ਛੱਤ ਡਿਗਣ ਦੇ ਚਲਦਿਆਂ ਦੁਕਾਨਦਾਰ ਦੀ ਮੌਤ, ਗ੍ਰਾਹਕ ਤੇ ਮਜਦੂਰ ਦੇ ਵੀ ਆਈਆਂ ਸੱਟਾਂ

On
ਛੱਤ ਡਿਗਣ ਦੇ ਚਲਦਿਆਂ ਦੁਕਾਨਦਾਰ ਦੀ ਮੌਤ, ਗ੍ਰਾਹਕ ਤੇ ਮਜਦੂਰ ਦੇ ਵੀ ਆਈਆਂ ਸੱਟਾਂ

ਸ੍ਰੀ ਮੁਕਤਸਰ ਸਾਹਿਬ, 7 ਅਗਸਤ (BTTNEWS)- ਸ਼ਹਿਰ ਦੇ ਰਘੂਨਾਥ ਮੰਦਰ ਦੇ ਨਾਲ ਚੱਕੀ ਤੇ ਕੋਹਲੂ ਨਾਲ ਸਰੋਂ ਤੇਲ ਕੱਢਣ ਦਾ ਕੰਮ ਕਰਨ ਵਾਲੇ ਦੁਕਾਨਦਾਰ ਦੀ ਛੱਤ ਡਿਗਣ ਨਾਲ ਮੌਤ ਹੋ ਗਈ ਹੈ। ਜਦਕਿ ਦੁਕਾਨ ਅੰਦਰ ਮੌਜੂਦ ਇੱਕ ਗ੍ਰਾਹਕ ਤੇ ਮਜਦੂਰ ਜ਼ਖਮੀ ਹੋ ਗਏ ਨੇ। ਜਾਣਕਾਰੀ ਅਨੂੰਸਾਰ ਰਿਖੀ ਰਾਮ ਸਟ੍ਰੀਟ ਦੇ ਨਿਵਾਸੀ ਅਤੇ ਮੰਦਰ ਦੇ ਨਾਲ ਬੋਹਡ਼ ਵਾਲੀ ਚੱਕੀ ਦੇ ਦੁਕਾਨਦਾਰ ਜਗਦੀਸ਼ ਕੁਮਾਰ ਉਰਫ ਨੀਲਾ ਕੁੱਬਾ ਪੁੱਤਰ ਰਾਜਕੁਮਾਰ ਆਪਣੀ ਦੁਕਾਨ ਤੇ ਗ੍ਰਾਹਕ ਲਈ ਕੋਹਲੂ ਤੋਂ ਤੇਲ ਕੱਢ ਰਿਹਾ ਸੀ। ਇਸੇ ਸਮੇਂ ਦੁਕਾਨ ਤੇ ਉਸਦਾ ਬੇਟਾ ਵੀ ਮੌਜੂਦ ਸੀ। ਜਦਕਿ ਦੁਕਾਨ ਤੇ ਦੋ ਮਜਦੂਰ ਵੀ ਛਤ ਰਿਪੇਅਰਿੰਗ ਦਾ ਕੰਮ ਕਰ ਰਹੇ ਸਨ। ਅਚਾਨਕ ਹੀ ਛੱਤ ਤੇ ਬੱਤੇ ਥੱਲੇ ਡਿਗ ਗਏ। ਜਿਸਦੇ ਚਲਦਿਆਂ ਦੁਕਾਨਦਾਰ ਨੀਲਾ ਕੁੱਬਾ ਮਲਬੇ ਹੇਠਾਂ ਆ ਗਿਆ। ਜਦਕਿ ਗ੍ਰਾਹਕ ਰਮੇਸ਼ ਕੁਮਾਰ ਵਾਸੀ ਗੋਬਿੰਦ ਨਗਰੀ ਦੀ ਬਾਹ ਅਤੇ ਲੱਤ ਤੇ ਸੱਟਾਂ ਆਈਆਂ ਨੇ। ਜਿਸਨੂੰ ਪ੍ਰਾਈਵੇਟ ਹਸਪਤਾਲ ਚ ਦਾਖਲ ਕਰਾਇਆ ਗਿਆ ਹੈ। ਜਦਕਿ ਇੱਕ ਮਜਦੂਰ ਵੀ ਜ਼ਖਮੀ ਹੋ ਗਿਆ ਹੈ। ਮੌਕੇ ਤੇ ਮੌਜੂਦ ਮੰਦਰ ਦੇ ਪੁਜਾਰੀ ਪੰ. ਆਦੇਸ਼ ਸ਼ਰਮਾ ਮੰਨੂ, ਪਵਨ ਤਨੇਜਾ ਸਮੇਤ ਹੋਰ ਸੇਵਾਦਾਰਾਂ ਨੇ ਨੀਲਾ ਕੁੱਬਾ ਨੂੰ ਮਲਬੇ ਚੋਂ ਕੱਢਿਆ ਤੇ ਜਲਾਲਾਬਾਦ ਰੋਡ ਸਥਿਤ ਦਿੱਲੀ ਹਸਪਤਾਲ ਲੈ ਗਏ, ਪਰ ਉੱਥੇ ਜਾਣ ਤੱਕ ਉਸਦੀ ਮੌਤ ਹੋ ਚੁੱਕੀ ਸੀ। ਮੌਕੇ ਤੇ ਥਾਣਾ ਸਿਟੀ ਦੇ ਏਐਸਆਈ ਜਗਦੀਸ਼ ਕੁਮਾਰ ਟੀਮ ਸਮੇਤ ਪਹੁੰਚੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੈ ਗਏ। ਏਐਸਆਈ ਜਗਦੀਸ਼ ਕੁਮਾਰ ਨੇ ਦੱਸਿਆ ਕਿ ਪੋਸਟਮਾਰਟਮ ਮਗਰੋਂ ਲਾਸ਼ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਭਾਜਪਾ ਦੇ ਜਿਲਾ ਪ੍ਰਧਾਨ ਰਾਸੇਸ਼ ਗੋਰਾ ਪਠੇਲਾ, ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਸਮੇਤ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਤੇ ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂ ਵੀ ਮੌਕੇ ਤੇ ਪਰਿਵਾਰ ਦੇ ਦੁੱਖ ਚ ਖਡ਼ੇ ਨਜ਼ਰ ਆ ਰਹੇ ਸਨ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored