ਸਰਕਾਰੀ ਬਾਗ ਤੇ ਨਰਸਰੀ, ਸਰਾਏਨਾਗਾ ਵਿਖੇ ਫ਼ਲਦਾਰ ਬੂਟੇ ਉਪਲਬੱਧ

ਬਗਬਾਨਾਂ ਤੇ ਕਿਸਾਨਾਂ ਨੂੰ ਲਾਹਾ ਲੈਣ ਦੀ ਅਪੀਲ

On
ਸਰਕਾਰੀ ਬਾਗ ਤੇ ਨਰਸਰੀ, ਸਰਾਏਨਾਗਾ ਵਿਖੇ ਫ਼ਲਦਾਰ ਬੂਟੇ ਉਪਲਬੱਧ

ਸ੍ਰੀ ਮੁਕਤਸਰ ਸਾਹਿਬ, 22 ਜੁਲਾਈ (BTTNEWS)- ਬਰਿੰਦਰ ਪਾਲ ਸਿੰਘ, ਇੰਚਾਰਜ ਸਰਕਾਰੀ ਬਾਗ ਤੇ ਨਰਸਰੀਸਰਾਏਨਾਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਾਏਨਾਗਾ ਵਿਖੇ ਅਮਰੂਦ ਦੀਆਂ ਕਿਸਮਾਂ ( ਹਿਸਾਰ ਸਫੈਦਾ ਅਤੇ ਪੰਜਾਬ ਸਫੈਦਾ)ਕਿੰਨੂ ਨਿੰਬੂਮਾਲਟਾ ਅਤੇ ਹੋਰ ਫ਼ਲਦਾਰ ਵਧੀਆ ਕਿਸਮ ਦੇ ਬੂਟੇ ਉਪਲਬੱਧ ਹਨ ।

 

ਪੰਜਾਬ ਨੂੰ ਰਿਵਾਇਤੀ ਫ਼ਸਲਾਂ ਦੇ ਚੱਕਰ ਵਿੱਚੋਂ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਉੱਤੇ ਉਪਰਾਲੇ ਕੀਤੇ ਜਾ ਰਹੇ ਹਨ। ਬਾਗਬਾਨੀ ਇਕ ਅਜਿਹਾ ਕਾਰਜ ਖੇਤਰ ਹੈ ਜਿਹੜਾ ਕਿ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਉਤੇ ਵਧੇਰੇ ਤੇਜ਼ੀ ਨਾਲ ਅੱਗੇ ਤੋਰ ਸਕਦਾ ਹੈ।

 

ਇਸੇ ਤਹਿਤ ਵਿਭਾਗ ਦੀ ਸਰਕਾਰੀ ਬਾਗ ਤੇ ਨਰਸਰੀ, ਸਰਾਏਨਾਗਾ ਵਿਖੇ ਵਧੀਆ ਕਿਸਮ ਦੇ ਫਲਦਾਰ ਬੂਟੇ ਉਪਲੱਬਧ ਹਨ।

 

ਇਹ ਬੂਟੇ ਲਗਾ ਕੇ ਆਮਦਨੀ ਵਿੱਚ ਵਾਧਾ ਕਰਨ ਦੇ ਨਾਲ ਨਾਲ ਵਾਤਾਵਰਨ ਦੀ ਸਾਂਭ ਸੰਭਾਲ ਵਿੱਚ ਵੀ ਵੱਡੇ ਪੱਧਰ ਉੱਤੇ ਯੋਗਦਾਨ ਪਾਇਆ ਜਾ ਸਕਦਾ ਹੈ।

 

ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਚੰਗੇ ਬੂਟੇ ਲਗਾ ਕੇ ਚੰਗੇ ਬਾਗ ਵਿਕਸਤ ਕੀਤੇ ਜਾਣ ਨਾਲ ਹੀ ਘਰੇਲੂ ਪੱਧਰ ਉੱਤੇ ਬੂਟੇ ਲਾ ਕੇ ਆਪਣੇ ਘਰ ਦੇ ਫਲ ਖਾਈਏ ਅਤੇ ਫਲਦਾਰ ਬੂਟੇ ਲਗਵਾਉਣ ਲਈ ਹੋਰਨਾਂ ਨੂੰ ਉਤਸ਼ਾਹਤ ਕੀਤਾ ਜਾਵੇ।

 

ਸਰਕਾਰੀ ਬਾਗ ਤੇ ਨਰਸਰੀਸਰਾਏਨਾਗਾ ਦਾ ਦਫ਼ਤਰ ਸ਼੍ਰੀ ਮੁਕਤਸਰ ਸਾਹਿਬ- ਕੋਟਕਪੂਰਾ ਹਾਈਵੇਅ ਉੱਪਰ ਸਥਿਤ ਹੈ। ਵਧੇਰੇ ਜਾਣਕਾਰੀ ਲਈ ਚਾਹਵਾਨ ਵਿਅਕਤੀ ਮੋਬਾਈਲ ਨੰ: 7347500540 ਤੇ ਸੰਪਰਕ ਕਰ ਸਕਦੇ ਹਨ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored