ਗੁਜਰਾਤ ਗੈਸ ਕੰਪਨੀ ਨੇ ਸ਼ਹਿਰ ਵਿਚ ਬੇਪਰਵਾਹੀ ਨਾਲ ਪਾਈ ਪਾਈਪ ਲਾਈਨ

ਕਈ ਥਾਵਾਂ ਤੋਂ ਤੋੜੀ ਵਾਟਰ ਸਪਲਾਈ ਤੇ ਸੀਵਰੇਜ ਦੀ ਪਾਈਪ

On
ਗੁਜਰਾਤ ਗੈਸ ਕੰਪਨੀ ਨੇ ਸ਼ਹਿਰ ਵਿਚ ਬੇਪਰਵਾਹੀ ਨਾਲ ਪਾਈ ਪਾਈਪ ਲਾਈਨ

photo sham lal
ਉਦੇਕਰਨ ਰੋਡ ’ਤੇ ਟੁੱਟੀਆਂ ਹੋਈਆਂ ਪਾਈਪਾਂ ਨੂੰ ਠੀਕਕਰਨ ਵਿਚ ਲੱਗੇ ਹੋਏ ਜਲ ਸਪਲਾਈ ਵਿਭਾਗ ਦੇ ਕਰਮਚਾਰੀ

ਸ੍ਰੀ ਮੁਕਤਸਰ ਸਾਹਿਬ, 3 ਅਗਸਤ (BTTNEWS)- ਘਰ ਘਰ ਪੀਐਨਜੀ ਗੈਸ ਪਾਈਪ ਲਾਈਨ ਪਾਉਣ ਦਾ ਕੰਮ ਗੁਜਰਾਤ ਗੈਸ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ। ਕੰਪਨੀ ਨੇ ਮੌਜੂਦਾ ਨਿਯਮਾਂ ਅਨੁਸਾਰ ਬਿਨ੍ਹਾ ਨੁਕਸਾਨ ਪਹੁੰਚਾਇਆ ਇਹ ਕੰਮ ਕਰਨਾ ਹੈ, ਪ੍ਰੰਤੂ ਕੰਪਨੀ ਵੱਲੋਂ ਜਿਸ ਤਰ੍ਹਾਂ ਸ਼ਹਿਰ ਵਿਚ ਪਾਈਪ ਲਾਈਨ ਪਾਈ ਗਈ ਹੈ। ਉਸ ਨਾਲ ਸ਼ਹਿਰ ਵਿਚ ਕਈ ਥਾਵਾਂ ਤੇ ਸੀਵਰੇਜ ਅਤੇ ਵਾਟਰ ਸਪਲਾਈ ਲਾਈਨਾਂ ਟੁੱਟ ਗਈਆਂ ਹਨ। ਜਿਸ ਕਾਰਨ ਪਾਣੀ ਨਿਕਲ ਕੇ ਰਾਸਤੇ ਬੰਦ ਹੋ ਜਾਂਦੇ ਹਨ ਅਤੇ ਬਾਰਿਸ਼ ਤੋਂ ਬਿਨ੍ਹਾਂ ਹੀ ਬਾਰਿਸ਼ ਵਰਗੇ ਹਾਲਾਤ ਪੈਦਾ ਹੋ ਰਹੇ ਹਨ। ਇਸ ਦੀ ਤਾਜਾ ਮਿਸਾਲ ਉਦੇਕਰਨ ਰੋਡ ਉਪਰ ਪਸ਼ੂ ਹਸਪਤਾਲ ਕੋਲ ਕੰਪਨੀ ਵੱਲੋਂ ਖੁਦਾਈ ਕਰਨ ਸਮੇਂ ਵਾਟਰ ਸਪਲਾਈ ਅਤੇ ਸੀਵਰੇਜ ਦੀਆਂ ਪਾਈਆਂ ਤੋੜੀਆਂ ਗਈਆਂ ਹਨ ਅਤੇ ਦੋ ਵੱਡੇ ਖੱਡੇ ਹੋ ਗਏ ਹਨ।  ਜਿਸ ਕਾਰਨ ਪਾਣੀ ਮੁੱਖ ਰੇਲਵੇ ਰੋਡ ਤੱਕ ਸੜਕ ’ਤੇ ਖੜ ਜਾਂਦਾ ਹੈ ਅਤੇ ਦੋ ਵਾਰਡ ਦੀ ਅਬਾਦੀ ਦਾ ਰਾਸਤਾ ਰੁਕ ਜਾਂਦਾ ਹੈ।  ਇੰਨ੍ਹਾਂ ਖੱਡਿਆਂ ਵਿਚ ਪਾਣੀ ਭਰਨ ਕਾਰਨ ਅਕਸਰ ਹੀ ਬੱਚੇ ਵਿਚ ਡਿੱਗ ਕੇ ਸੱਟਾ ਖਾ ਚੁੱਕੇ ਹਨ। ਕੰਪਨੀ ਵੱਲੋਂ ਇਹ ਕੰਮ ਵੀ ਤਕਨੀਕੀ ਤੌਰ ਤੇ ਮਾਪਦੰਡਾਂ ਦੇ ਅਨੁਸਾਰ ਘਟੀਆ ਹੈ। ਜਿਸ ਨਾਲ ਭਵਿੱਖ ਵਿਚ ਸ਼ਹਿਰ ਵਿਚ ਕਦੇ ਵੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਜਿਸ ਦੀ ਜਿੰਮੇਵਾਰੀ ਇਸ ਕੰਪਨੀ ਦੀ ਹੋਵੇਗੀ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਹੋਰ ਤਾਂ ਹੋਰ ਕੰਪਨੀ ਵੱਲੋਂ ਘਰੇਲੂ ਅਤੇ ਵਪਾਰਿਕ ਅਦਾਰਿਆਂ ਲਈ ਵੱਖ ਵੱਖ ਪਾਈਪ ਲਈਨ ਪਾਉਣਾ ਕਿਸੇ ਵੀ ਹਾਲਤ ਵਿਚ ਠੀਕ ਨਹੀਂ ਹੈ ਅਤੇ ਇਸ ਸਬੰਧ ਵਿਚ ਕੋਈ ਸਪੱਸ਼ਟੀਕਰਨ ਵੀ ਨਹੀਂ ਦਿੱਤਾ ਜਾ ਰਿਹਾ।  ਇਸ ਸਬੰਧ ਵਿਚ ਕੰਪਨੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਕੰਪਨੀ ਦਾ ਇਥੇ ਕੋਈ ਦਫਤਰ ਨਹੀਂ ਹੈ ਅਤੇ ਨਾ ਹੀ ਕੋਈ ਅਧਿਕਾਰੀ ਹੈ। ਫਿਰ ਇਸ ਸਬੰਧੀ ਨਿਗਰਾਨ ਇੰਜੀਨੀਅਰ ਜਲ ਸਪਲਾਈ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਸਬੰਧਿਤ ਜੇਈ ਜਤਿੰਦਰ ਕੁਮਾਰ ਦੀ ਡਿਊਟੀ ਲਗਾਈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਇਹ ਕੰਪਨੀ ਦੀ ਜਿੰਮੇਵਾਰੀ ਹੈ ਪਰ ਸ਼ਹਿਰ ਵਾਸੀਆਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ ਉਹ ਇਸ ਦਾ ਹੱਲ ਕਰਵਾਉਣ ਵਿਚ ਲੱਗੇ ਹੋਏ ਹਨ। ਜਿਸ  ਨੂੰ ਠੀਕ ਕਰਨ ਵਿਚ ਕੁਝ ਸਮਾਂ ਲੱਗੇਗਾ। ਨੈਸ਼ਨਲ ਕੰਜਿਊਮਰ ਅਵੇਰਨੈਸ ਗਰੁੱਪ ਦੇ ਜ਼ਿਲਾ ਪ੍ਰਧਾਨ ਸ਼ਾਮ ਲਾਲ ਗੋਇਲ ਅਤੇ ਅਹੁਦੇਦਾਰ ਬਲਦੇਵ ਸਿੰਘ ਬੇਦੀ, ਗੋਬਿੰਦ ਸਿੰਘ ਦਾਬੜਾ, ਜਸਵੰਤ ਸਿੰਘ ਬਰਾੜ, ਭੰਵਰ ਲਾਲ ਸ਼ਰਮਾ, ਬਲਜੀਤ ਸਿੰਘ, ਸੁਭਾਸ਼ ਚਗਤੀ ਅਤੇ ਕਾਲਾ ਸਿੰਘ ਬੇਦੀ ਨੇ ਜ਼ਿਲਾ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਕੰਪਨੀ ਦੇ ਖਿਲਾਫ਼ ਬਣਦੀ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਅਤੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ। ਇਲਾਕੇ ਦੀ ਵਾਟਰ ਸਪਲਾਈ ਅਤੇ ਸੀਵਰੇਜ ਸਿਸਟਮ ਨੂੰ ਬਹਾਲ ਕੀਤਾ ਜਾਵੇ ਅਤੇ ਸਬੰਧਿਤ ਕੰਪਨੀ ਖਿਲਾਫ਼ ਬਣਦੀ ਕਾਰਵਾਈ  ਕੀਤੀ ਜਾਵੇ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored