ਪੁਲਿਸ ਨੂੰ ਦੇਖ ਕੇ ਭਜਾਈ ਗੱਡੀ, ਬੇਕਾਬੂ ਹੋ ਕੇ ਪਾਣੀ ਦੀ ਡਿੱਗੀ ਵਿਚ ਜਾ ਪਲਟੀ

ਪੰਜਾਬ ਵਾਸੀਆਂ ਦੀ ਐਸਯੂਵੀ ਗੱਡੀ ਵਿਚੋਂ ਰਾਜਸਥਾਨ ਪੁਲਿਸ ਨੇ ਬਰਾਮਦ ਕੀਤਾ ਭਿੱਜਿਆ ਹੋਈਆ ਸੱਤ ਕੁਇੰਟਲ 20 ਕਿਲੋ ਪੋਸਤ

On
ਪੁਲਿਸ ਨੂੰ ਦੇਖ ਕੇ ਭਜਾਈ ਗੱਡੀ, ਬੇਕਾਬੂ ਹੋ ਕੇ ਪਾਣੀ ਦੀ ਡਿੱਗੀ ਵਿਚ ਜਾ ਪਲਟੀ

ਸ੍ਰੀ ਗੰਗਾਨਗਰ, (ਬੀ ਟੀ ਟੀ ਨਿਊਜ਼ ਬੀਊਰੋ) : ਜ਼ਿਲ੍ਹਾ ਸ੍ਰੀਗੰਗਾਨਗਰ ਦੇ ਥਾਣਾ ਰਾਮ ਸਿੰਘ ਪੁਰ ਦੀ ਪੁਲਿਸ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਪੁਲਿਸ ਨੂੰ ਦੇਖ ਭਜਾਈ ਗਈ ਕੁਝ ਹੀ ਦੂਰ ਇਕ ਪਾਣੀ ਵਾਲੀ ਏ ਡਿੱਗੀ ਦੇ ਵਿਚ ਜਾ ਪਲਟੀ। ਪੁਲਿਸ ਨੂੰ ਏਸ ਗੱਡੀ ਵਿੱਚੋਂ ਸੱਤ ਕੁਇੰਟਲ 20 ਕਿਲੋ ਪੋਸਤ ਬਰਾਮਦ ਹੋਇਆ। ਐੱਸਐੱਸਪੀ ਸ੍ਰੀ ਗੰਗਾਨਗਰ ਆਨੰਦ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਉਕਤ ਐਸਯੁਵੀ ਗੱਡੀ ਸਵਾਰ ਫੜ੍ਹੇ ਗਏ ਪੰਜਾਬ ਦੇ ਵਾਸੀ 2 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਰਾਮਸਿੰਘਪੁਰ ਦੇ ਐਸ ਐਚ ਓ ਦੋਲਾ ਰਾਮ ਨੇ ਦੱਸਿਆ ਕਿ ਪੋਸਤ ਤਸਕਰੀ ਦੀ ਗੁਪਤ ਸੂਚਨਾ ਦੇ ਅਧਾਰ ਤੇ ਉਕਤ ਕਾਰਵਾਈ ਕੀਤੀ ਗਈ। ਪਹਿਲਾਂ ਪੋਸਤ ਤਸਕਰਾਂ ਦੀ ਗੱਡੀ ਨੂੰ ਪਾਇਲਟ ਕਰਦੀ ਹੋਈ ਇਕ ਗੱਡੀ ਲੰਘੀ ਜਿਸ ਨੂੰ ਪੁਲਸ ਨੇ ਜਾਣ ਬੁੱਝ ਕੇ ਲੰਘ ਜਾਣ ਦਿੱਤਾ ਅਤੇ ਬਾਅਦ ਵਿਚ ਪੁਲਿਸ ਨੇ ਨਾਕਾ ਲਾ ਲਿਆ। ਪੋਸਤ ਲੈ ਕੇ ਆ ਰਹੀ ਐਕਸਯੂਵੀ 500 ਦਿੱਲੀ ਨੰਬਰ ਗੱਡੀ ਦੇ ਚਾਲਕ ਨੇ ਪੁਲਸ ਦੇਖੀ ਤਾਂ ਉਹ ਬੜੀ ਫੁਰਤੀ ਨਾਲ ਗੱਡੀ ਵਾਪਸ ਘੁਮਾ ਕੇ ਭਜਾ ਲਈ। ਕੁੱਝ ਦੂਰ ਜਾ ਕੇ ਖਰਾਬ ਹੋਣ ਕਾਰਨ ਬੇਕਾਬੂ ਹੋਈ ਗੱਡੀ ਪਾਣੀ ਦੀ ਟੈਂਕੀ ਵਿਚ ਜਾ ਵੜੀ। ਗੱਡੀ ਸਵਾਰ ਇਕ ਬੰਦੇ ਨੂੰ ਪੁਲਸ ਨੇ ਉਥੇ ਹੀ ਕਾਬੂ ਕਰ ਲਿਆ ਜਦਕਿ ਦੂਜੇ ਨੂੰ ਕਾਫੀ ਮੁਸ਼ਕੱਤ ਨਾਲ ਪਿੱਛਾ ਕਰਕੇ ਖੇਤਾਂ ਵਿੱਚ ਫੜਿਆ ਗਿਆ। ਪਾਣੀ ਦੀ ਟੈਂਕੀ ਵਿਚ ਗੱਡੀ ਡਿੱਗਣ ਕਾਰਨ ਗਿੱਲੇ ਹੋਏ ਪੋਸਤ ਦਾ ਵਜਨ ਸੱਤ ਕੁਇੰਟਲ 20 ਕਿਲੋ ਹੋਇਆ। ਪੁਲਸ ਨੇ ਫੜੇ ਗਏ ਸੁੱਖਾ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸੋਹਨਗੜ ਰੱਤੇਵਾਲਾ ਜਿਲਾ ਫਿਰੋਜਪੁਰ ਅਤੇ ਮੇਜਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਲਮੋਚੜ ਜਿਲ੍ਹਾ ਫਾਜਿਲਕਾ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

 25 ਲੱਖ ਦਾ ਕਰਜਾ ਲੈ ਕੇ ਫਰਾਡ ਕਰਨ ਵਾਲਾ ਭਗੋੜਾ ਦੋਸ਼ੀ ਵਿਜੀਲੈਂਸ ਬਿਉਰੋ ਵੱਲੋਂ ਕਾਬੂ 25 ਲੱਖ ਦਾ ਕਰਜਾ ਲੈ ਕੇ ਫਰਾਡ ਕਰਨ ਵਾਲਾ ਭਗੋੜਾ ਦੋਸ਼ੀ ਵਿਜੀਲੈਂਸ ਬਿਉਰੋ ਵੱਲੋਂ ਕਾਬੂ
ਚੰਡੀਗੜ 26 ਸਤੰਬਰ (BTTNEWS)- ਪੰਜਾਬ ਵਿਜੀਲੈਂਸ ਬਿਉਰੋ ਵਲੋਂ ਪੰਜਾਬ ਗ੍ਰਾਮੀਣ ਬੈਂਕ, ਬ੍ਰਾਂਚ ਜਗਤਪੁਰ ਜੱਟਾਂ, ਫਗਵਾੜਾ, ਜ਼ਿਲਾ ਕਪੂਰਥਲਾ ਵਿੱਚ ਹੋਏ ਫਰਾਡ...
ਭਾਈ ਲਾਲੋ ਜੀ ਦੇ 570 ਜਨਮਦਿਹਾੜੇ ਨੂੰ ਸਮਰਪਿਤ ਸੈਮੀਨਾਰ
ਚੋਰੀ ਦੇ 4 ਮੋਟਰਸਾਈਕਲਾਂ ਸਮੇਤ ਤਿੰਨ ਕਾਬੂ
10 ਕਿੱਲੋ ਭੁੱਕੀ ਸਮੇਤ ਤਿੰਨ ਕਾਬੂ
15 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ

Sponsored