ਕਿਵੇ ਮਿਲੇ ਸ੍ਰੀ ਮੁਕਤਸਰ ਸਾਹਿਬ ਵਾਸੀਆਂ ਨੂੰ ਵਾਟਰ ਸਪਲਾਈ

ਜਲ ਸਿਹਤ ਵਿਭਾਗ ਦੇ ਫਰਜੀਵਾੜੇ ਦੇ ਅਸਟੀਮੇਟ ਅਤੇ ਤਾਲਮੇਲ ਦੀ ਘਾਟ ਨੇ ਰੋੜੀ ਅਮ੍ਰਿਤ ਸਕੀਮ

On
ਕਿਵੇ ਮਿਲੇ ਸ੍ਰੀ ਮੁਕਤਸਰ ਸਾਹਿਬ ਵਾਸੀਆਂ ਨੂੰ ਵਾਟਰ ਸਪਲਾਈ

ਸ੍ਰੀ ਮੁਕਤਸਰ ਸਾਹਿਬ, 26 ਜੁਲਾਈ (BTTNEWS)- ਸ਼ਹਿਰ ਦੇ ਵਾਟਰ ਸਪਲਾਈ ਦੇ ਦੁਰ ਪ੍ਰਬੰਧ ਦੀ ਕਹਾਣੀ ਕਾਫ਼ੀ ਪੇਚੀਦਾ ਹੈ। ਜੂਨ 2015 ਵਿਚ ਇਸ ਸ਼ਹਿਰ ਨੂੰ ਅਮ੍ਰਿਤ ਸਿਟੀ ਘੋਸ਼ਿਤ ਕੀਤਾ ਗਿਆ। ਜਿਸ ਦੀ ਗਾਈਡ ਲਾਈਨ ਅਨੁਸਾਰ ਸਾਰੀ ਅਬਾਦੀ ਨੂੰ ਪਾਣੀ ਅਤੇ ਸੀਵਰੇਜ ਕਨੈਕਸ਼ਨ ਦੇਣੇ ਜ਼ਰੂਰੀ ਸਨ। ਹਰ ਘਰ ਡੋਰ ਟੂ ਡੋਰ ਸਰਵੇ ਕਰਨਾ ਸੀ ਜੋ ਕਿ ਨਹੀਂ ਹੋਇਆ ਅਤੇ ਨਾ ਹੀ ਨਗਰ ਪ੍ਰੀਸ਼ਦ ਨੇ ਪ੍ਰਾਪਰਟੀ ਟੈਕਸ ਦੇ ਸਰਵੇ ਫਾਰਮ ਵਿਚ ਇਹ ਕਾਲਮ ਪੂਰੇ ਕਰਵਾਏ ਗਏ। ਨਗਰ ਪ੍ਰੀਸ਼ਦ ਦੇ ਦੱਸਣ ਅਨੁਸਾਰ ਵਾਟਰ ਸਪਲਾਈ ਉਸਦੇ ਘੇਰੇ ਵਿਚ ਨਹੀਂ ਹੈ।ਇਸ ਲਈ ਸਰਵੇ ਨਹੀਂ ਕਰਵਾਇਆ ਗਿਆ।

 ਫਿਰ ਇਸ ਸਰਵੇ ਦੀ ਜਿੰਮੇਵਾਰੀ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਬਣ ਗਈ। ਜ਼ਿਕਰਯੋਗ ਹੈ ਕਿ ਪ੍ਰਾਪਰਟੀ ਟੈਕਸ ਸਰਵੇ ਅਨੁਸਾਰ ਮਕਾਨ 26 ਹਜਾਰ ਅਤੇ ਦਕਾਨਾਂ ਆਦਿ 14 ਹਜ਼ਾਰ ਹਨ। ਪ੍ਰੰਤੂ ਬਗੈਰ ਸਰਵੇ ਕਰਵਾਇਆ ਕਾਰਜ਼ਕਾਰੀ  ਇੰਜੀ. ਵਾਟਰ ਸਪਲਾਈ ਮੰਡਲ ਨੰਬਰ 2 ਸ੍ਰੀ ਮੁਕਤਸਰ ਸਾਹਿਬ ਵੱਲੋਂ 53.96 ਕਰੋੜ ਰੁਪਏ ਵਾਟਰ ਸਪਲਾਈ ਲਈ, 128 ਕਰੋੜ ਰੁਪਏ ਸੀਵਰੇਜ ਲਈ ਟੈਂਡਰ ਲਗਾਕੇ ਕੁੱਲ 182.50 ਕਰੋੜ ਰੁਪਏ ਦੀ ਮਨਜ਼ੁਰੀ ਲਈ ਸਥਾਨਕ ਸਰਕਾਰ ਪੰਜਾਬ ਨੂੰ ਭੇਜ ਦਿੱਤੀ। ਵਿਭਾਗ ਦੀ ਸਟੇਟ ਹਾਈ ਲੈਵਲ ਕਮੇਟੀ ਨੇ ਇਹ ਰਕਮ ਘਟਾ ਕੇ 142.73 ਕਰੋੜ ਰੁਪਏ ਮਨਜ਼ੂਰ ਕਰ ਦਿੱਤੀ। ਸ਼ਹਿਰ ਦੇ 31 ਵਾਰਡਾਂ  ਦੀ 1 ਲੱਖ 50 ਹਜ਼ਾਰ ਆਬਾਦੀ ਲਈ 26 ਹਜ਼ਾਰ ਦੇ ਕਰੀਬ ਘਰੇਲੂ ਅਤੇ 2ਹਜ਼ਾਰ ਦੇ ਕਰੀਬ ਕਮਰਸ਼ੀਅਲ ਕੁਨੈਕਸ਼ਨਾਂ ਦੀ ਲੋੜ ਹੈ। ਕਰੀਬ ਅੱਧੀਆਂ ਗਲੀਆਂ ਵਿਚ ਜਲ ਸਪਲਾਈ ਦੀ ਪਾਈਪ ਨਹੀਂ ਹੈ। ਵਿਭਾਗ ਨੇ ਸਰਹਿੰਦ ਫੀਡਰ ਤੋਂ ਮੁੱਖ ਜਲ ਘਰ ਤੱਕ ਪਾਈਪ ਲਾਈਨ ਪਾਉਣ ਸਮੇਤ ਸਕਾਡਾ  ਸਕੀਮ  29.18 ਕਰੋੜ ਰੁਪਏ ਦਾ ਠੇਕਾ ਦਿੱਤਾ ਸੀ। ਪ੍ਰੰਤੂ ਸ਼ਹਿਰ ਦੇ ਦੋ  ਹੋਰ ਵਾਟਰ ਵਰਕਸ ਯੂਨਿਟ ਟਿੱਬੀ ਸਾਹਿਬ ਰੋਡ ਤੇ ਚੱਕ ਬੀੜ ਸਰਕਾਰ ਦੇ ਜਲਘਰ ਨੂੰ ਇਸ ਵਿਚ ਸ਼ਾਮਲ ਨਹੀਂ ਕੀਤਾ। ਇਹ ਕੰਮ 13 ਅਗਸਤ 2020 ਨੂੰ ਸ਼ੁਰੂ ਹੋ ਕੇ 13 ਫਰਵਰੀ 2022 ਤੱਕ ਮੁਕੰਮਲ ਹੋਣਾ ਸੀ।  ਠੇਕੇਦਾਰ ਨੇ ਸਕਾਡਾ ਸਕੀਮ ਅਧੀਨ ਐਗਰੀਮੈਂਟ ਦੇ ਅਨੁਸਾਰ ਪੰਜ ਸਾਲ ਤੱਕ ਵਾਟਰ ਸਪਲਾਈ ਯਕੀਨੀ ਕਰਨੀ ਸੀ।  ਜਦੋਂਕਿ ਅਸਲ ਸਚਾਈ ਇਹ ਹੈ ਕਿ ਹੁਣ ਤੱਕ ਨਾ ਤਾਂ ਸਰਹਿੰਦ ਫੀਡਰ ਤੇ ਆਉਟਲੈਟ ਬਣਿਆਚਲ ਸਕਿਆ, ਨਾ ਪਾਣੀ ਚੱਲਿਆ ਅਤੇ ਨਾ ਹੀ ਵਾਟਰ ਵਰਕਸ ਵਿਖੇ ਨਵਾ ਓਵਰ ਹੈਡ ਐਸਆਰ ਉਸਾਰਿਆ ਗਿਆ। ਵਿਭਾਗ ਦੀ ਠੇਕੇਦਾਰ ਤੇ ਹੋਈ ਮਿਹਰਬਾਨੀ ਨਾਲ ਸਾਰੇ ਕੰਮ ਅਧੂਰੇ ਹੋਣ ਤੇ ਵੀ 27. 72 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਜੋ ਹੈ ਕੰਮ ਅਧੂਰਾ ਰਹਿਣ ਦੀ ਅਸਲ ਕਹਾਣੀ।
ਹੋਰ ਤਾਂ ਹੋਰ ਵਿਭਾਗ ਕੋਲ ਸਾਰੇ ਸ਼ਹਿਰ ਵਿਚ 10298 ਜਲ ਸਪਲਾਈ  ਦੇ ਕੁਨੈਕਸ਼ਨ ਹਨ ਪ੍ਰੰਤੂ 30 ਪ੍ਰਤੀਸ਼ਤ ਖਪਤਕਾਰ ਹਨ ਜੋ ਕਿ ਬਿੱਲ ਭਰਦੇ ਹਨ।  ਅਸਲ ਵਿਚ 4 ਹਜ਼ਾਰ ਤੋਂ 4500 ਕੁਨੈਕਸ਼ਨ ਚੱਲਦੇ ਹਨ ਜਦੋਂਕਿ ਰਿਕਾਰਡ ਅਨੁਸਾਰ ਜਲ ਸਪਲਾਈ ਦੇ 26 ਹਜ਼ਾਰ ਕੁਨੈਕਸ਼ਨਾਂ ਦੀ  ਜ਼ਰੂਰਤ ਹੈ। ਕਿੰਨੀ ਕਮਾਲ ਹੈ ਕਿ 26000 ਦੀ ਬਜਾਏ 4 ਹਜ਼ਾਰ ਖਪਤਕਾਰ ਵੀ ਪਾਣੀ ਨੂੰ ਤਰਸ ਰਹੇ ਹਨ।  ਇਸਦੇ ਨਾਲ ਹੀ ਪੁਰਾਣੀਆਂ ਪਾਈਪਾਂ ਬਦਲਣ ਦਾ 22 ਕਰੋੜ ਰੁਪਏ ਬਗੈਰ ਵਰਤੇ ਵਾਪਸ ਹੋ ਗਿਆ। ਜਦੋਂ ਕਿ ਪਾਈਪਾਂ 1925 ਤੋਂ  ਚਲਦੀਆਂ ਹੋਣ ਕਾਰਨ ਨਾਕਸ ਸਥਿਤੀ ਵਿਚ ਹਨ। 22 ਕਰੋੜ ਮੁੜਣ ਦੀ ਬੁਝਾਰਤ ਨੂੰ ਵੀ ਕੋਈ ਮਾਹਿਰ ਹੀ ਬੁੱਝ ਸਕਦਾ ਹੈ। ਸੀਵਰੇਜ ਦਾ ਵੀ 87.18 ਕਰੋੜ ਰੁਪਏ ਵੀ ਅਣਵਰਤਿਆ ਰਹਿ ਗਿਆ ਕਿਉਂਕਿ ਨਗਰ ਪ੍ਰੀਸ਼ਦ ਨੇ ਚਾਰਜ ਨਹੀਂ ਲਿਆ।  ਜੋ ਰਕਮ ਜਾਰੀ ਹੋਣ ਵਿਚੋਂ ਕਾਨੂੰਨੀ ਅੜਿਕਾ ਆਇਆ। ਇਸ ਲਈ ਸ਼ਹਿਰ ਦੀ ਡਬੀ ਵਾਟਰ ਸਪਲਾਈ ਅਤੇ ਸੀਵਰੇਜ ਸਕੀਮ ਲਈ ਵਿਭਾਗ ਦੇ ਨਾਲ ਨਾਲ ਨਗਰ ਪ੍ਰੀਸ਼ਦ ਅਤੇ ਸ਼ਹਿਰ ਦੇ ਸੰਜੀਦਾ ਲੋਕ ਵੀ ਜਿੰਮੇਵਾਰ ਹਨ। ਜਿਹੜੇ ਸਾਰੀ ਸਥਿਤੀ ਸਮਝਣ ਦੇ ਬਾਵਜੂਦ ਚੁੱਪ ਧਾਰੀ ਬੈਠੇ ਹਨ।  ਸਾਰੇ ਹਾਲਾਤਾਂ ਦੀ ਰੌਸ਼ਨੀ ਵਿਚ ਨੈਸ਼ਨਲ ਕੰਜਿਊਮਰ ਅਵੇਰਨੈਸ ਗਰੁੱਪ ਦੇ ਜ਼ਿਲਾ ਪ੍ਰਧਾਨ ਸ਼ਾਮ ਲਾਲ ਗੋਇਲ, ਬਲਦੇਵ ਸਿੰਘ ਬੇਦੀ, ਗੋਬਿੰਦ ਸਿੰਘ ਦਾਬੜਾ, ਸੁਦਰਸ਼ਨ ਸਿਡਾਨਾ, ਜਸਵੰਤ ਸਿੰਘ ਬਰਾੜ, ਭੰਵਰ ਲਾਲ ਸ਼ਰਮਾ, ਬਲਜੀਤ ਸਿੰਘ, ਸੁਭਾਸ਼ ਚਗਤੀ, ਕਾਲਾ ਸਿੰਘ ਬੇਦੀ ਆਦਿ ਨੇ ਮੁੱਖ ਮੰਤਰੀ ਪੰਜਾਬ ਅਤੇ ਉਚ ਅਧਿਕਾਰੀਆਂ ਤੋਂ ਡੂੰਘੀ ਜਾਂਚ ਕਰਨ ਦੀ ਮੰਗ ਕੀਤੀ ਹੈ । ਇਹ ਫੰਡ ਲੈਪਸ ਕਿਉਂ ਹੋਏ ਅਤੇ ਲੋੜੀਂਦੇ ਸਰਵੇ ਕਿਉ ਨਹੀਂ ਕੀਤੇ ਗਏ। ਸਰਕਾਰ ਦੇ ਬਦਲਣ ਨਾਲ ਵੀ ਸ਼ਹਿਰ ਦੀ ਜਲ ਸਪਲਾਈ ਗ੍ਰਹਿਣ ਵਿਚ ਹੀ ਹੈ ਭਾਂਵੇ ਕਿ ਤੀਜੀ ਧਿਰ ਸੱਤਾ ’ਤੇ ਬਿਰਾਜਮਾਨ ਹੈ।  

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored