ਬੇਰੁਜ਼ਗਾਰਾਂ ਦੀ 22 ਨੂੰ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ

ਹੱਲ ਨਾ ਹੋਇਆ ਤਾਂ ਹੋਵੇਗਾ ਤਿੱਖਾ ਐਕਸ਼ਨ: ਢਿੱਲਵਾਂ, ਮਘਾਣੀਆ

On
ਬੇਰੁਜ਼ਗਾਰਾਂ ਦੀ 22 ਨੂੰ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ

ਮਾਨਸਾ,19 ਜੁਲਾਈ (BTTNEWS)- ਕਾਂਗਰਸ ਸਰਕਾਰ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬੇਰੁਜ਼ਗਾਰਾਂ  ਨੂੰ  ਲਾਰੇ ਲਗਾ ਕੇ ਸਮਾ ਟਪਾ ਰਹੀ ਹੈ।ਬੇਰੁਜ਼ਗਾਰ ਬੀ. ਐੱਡ. ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ 13 ਜੁਲਾਈ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਕੀਤੇ ਜ਼ੋਰਦਾਰ ਘਿਰਾਓ ਮੌਕੇ 19 ਜੁਲਾਈ ਲਈ ਸਿੱਖਿਆ ਮੰਤਰੀ ਸ੍ਰ.ਹਰਜੋਤ ਸਿੰਘ ਬੈਂਸ ਨਾਲ ਦਿੱਤੀ ਪੈਨਲ ਮੀਟਿੰਗ 19 ਦੀ ਬਜਾਏ 22 ਜੁਲਾਈ ਕਰ ਦਿੱਤੀ ਗਈ ਹੈ। ਹੁਣ ਜੇਕਰ 22 ਜੁਲਾਈ ਨੂੰ ਵੀ ਮੀਟਿੰਗ ਨਾ ਕੀਤੀ ਜਾਂ ਫੇਰ ਬੇਰੁਜ਼ਗਾਰਾਂ ਦੀਆਂ ਮੰਗਾਂ 4161 ਮਾਸਟਰ ਕੇਡਰ ਦੀਆਂ ਅਸਾਮੀਆਂ ਵਿੱਚ ਵਾਧਾ ਅਤੇ ਜਲਦੀ ਪਾਰਦਰਸ਼ੀ ਲਿਖਤੀ ਪ੍ਰੀਖਿਆ ਨਾ ਰੱਖੀ ਗਈ ਤਾਂ ਆਉਂਦੇ ਦਿਨਾਂ ਵਿਚ ਮੁੱਖ ਮੰਤਰੀ ਦੀ ਕੋਠੀ ਦਾ ਜ਼ਬਰਦਸਤ ਘਿਰਾਓ ਕੀਤਾ ਜਾਵੇਗਾ।

ਉਕਤ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਮਘਾਣੀਆ ਨੇ ਸਾਂਝੇ ਕੀਤੇ।

ਉਹਨਾਂ ਕਿਹਾ ਕਿ ਯੂਨੀਅਨ ਦੇ  ਪੰਜ ਸਾਲਾਂ ਦੇ ਸੰਘਰਸ਼ ਉਪਰੰਤ  ਪਿਛਲੀ ਕਾਂਗਰਸ ਸਰਕਾਰ ਨੇ ਆਖਰੀ ਦਿਨ 8 ਜਨਵਰੀ ਨੂੰ ਮਾਸਟਰ ਕੇਡਰ ਲਈ ਮਹਿਜ਼ 4161 ਅਸਾਮੀਆਂ ਦਾ ਇਸ਼ਤਿਹਾਰ ਚੋਣ ਜ਼ਾਬਤੇ ਤੋਂ ਕੁਝ ਮਿੰਟ ਪਹਿਲਾਂ ਜਾਰੀ ਕੀਤਾ ਸੀ।ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੇ ਵਿਧਾਨ ਸਭਾ ਚੋਣਾਂ ਮੌਕੇ ਬੇਰੁਜ਼ਗਾਰਾਂ ਨਾਲ ਅਸਾਮੀਆਂ ਵਿੱਚ ਵਾਧਾ ਕਰਨ ,ਖਾਸ ਕਰਕੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਨਾ ਮਾਤਰ 1407 ਅਸਾਮੀਆਂ ਵਿੱਚ ਵਾਧਾ ਕਰਕੇ ਜਲਦੀ ਲਿਖਤੀ ਪ੍ਰੀਖਿਆ ਲੈਣ ਦਾ ਭਰੋਸਾ ਦਿੱਤਾ ਸੀ ਜਿਹੜਾ ਕਿ ਕਰੀਬ ਚਾਰ ਮਹੀਨੇ ਤੋਂ ਵਫਾ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਦੇ ਦਮਗਜੇ ਮਾਰਨ ਵਾਲੀ ਸਰਕਾਰ ਦੇ ਸ਼ਾਸਨ ਵਿੱਚ ਵੱਡੇ ਵੱਡੇ ਘਪਲੇ ਹੋਣ ਦੇ ਸ਼ੰਕੇ ਹਨ। ਉਹਨਾ ਲਿਖਤੀ ਪ੍ਰੀਖਿਆ ਸਾਫ਼ ਸੁਥਰੇ ਢੰਗ ਨਾਲ ਲੈਣ ਦੀ ਮੰਗ ਵੀ ਕੀਤੀ।

Read More 28 ਦੀ ਰੈਲੀ ਮਾਨ ਸਰਕਾਰ ਦਾ ਅਭਿਮਾਨ ਤੋੜੇਗੀ : ਪ੍ਰਧਾਨ ਹਰਦੇਵ ਸਿੰਘ

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored