ਹੜ੍ਹ ਪੀੜਤਾਂ ਨੂੰ ਦਫਤਰ ਦੇ ਗੇੜੇ ਮਾਰਨ ਦੀ ਲੋੜ ਨਹੀਂ: ਡਿਪਟੀ ਕਮਿਸ਼ਨਰ

ਸਮੂਹ ਪਟਵਾਰੀਆਂ ਨੂੰ ਦਰਖਾਸਤਾਂ ਇਕੱਤਰ ਕਰਨ ਦੀ ਕੀਤੀ ਹਦਾਇਤ

On
ਹੜ੍ਹ ਪੀੜਤਾਂ ਨੂੰ ਦਫਤਰ ਦੇ ਗੇੜੇ ਮਾਰਨ ਦੀ ਲੋੜ ਨਹੀਂ: ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ 20 ਜੁਲਾਈ (BTTNEWS)-  ਪਿਛਲੇ ਦਿਨੀਂ ਲਗਾਤਾਰ ਭਾਰੀ ਬਾਰਸ਼ਾਂ ਕਾਰਨ ਜਿਨ੍ਹਾਂ ਲੋਕਾਂ ਦੇ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ ੳਨ੍ਹਾਂ ਨੂੰ ਦਫਤਰ ਡਿਪਟੀ ਕਮਿਸ਼ਨਰ ਗੇੜੇ ਮਾਰਨ ਦੀ ਲੋੜ ਨਹੀਂ, ੳਹ ਆਪਣੀ ਦਰਖਾਸਤ ਸਬੰਧਤ ਪਟਵਾਰੀ ਨੂੰ ਦੇਣ।
 
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ, ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਜਿ਼ਲ੍ਹੇ ਦੇ ਸਾਰੇ ਪਟਵਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ੳਹ ਅਜਿਹੀਆਂ ਦਰਖਾਸਤਾਂ ਇਕੱਤਰ ਕਰਨ । ੳਨ੍ਹਾਂ ਨੂੰ ਇਹ ਕਿਹਾ ਗਿਆ ਹੈ ਕਿ ਉਹ ਮੋਕਾ ਮੁਲਾਹਜਾ ਕਰਕੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਸਥਾਰਿਤ ਰਿਪੋਰਟ ਤਹਿਸੀਲਦਾਰ ਅਤੇ ਐਸ ਡੀ ਐਮਜ਼ ਰਾਹੀਂ ਦਫਤਰ ਡਿਪਟੀ ਕਮਿਸ਼ਨਰ ਵਿਖੇ ਇੱਕ ਹਫਤੇ ਦੇ ਅੰਦਰ ਅੰਦਰ ਪੇਸ਼ ਕਰਨਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ੳਨ੍ਹਾਂ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਜਿਨ੍ਹਾਂ ਦੇ ਘਰਾਂ ਨੂੰ ਭਾਰੀ ਬਾਰਿਸ਼ ਕਾਰਨ ਨੁਕਸਾਨ ਹੋ ਗਿਆ ਹੈ।

ਉਹਨਾ ਦੱਸਿਆ ਕਿ ਪ੍ਰਾਪਤ ਦਰਖਾਸਤਾਂ ਦਾ ਪਟਵਾਰੀ ਵੱਲੋਂ ਮੋਕਾ-ਮੁਲਾਹਜਾ ਕਰਨ ਉਪਰੰਤ ਸਰਕਾਰ ਵੱਲੋਂ ਆਰਥਿਕ ਮੱਦਦ ਵੀ ਦਿਤੀ ਜਾਵੇਗੀ। 

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored