ਹੈਰੋਇਨ ਦੀ ਡਿਲੀਵਰੀ ਲੈਣ ਪਹੁੰਚੇ ਪੰਜਾਬ ਦੇ ਤਸਕਰ ਰਾਜਸਥਾਨ ਪੁਲਿਸ ਵੱਲੋਂ ਕਾਬੂ

-ਪਾਕਿਸਤਾਨ ਤੋਂ 24 ਕਿਲੋ ਹੈਰੋਇਨ ਲੈਣ ਦੇ ਲਈ ਆਏ 8 ਅਰੋਪੀਆਂ ਨੂੰ ਸ੍ਰੀ ਕਰਨਪੁਰ ਪੁਲਿਸ ਨੇ ਦਬੋਚਿਆ

On
ਹੈਰੋਇਨ ਦੀ ਡਿਲੀਵਰੀ ਲੈਣ ਪਹੁੰਚੇ ਪੰਜਾਬ ਦੇ ਤਸਕਰ ਰਾਜਸਥਾਨ ਪੁਲਿਸ ਵੱਲੋਂ ਕਾਬੂ

ਸ੍ਰੀ ਮੁਕਤਸਰ ਸਾਹਿਬ, 04 ਅਗਸਤ (BTTNEWS)- ਰਾਜਸਥਾਨ ’ਚ ਪੈਂਦੀ ਪਾਕਿਸਤਾਨ ਸੀਮਾ ਖੇਤਰ ’ਚ ਬਾਰਡਰ ਨੇੜਿਓਂ 24 ਕਿਲੋਗ੍ਰਾਮ ਹੈਰੋਇਨ ਦੀ ਖੇਪ ਲੈਣ ਦੇ ਲਈ ਪਹੁੰਚੇ ਅੱਠ ਤਸਕਰਾਂ ਨੂੰ ਸ੍ਰੀ ਕਰਨਪੁਰ ਪੁਲਿਸ ਨੇ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਗੰਗਾਨਗਰ ਨੇ ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਕਾਬੂ ਕੀਤੇ ਗਏ ਅੱਠ ਲੋਕਾਂ ’ਚੋਂ ਸੱਤ ਪੰਜਾਬ ਦੇ ਹਨ ਜਦਕਿ ਇਕ ਹਰਿਆਣਾ ਦਾ ਰਹਿਣ ਵਾਲਾ ਹੈ। ਪੁਲਿਸ ਪੁੱਛਗਿੱਛ ’ਚ ਸਾਹਮਣੇ ਆਇਆ ਹੈ ਕਿ ਇਹ ਲੋਕ ਪਹਿਲਾਂ ਵੀ ਦਸ ਕਿਲੋਗ੍ਰਾਮ ਹੈਰੋਇਨ ਤਸਕਰੀ ਦੀ ਵਾਰਦਾਤ ਨੂੰ ਸਫਲਤਾ ਪੂਰਵਕ ਅੰਜਾਮ ਦੇ ਚੁੱਕੇ ਹਨ। ਜ਼ਿਲ੍ਹਾ ਪੁਲਿਸ ਮੁੱਖੀ ਸ੍ਰੀ ਗੰਗਾਨਗਰ ਆਨੰਦ ਸ਼ਰਮਾ ਨੇ ਦੱਸਿਆ ਕਿ ਰਤਨਲਾਲ ਹੈੱਡ ਕਾਂਸਟੇਬਲ ਪੁਲਿਸ ਥਾਨਾ ਸ੍ਰੀ ਕਰਨਪੁਰ ਨੂੰ ਮਿਲ ਗੁਪਤ ਸੂਚਨਾ ਦੇ ਅਧਾਰ ’ਤੇ ਵੀਰਵਾਰ ਨੂੰ ਇਹ ਕਾਰਵਾਈ ਕੀਤੀ ਗਈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਦੇ ਕੁਝ ਤਸਕਰ ਬਾਰਡਰ ਏਰੀਆ ’ਚ ਹੈਰੋਇਨ ਦੀ ਖੇਪ ਲੈਣ ਲਈ ਆਏ ਹੋਏ ਹਨ। ਸੂਚਨਾ ਦੇ ਅਧਾਰ ’ਤੇ ਥਾਣਾ ਇੰਚਾਰਜ਼ ਬਲਵੰਤ ਰਾਮ, ਹੈੱਡ ਕਾਂਸਟੇਬਲ ਰਤਨਲਾਲ, ਰਾਜਿੰਦਰ ਪ੍ਰਸ਼ਾਦ, ਏਐਸਆਈ ਗੁਰਦੇਵ ਸਿੰਘ, ਕਾਂਸਟੇਬਲ ਪ੍ਰਵੀਨ ਕੁਮਾਰ, ਦਲੀਪ ਕੁਮਾਰ, ਵੇਦਪ੍ਰਕਾਸ਼, ਲੋਕੇਸ਼ ਕੁਮਾਰ, ਕਨ੍ਹੀਆਲਾਲ ਆਦਿ ਦੇ ਅਧਾਰਿਤ ਟੀਮ ਨੇ ਕਸਬਾ ਸ੍ਰੀ ਕਰਨਪੁਰ ਤੇ 14 ਐਸ ਮਾਝੀਵਾਲਾ ’ਚ ਰਾਤ ਨੂੰ ਤਸਕਰੀ ਦੇ ਲਈ ਪਾਕਿਸਤਾਨ ਤੋਂ ਹੈਰੋਇਨ ਖੇਪ ਦੀ ਡਿਲੀਵਿਰੀ ਲੈਣ ਪਹੁੰਚੇ ਹਬੀਬਵਾਲਾ ਫਿਰੋਜ਼ਪੁਰ ਨਿਵਾਸੀ ਗੁਰਦੀਪ ਸਿੰਘ ਪੁੱਤਰ ਕੁਲਵੰਤ ਸਿੰਘ, ਰਾਜੋਕੇ ਗੱਟੀ ਫਿਰੋਜ਼ਪੁਰ ਨਿਵਾਸੀ ਜਸਪਾਲ ਸਿੰਘ ਪੁੱਤਰ ਕਰਤਾਰ ਸਿੰਘ, ਮਦਰੇ ਫਿਰੋਜ਼ਪੁਰ ਨਿਵਾਸੀ ਲਖਵਿੰਦਰ ਸਿੰਘ ਪੁੱਤਰ ਸਰਦਾਰਾ ਸਿੰਘ, ਹਜ਼ਾਰਾ ਸਿੰਘ ਵਾਲਾ ਫਿਰੋਜ਼ਪੁਰ ਨਿਵਾਸੀ ਸੁਖਦੇਵ ਸਿੰਘ ਪੁੱਤਰ ਪ੍ਰੇਮ ਸਿੰਘ, ਚਾਂਦੀਵਾਲਾ ਫਿਰੋਜ਼ਪੁਰ ਨਿਵਾਸੀ ਕੁਲਦੀਪ ਸਿੰਘ ਪੁੱਤਰ ਦਿਆਲ ਸਿੰਘ, ਪੰਨੀਵਾਲਾ ਫਿਰੋਜ਼ਪੁਰ ਨਿਵਾਸੀ ਕਰਮਜੀਤ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਚੂੜੀਵਾਲਾ ਫਿਰੋਜ਼ਪੁਰ ਨਿਵਾਸੀ ਪਰਮਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਤੋਂ ਇਲਾਵਾ ਹਾਸਪੁਰ ਫਤਿਹਾਬਾਦ ਹਰਿਆਣਾ ਦੇ ਨਿਵਾਸੀ ਗੁਰਮੀਤ ਸਿੰਘ ਪੁੱਤਰ ਰੇਸ਼ਮ ਸਿੰਘ ਨੂੰ ਕਾਬੂ ਕੀਤਾ। ਉਕਤ 24 ਕਿਲੋ ਹੈਰੋਇਨ ਲੈਣ ਦੇ ਲਈ ਆਏ ਲੋਕਾਂ ਨੂੰ ਸਪਲੈਂਡਰ ਮੋਟਰਸਾਇਕਲ ਡੀਐਲ 4ਸੀਕਿਯੂ4580 ਅਤ ਬਿਨਾਂ ਨੰਬਰ ਦੇ ਹੀਰੋਹਾਂਡਾ ਮੋਟਰਸਾਇਕਲ ਸਮੇਤ ਕਾਬੂ ਕਰ ਕੇ ਉਨ੍ਹਾਂ ਕੋਲੋਂ 9 ਮੋਬਾਇਲ ਫੋਨ ਵੀ ਬਰਾਮਦ ਕੀਤੇ ਜਿਨ੍ਹਾਂ ’ਚ ਨਾ ਸਿਰਫ ਪਾਕਿਸਤਾਨ ਦੇ ਨੰਬਰ ਸੇਵ ਸੀ ਬਲਕਿ ਉਨ੍ਹਾਂ ਤੇ ਗੱਲਬਾਤ ਵੀ ਹੋਈ ਸੀ ਅਤੇ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਅੋਰਪੀਆਂ ਵੱਲੋਂ ਕਰੀਬ 2 ਮਹੀਨੇ ਪਹਿਲਾਂ ਭਾਰਤ ਪਾਕਿ ਅੰਤਰਰਾਸ਼ਟਰੀ ਸੀਮਾ ਗਜਿਸੰਹਪੁਰ ਖੇਤਰ ਤੋਂ ਕਰੀਬ 10 ਕਿਲੋ ਹੈਰੋਇਨ ਦੀ ਪਾਕਿਸਤਾਨ ਤੋਂ ਸਫਲਤਾਪੂਰਵਕ ਡਿਲਵਿਰੀ ਤਸਕਰੀ ਵਾਰਦਾਤ ਵੀ ਕੀਤੀ ਗਈ ਸੀ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored