ਡਾਕ ਵਿਭਾਗ ਨੇ ਮੁਕਤਸਰ ਸ਼ਹਿਰ ਦਾ ਨਾ, "ਸ੍ਰੀ ਮੁਕਤਸਰ ਸਾਹਿਬ" ਕੀਤਾ

ਸ਼ਹਿਰ ਦੇ ਨਾਂ ਬਦਲਣ ਨਾਲ ਵੱਧਿਆ ਸਤਿਕਾਰ

On
ਡਾਕ ਵਿਭਾਗ ਨੇ ਮੁਕਤਸਰ ਸ਼ਹਿਰ ਦਾ ਨਾ,

ਸ੍ਰੀ ਮੁਕਤਸਰ ਸਾਹਿਬ 23 ਜੁਲਾਈ (BTTNEWS)- ਦਸਵੇ ਪਾਤਸ਼ਾਹੀ ਦੇ ਚਰਨ ਛੋਹ ਪ੍ਰਾਪਤ ਸ਼ਹਿਰ  ਮੁਕਤਸਰ ਜਿਲ੍ਹਾ ਸਦਰ ਮੁਕਾਮ ਨੂੰ ਪੰਜਾਬ ਸਰਕਾਰ ਵੱਲੋ ਪੱਵਿਤਰ ਸ਼ਹਿਰ ਐਲਾਨਨ ਦੇ ਨਾਲ ਹੀ ਧਾਰਮਿਕ ਮਹਤੱਤਾ ਨੂੰ ਮੁੱਖ ਰਖਦੇ ਹੋਏ ਆਪਣੇ ਨੋਟੀਫਿਕੇਸ਼ਨ ਨੰਬਰ:19/2/03 ਲ਼੍ਰ/1/9959 ਮਿਤੀ 13/07/2010 ਅਨੁਸਾਰ ਮੁਕਤਸਰ ਤੋਂ ਸ੍ਰੀ ਮੁਕਤਸਰ ਸਾਹਿਬ ਕਰ ਦਿਤਾ ਗਿਆ। ਪਰੰਤੂ ਕੇਂਦਰ ਸਰਕਾਰ ਦੇ ਅਦਾਰੀਆ ਰੇਲਵੇ ਅਤੇ ਡਾਕ ਵਿਭਾਗ ਨੇ ਇਸ ਦੇ ਨਾਮ ਵਿਚ ਤਬਦੀਲੀ ਨਹੀ ਕੀਤੀ। ਸ਼ਹਿਰ ਦੇ ਨਾਮ ਨੂੰ ਸ੍ਰੀ ਮੁਕਤਸਰ ਸਾਹਿਬ ਕਰਵਾਉਣ ਲਈ ਨੈਸ਼ਨਲ ਕੰਜਿਉਮਰ ਅਵੇਅਰਨੈਸ ਗਰੁੱਪ (ਰਜਿ.) ਦੇ ਜਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ ਅਤੇ ਉਹਨਾ ਦੀ ਕਾਰਜਕਾਰੀ ਮੈਂਬਰਾ ਵੱਲੋ ਲਗਾਤਾਰ ਕੋਸ਼ਿਸਾ ਕਰਦਿਆ ਅਤੇ ਡਾਕ ਵਿਭਾਗ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਮੁਕਤਸਰ ਦਾ ਨਾਮ ਬਦਲ ਕੇ ਸ੍ਰੀ ਮੁਕਤਸਰ ਸਾਹਿਬ ਕਰਨ ਦੀ ਮੰਗ ਕੀਤੀ। ਆਖਰਕਾਰ ਡਾਕ ਵਿਭਾਗ ਨੇ ਮੁੱਖ ਡਾਕ ਘਰ ਮੁਕਤਸਰ ਦਾ ਨਾਮ ਬਦਲ ਕੇ ਸ੍ਰੀ ਮੁਕਤਸਰ ਸਾਹਿਬ ਕਰ ਦਿਤਾ ਅਤੇ ਇਸ ਸਬੰਧੀ ਬਕਾਇਦਾ ਬੋਰਡ ਵੀ ਲਗਾ ਦਿਤਾ ਜਿਸ ਨਾਲ ਸ਼ਹਿਰ ਵਾਸੀਆ ਦੀਆਂ ਧਾਰਮਿਕ ਭਾਵਨਾਵਾ ਪੂਰੀਆਂ ਹੋਇਆ ਹਨ ਅਤੇ ਖੁਸ਼ੀ ਮਹਿਸੂਸ ਕੀਤੀ ਜਾਦੀ ਹੈ ਇਸੇ ਤਰਾਂ ਰੇਲਵੇ ਸਟੇਸ਼ਨ ਮੁਕਤਸਰ ਦਾ ਨਾਮ ਬਦਲਣ ਦੀਆਂ ਕੋਸ਼ਿਸ਼ਾ ਜਾਰੀ ਹਨ। ਗਰੁੱਪ ਦੇ ਅਹੁਦੇਦਾਰ ਬਲਦੇਵ ਸਿੰਘ ਬੇਦੀ, ਗੋਬਿੰਦ ਸਿੰਘ ਦਾਬੜਾ, ਭਵਰ ਲਾਲ ਸ਼ਰਮਾ, ਬਲਜੀਤ ਸਿੰਘ, ਸੁਦਰਸ਼ਨ ਸਿਡਾਨਾ, ਜਸਵੰਤ ਸਿੰਘ ਬਰਾੜ, ਸੁਭਾਸ਼ ਚੱਕਤੀ ਅਦਿ ਨੇ ਡਾਕ ਵਿਭਾਗ ਦਾ ਧੰਨਵਾਦ ਕੀਤਾ ਅਤੇ ਸ਼ਹਿਰ ਅਤੇ ਜਿਲ੍ਹੇ ਦੇ ਨਾਗਰਿਕਾ ਨੂੰ ਅਪੀਲ ਕੀਤੀ ਡਾਕ ਵਿਭਾਗ ਨਾਲ ਅਗੇ ਤੋ ਮੁਕਤਸਰ ਦੀ ਬਜਾਏ ਸ੍ਰੀ ਮੁਕਤਸਰ ਸਾਹਿਬ ਲਿਖ ਕੇ ਤਲਮੇਲ ਕੀਤਾ ਜਾਵੇ ਤਾਂ ਜੋ ਸਾਰੀ ਦੁਨੀਆ ਤੱਕ ਇਸ ਸ਼ਹਿਰ ਦੇ ਇਤਿਹਾਸ ਦਾ ਮੱਹਤਵ ਪਤਾ ਲਗ ਸਕੇ ਇਥੇ ਇਹ ਗੱਲ ਵਰਣਨਯੋਗ ਹੈ ਕਿ ਰੇਲਵੇ ਸਟੇਸ਼ਨ ਦਾ ਨਾਮ ਬਦਲਣ ਲਈ ਡਾਕਘਰ ਦਾ ਨਾਮ ਬਦਲਣਾ ਜਰੂਰੀ ਸੀ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored