ਪਸ਼ੂ ਪਾਲਣ ਵਿਭਾਗ ਨੇ ‘ਲੰਪੀ ਸਕਿਨ ਬਿਮਾਰੀ’ ਦੀ ਰੋਕਥਾਮ ਸਬੰਧੀ ਜਾਰੀ ਕੀਤੀ ਅਡਵਾਈਜ਼ਰੀ

On
ਪਸ਼ੂ ਪਾਲਣ ਵਿਭਾਗ ਨੇ ‘ਲੰਪੀ ਸਕਿਨ ਬਿਮਾਰੀ’ ਦੀ ਰੋਕਥਾਮ ਸਬੰਧੀ ਜਾਰੀ ਕੀਤੀ ਅਡਵਾਈਜ਼ਰੀ

ਸ੍ਰੀ ਮੁਕਤਸਰ ਸਾਹਿਬ, 5 ਅਗਸਤ (BTTNEWS)-

      ਵਿਨੀਤ ਕੁਮਾਰ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਊ ਜਾਤੀ ਨਾਲ ਸਬੰਧਿਤ ਪਸ਼ੂਆਂ ਵਿੱਚ ਲੰਪੀ ਸਕਿਨ ਨਾਮ ਦੀ ਬਿਮਾਰੀ ਪਾਈ ਜਾ ਰਹੀ ਹੈਇਸ ਸਬੰਧ ਵਿੱਚ ਪਸ਼ੂ ਪਾਲਣ ਵਿਭਾਗ ਵਲੋਂ ਪਸ਼ੂ ਪਾਲਕਾਂ ਲਈ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਪਸ਼ੂ ਪਾਲਣ ਵਿਭਾਗ ਅਨੁਸਾਰ ਪਸ਼ੂਆਂ ਵਿੱਚ ਜੇਕਰ ਲੰਪੀ ਸਕਿਨ ਨਾਲ ਸਬੰਧਿਤ ਲੱਛਣ ਪਾਏ ਜਾਣ ਤਾਂ ਸਬੰਧਿਤ ਪਸ਼ੂ ਨੂੰ ਦੂਸਰੇ ਪਸ਼ੂਆਂ ਨਾਲੋਂ ਅਲੱਗ ਕੀਤਾ ਜਾਵੇ। ਇਸ ਦੇ ਨਾਲ ਹੀ ਪ੍ਰਭਾਵਿਤ ਪਸ਼ੂਆਂ ਨੂੰ ਵੱਖ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਵਰਤੋਂ ਵਿੱਚ ਆਉਣ ਵਾਲੀ ਸਾਜੋ ਸਮੱਗਰੀ ਵੀ ਅਲੱਗ ਕਰ ਦਿੱਤੀ ਜਾਵੇ ਅਤੇ  ਬਿਮਾਰ ਪਸ਼ੂਆਂ ਦੇ ਸੇਵਾਦਾਰ ਤੰਦਰੁਸਤ ਪਸ਼ੂਆਂ ਦੇ ਸ਼ੈਡਾਂ ਵਿੱਚ ਜਾਣ ਤੋਂ ਗੁਰੇਜ਼ ਕਰਨ।

            ਪਸ਼ੂ ਪਾਲਕ ਇਹ ਵੀ ਖਿਆਲ ਰੱਖਣ ਕਿ ਪ੍ਰਭਾਵਿਤ ਸ਼ੱਕੀ ਪਸ਼ੂਆਂ ਦੀ ਆਵਾਜਾਈ ਪੂਰਨ ਰੂਪ ਵਿੱਚ ਬੰਦ ਕੀਤੀ ਜਾਵੇ ਅਤੇ ਕਿਸੇ ਵੀ ਹਾਲਤ ਵਿੱਚ ਉਹ ਜਾਨਵਰ ਕਿਸੇ ਹੋਰ ਫਾਰਮਪਿੰਡ ਜਾਂ ਹਲਕੇ ਵਿੱਚ ਨਾ ਭੇਜਿਆ ਜਾਵੇ ਇਹ ਬਿਮਾਰੀ ਦਾ ਵਿਸ਼ਾਣੂ ਮੱਖੀ ਅਤੇ ਮੱਛਰ ਦੇ ਕੱਟਣ ਰਾਹੀਂ ਫੈਲਦਾ ਹੈ, ਇਸ ਲਈ ਮੱਖੀ, ਮੱਛਰ ਅਤੇ ਚਿੱਚੜਾਂ ਦੀ ਰੋਕਥਾਮ ਲਈ ਹਰ ਸੰਭਵ ਉਪਰਾਲਾ ਅਮਲ ਵਿੱਚ ਲਿਆਂਦਾ ਜਾਵੇ ਅਤੇ ਬਿਮਾਰੀ ਨਾਲ ਪ੍ਰਭਾਵਿਤ ਖੇਤਰ ਵਿੱਚ ਪਸ਼ੂਆਂ ਦੀ ਆਵਾਜਾਈ ਅਤੇ ਖਰੀਦੋ-ਫਰੋਕਤ ਬੰਦ ਕੀਤੀ ਜਾਵੇ।

ਡੇਅਰੀ ਫਾਰਮ ਅਤੇ ਪਸ਼ੂਆਂ ਦੇ ਵਾੜ੍ਹੇ ਨੂੰ ਵਿਸ਼ਾਣੂ ਰਹਿਤ ਕਰਨ ਲਈ ਪਸ਼ੂ ਪਾਲਣ ਵਿਭਾਗ ਦੇ ਸਟਾਫ ਨਾਲ ਸਲਾਹ ਮਸ਼ਵਰਾਂ ਕਰਕੇ ਫਾਰਮਲੀਨ 1% ਜਾਂ ਸੋਡੀਅਮ ਹਾਈਪੋਕਲੋਰਾਈਟ 2-3% ਆਦਿ ਦੀ ਵਰਤੋਂ ਕੀਤੀ ਜਾਵੇ। ਭਾਵੇਂ ਇਸ ਬਿਮਾਰੀ ਦੀ ਮਨੁੱਖ ਵਿੱਚ ਸੰਕਰਮਨ ਦੀ ਪੁਸ਼ਟੀ ਨਹੀਂ ਹੋਈ ਹੈ ਫਿਰ ਵੀ ਪਸ਼ੂਆਂ ਦੀ ਦੇਖਭਾਲ ਕਰਨ ਵਾਲੇ ਕਾਮਿਆਂ ਪਸ਼ੂ ਪਾਲਕਾਂ ਨੂੰ ਹੈੱਡ ਮੈਂਨੇਟਾਈਜਰਦਸਤਾਨੇ ਅਤੇ ਫੇਸ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ।

ਪਸ਼ੂ ਪਾਲਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀਆਂ ਤੰਦਰੁਸਤ ਗਊਆਂ ਨੂੰ ‘ਗੋਟ ਪੌਕਸ ਵੈਕਸੀਨ’ ਲਗਵਾਉਣ ਲਈ ਆਪਣੀ ਪੱਧਰ ਤੇ ਵੈਕਸੀਨ ਖਰੀਦ ਕਰਕੇ ਨੇੜੇ ਦੀਆਂ ਸੰਸਥਾਵਾਂ ਨਾਲ ਸੰਪਰਕ ਕਰਨ। ਵੈਕਸੀਨ ਲਾਉਣ ਵੇਲੇ ਪਸ਼ੂ ਪਾਲਣ ਵਿਭਾਗ ਦਾ ਸਟਾਫ ਸਫਾਈ ਦਾ ਪੂਰਾ ਧਿਆਨ ਰੱਖਣ ਅਤੇ ਗਾਈਡਲਾਈਨਜ਼ ਮੁਤਾਬਿਕ ਵੈਕਸੀਨ ਲਗਾਉਣ। ਬਿਮਾਰੀ ਨਾਲ ਸਬੰਧਤ ਲੱਛਣ ਮਿਲਣ ਦੀ ਸੂਰਤ ਵਿੱਚ ਪਸ਼ੂ ਪਾਲਕਾਂ ਨੂੰ ਬਿਨ੍ਹਾਂ ਕਿਸੇ ਦੇਰੀ ਤੇ ਨੇੜਲੇ ਪਸ਼ੂ ਹਸਪਤਾਲ ਦੇ ਸਟਾਫ ਨੂੰ ਸੂਚਿਤ ਕਰਨ। ਜੇਕਰ ਸਾਨ੍ਹਾਂ ਵਿੱਚ ਇਹ ਬਿਮਾਰੀ ਆਉਦੀ ਹੈਤਾਂ ਉਨ੍ਹਾਂ ਤੋਂ ਨਾ ਹੀ ਨਸਲਕਸ਼ੀ ਕਰਵਾਈ ਜਾਵੇ ਅਤੇ ਨਾ ਹੀ ਵੀਰਜ਼ ਪ੍ਰਾਪਤ ਕੀਤਾ ਜਾਵੇ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored