ ਅਤੇ ਕਲੋਨੀਆਂ ਬਣਾਉਣ ਵੇਲੇ ਜਮੀਨੀ ਉੱਚਾਈ ਦਾ ਲੈਵਲ ਦੇਖੇ ਬਿਨਾਂ ਨੀਵੀਂਆਂ ਥਾਂਵਾਂ ’ਤੇ ਉਸਾਰੀਆਂ ਜਾਂਦੀਆਂ ਹਨ, ਜੋ ਮੀਂਹ ਦੇ ਪਾਣੀ ਨਾਲ ਭਰ ਜਾਂਦੀਆਂ ਹਨ। 10 ਸਾਲ ਪਹਿਲਾਂ ਨਗਰ ਕੌਂਸਲ ਵੱਲੋਂ ਨਾਲਿਆਂ ਦੀ ਸੰਭਾਲ ਦਾ ਬਜਟ ਪਾਸ ਹੁੰਦਾ ਸੀ। ਨਗਰ ਕੌਂਸਲ ਪ੍ਰਸ਼ਾਸ਼ਨ ਅਤੇ ਰਸੂਖਦਾਰਾਂ ਦੀ ਮਿਲੀਭੁਗਤ ਨਾਲ ਆਜ਼ਾਦੀ ਤੋਂ ਬਾਅਦ ਇਨਾਂ ਸਾਰੀਆਂ ਸਾਂਝੀਆਂ ਜਗਾਂ ਦੇ ਰਖਵਾਲੇ ਹੀ ਇਨਾਂ ਨੂੰ ਖਾਣ ਵਾਲੇ ਸਾਬਿਤ ਹੋਏ, ਜਿਸਦਾ ਖਾਮਿਆਜਾ ਅੱਜ ਨਵੀਂ ਪੀੜੀ ਭੁਗਤ ਰਹੀ ਹੈ। ਕਹਿੰਦੇ ਹਨ ਕਿ ਛੱਪੜ ਤੇ ਦਰੱਖਤ ਪਿੰਡਾਂ ਅਤੇ ਸ਼ਹਿਰਾਂ ਦੀ ਸ਼ਾਨ ਹੁੰਦੇ ਹਨ ਅਤੇ ਇਹ ਇੱਕ ਸਰਮਾਇਆ ਹੁੰਦਾ ਹੈ, ਪਰੰਤੂ ਸ੍ਰੀ ਮੁਕਤਸਰ ਸਾਹਿਬ ਲਈ ਇਹ ਇਕ ਅਤੀਤ ਦੀ ਯਾਦ ਹੈ, ਜਿਸ ਤੋਂ ਨਵੀਂ ਪੀੜੀ ਨੂੰ ਸਿਰਫ਼ ਜਾਣਕਾਰੀ ਹੀ ਦਿੱਤੀ ਜਾ ਸਕਦੀ ਹੈ। ਆਉਣ ਵਾਲੇ ਸਮਿਆਂ ’ਤੇ ਇਹ ਵੀ ਆਸ ਰੱਖਦੇ ਹਾਂ ਕਿ ਸਰਦਾਰ ਸੁਰਿੰਦਰ ਸਿੰਘ, ਗਿਆਨੀ ਐਸਡੀਐਮ ਵਰਗੀ ਕੋਈ ਰੂਹ ਕਦੇ ਆ ਕੇ ਸ਼ਹਿਰ ਦਾ ਸੁਧਾਰ ਜ਼ਰੂਰ ਕਰੇਗੀ, ਜੋ ਬੇਢੰਗ ਨਾਲ ਉੱਚੀਆਂ ਨੀਵੀਂਆਂ ਸੜਕਾਂ ਦਾ ਲੈਵਲ ਚੈਕ ਕਰਕੇ ਅਤੇ ਨਜ਼ਾਇਜ਼ ਕਬਜ਼ੇ ਖਤਮ ਕਰਨ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਕੇ ਨਵੀ ਉਸਾਰੀ ਕਰਵਾਉਣਗੇ। ਇਸ ਮੌਕੇ ’ਤੇ ਗਰੁੱਪ ਦੇ ਅਹੁਦੇਦਾਰ ਬਲਦੇਵ ਸਿੰਘ ਬੇਦੀ, ਗੋਬਿੰਦ ਸਿੰਘ ਦਾਬੜਾ,  ਭੰਵਰ ਲਾਲ ਸ਼ਰਮਾ, ਬਲਜੀਤ ਸਿੰਘ, ਸੁਦਰਸ਼ਨ ਸਿਡਾਨਾ, ਜਸਵੰਤ ਸਿੰਘ ਬਰਾੜ, ਸੁਭਾਸ਼ ਚਗਤੀ ਅਤੇ ਕਾਲਾ ਸਿੰਘ ਬੇਦੀ ਹਾਜ਼ਰ ਸਨ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored