ਸਮਾਜ ਸੇਵੀ ਜੰਡ ਖਾਲੜਾ ਵੱਲ੍ਹੋ ਕੀਤੀਆਂ ਠੱਗੀਆਂ ਦਾ ਲਾਗਾਤਾਰ ਹੋ ਰਿਹੈ ਪਰਦਾਫਾਸ਼

ਕੈਂਸਰ ਦੇ ਇਲਾਜ ਲਈ ਵਿਦੇਸ਼ਾਂ ਤੋਂ ਆਏ ਪੈਸੇ ਡਕਾਰਨ ਦੇ ਲੱਗੇ ਦੋਸ਼

On
ਸਮਾਜ ਸੇਵੀ ਜੰਡ ਖਾਲੜਾ ਵੱਲ੍ਹੋ ਕੀਤੀਆਂ ਠੱਗੀਆਂ ਦਾ ਲਾਗਾਤਾਰ ਹੋ ਰਿਹੈ ਪਰਦਾਫਾਸ਼

ਤਰਨਤਾਰਨ 12 ਅਗਸਤ  ( ਗੁਰਕੀਰਤ ਸਿੰਘ )- ਕੈਂਸਰ ਪੀਡ਼ਤ ਲਡ਼ਕੀ ਦਾ ਇਲਾਜ ਕਰਵਾਉਣ ਦੇ ਨਾਮ ਤੇ ਵਿਦੇਸ਼ਾਂ ਤੋਂ ਆਏ ਪੈਸਿਆਂ ਨੂੰ ਸਤਨਾਮ ਸਿੰਘ ਜੰਡ ਨਾਮਕ ਇਕ ਸਮਾਜਸੇਵੀ ਵੱਲੋਂ ਖਾਣ ਦੇ ਮ੍ਰਿਤਕ ਲੜਕੀ ਗਗਨਦੀਪ ਕੌਰ ਦੀ ਮਾਂ ਪਰਮਜੀਤ ਕੌਰ ਨੇ ਦੋਸ਼ ਲਗਾਏ ਹਨ  ਅਦਾਰਾ ਲੋਕ ਭਲਾਈ ਦਾ ਸੁਨੇਹਾ ਦੇ ਪੱਤਰਕਾਰ ਨੂੰ ਦਿੱਤੇ ਹਲਫੀਆ ਬਿਆਨ ਵਿਚ ਵਿਧਵਾ ਪਰਮਜੀਤ ਕੌਰ ਪਤਨੀ ਸਵਰਗੀ ਜੱਸਾ ਸਿੰਘ ਵਾਸੀ ਪਿੰਡ ਕਿਰਤੋਵਾਲ ਖੁਰਦ ਹਾਲ ਵਾਸੀ ਦਿਆਲਪੁਰਾ ਨੇ ਦੱਸਿਆ ਕਿ ਉਸ ਦੀ 13-14 ਸਾਲਾਂ ਲੜਕੀ ਗਗਨਦੀਪ ਕੌਰ ਪੁੱਤਰੀ ਸਵਰਗੀ ਜੱਸਾ ਸਿੰਘ ਨੂੰ ਸਾਲ ਦੋ ਹਜਾਰ ਉਨੀ ਵਿਚ ਕੈਂਸਰ ਨਾਮਕ ਬਿਮਾਰੀ ਹੋ ਜਾਣ ਕਾਰਨ ਤਿੰਨ ਚਾਰ ਮਹੀਨੇ ਬਾਅਦ ਹੀ ਉਸਦੀ ਮੌਤ ਹੋ ਗਈ ਸੀ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਸਾਲ ਦੋ ਹਜਾਰ ਉਨੀ ਵਿਚ ਅੰਮ੍ਰਿਤਸਰ ਰੋਡ ਤੇ ਸਥਿਤ ਸਰਪੰਚ ਮਨਜੀਤ ਸਿੰਘ ਦੇ ਚੁਬਾਰੇ ਤੇ ਰਹਿੰਦੇ ਸਨ ਕਿ ਸਾਡੀ ਲੜਕੀ ਗਗਨਦੀਪ ਕੌਰ ਨੂੰ ਕੈਂਸਰ ਦੀ ਬਿਮਾਰੀ ਹੋਣ ਸਬੰਧੀ  ਸਮਾਜ ਸੇਵੀ ਸਤਨਾਮ ਸਿੰਘ ਜੰਡ ਖਾਲੜਾ ਨੂੰ ਪਤਾ ਲੱਗਣ ਤੇ ਉਹ ਸਾਡੇ ਕੋਲ ਆਇਆ ਅਤੇ ਆਪਣੀ ਸੋਸਾਇਟੀ ਵੱਲੋਂ ਲੜਕੀ ਦਾ ਇਲਾਜ ਕਰਵਾਉਣ ਸਬੰਧੀ ਸਾਨੂੰ ਭਰੋਸਾ ਦਿੱਤਾ ਸੀ ਪ੍ਰੰਤੂ ਉਕਤ ਸਮਾਜ ਸੇਵੀ ਸਤਨਾਮ ਸਿੰਘ ਜੰਡ ਵੱਲੋਂ ਉਸ ਭਰੋਸੇ ਨੂੰ ਤੋਡ਼ ਕੇ ਸਾਡੀ ਲੜਕੀ ਮਨਦੀਪ ਕੌਰ ਦੇ ਇਲਾਜ ਦੇ ਨਾਮ ਤੇ ਵਿਦੇਸ਼ਾਂ ਤੋਂ ਆਏ ਲੱਖਾਂ ਹੀ ਰੁਪਏ ਆਪਣੇ ਅਕਾਊਂਟ ਅਤੇ ਸੋਸਾਇਟੀ ਦੇ ਅਕਾਉਂਟ ਵਿੱਚ ਪੁਆ ਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਗਗਨਦੀਪ ਕੌਰ ਦੀ ਮਾਂ ਨੇ ਦੱਸਿਆ ਕਿ ਜਿੱਥੇ ਸਤਨਾਮ ਸਿੰਘ ਜੰਡ ਨੇ ਉਨ੍ਹਾਂ ਨਾਲ ਠੱਗੀ ਮਾਰੀ ਹੈ ਉੱਥੇ ਹੀ ਉਨ੍ਹਾਂ ਕੋਲੋਂ ਲੜਕੀ ਦੇ ਇਲਾਜ ਲਈ ਹੱਥ ਦੱਸੀ ਪੈਸੇ ਵੀ ਲੈਂਦਾ ਰਿਹਾ ਹੈ ਜੋ ਕਿ ਕਰੀਬ ਤਿੰਨ ਤੋਂ ਚਾਰ ਲੱਖ ਰੁਪਏ  ਉਨ੍ਹਾਂ ਕੋਲੋਂ ਸਤਨਾਮ ਸਿੰਘ ਜੰਡ ਖਾਲੜਾ ਨੇ ਇਲਾਜ ਦੇ ਨਾਮ ਤੇ ਲਈ ਹੈ  ਪਰਮਜੀਤ ਕੌਰ ਨੇ ਦੱਸਿਆ ਕਿ ਡਾ ਰਾਣਾ ਹਸਪਤਾਲ ਖਾਲੜਾ ਅਤੇ ਚੰਡੀਗੜ੍ਹ ਪੀਜੀਆਈ ਹਸਪਤਾਲ ਵਿੱਚ ਗਗਨਦੀਪ ਕੌਰ ਦੇ ਇਲਾਜ ਲਈ ਜਿੰਨੇ ਵੀ ਪੈਸੇ ਲੱਗੇ ਹਨ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਕੋਲੋਂ ਉਧਾਰ ਅਤੇ ਘਰ ਦਾ ਸਾਰਾ ਸੋਨਾ ਵੇਚ ਕੇ ਲਗਾਏ ਹਨ  ਪ੍ਰੰਤੂ ਉਪਰੋਕਤ ਸਮਾਜ ਸੇਵੀ ਸਤਨਾਮ ਸਿੰਘ ਜੰਡ ਨੇ ਉਨ੍ਹਾਂ ਦੀ ਲੜਕੀ ਦੇ ਇਲਾਜ ਦੇ ਨਾਮ ਤੇ ਵਿਦੇਸ਼ਾਂ ਚੋਂ ਆਏ ਪੈਸਿਆਂ ਵਿੱਚੋਂ ਇੱਕ ਵੀ ਪੈਸਾ ਉਨ੍ਹਾਂ ਨੂੰ ਨਹੀਂ ਦਿੱਤਾ ਹੈ ਉਨ੍ਹਾਂ ਕਿਹਾ ਕਿ ਸੇਵਾ ਦੇ ਨਾਮ ਤੇ ਸਮਾਜ ਸੇਵੀ ਸਤਨਾਮ ਸਿੰਘ ਜੰਡ ਨੇ ਉਨ੍ਹਾਂ ਨਾਲ ਠੱਗੀ ਮਾਰੀ ਹੈ ਪਰਮਜੀਤ ਕੌਰ ਨੇ ਕਿਹਾ ਕਿ ਸਤਨਾਮ ਸਿੰਘ ਜੰਡ ਵੱਲੋਂ ਉਹਨਾਂ ਨਾਲ ਮਾਰੀ ਠੱਗੀ ਸਬੰਧੀ ਅਸੀਂ ਜ਼ਿਲ੍ਹੇ ਦੇ ਡੀਸੀ ਮੁਨੀਸ਼ ਕੁਮਾਰ ਅਤੇ ਸੇਵਾ ਸੁਸਾਇਟੀਆਂ ਨਾਲ ਸੰਬੰਧਤ ਸਾਰੇ ਮਹਿਕਮਿਆਂ ਅਤੇ ਸਤਨਾਮ ਸਿੰਘ ਜੰਡ ਖਾਲੜਾ ਨੂੰ ਵਿਦੇਸ਼ਾਂ ਵਿੱਚੋਂ ਪੈਸੇ ਭੇਜਣ ਵਾਲਿਆਂ ਤੋਂ  ਮੀਡੀਆ ਰਾਹੀਂ ਮੰਗ ਕਰਦੇ ਹਾਂ ਕਿ ਸਾਡੀ ਲੜਕੀ ਦੇ ਇਲਾਜ ਦੇ ਲਈ ਆਏ ਪੈਸਿਆਂ ਸਬੰਧੀ ਜੰਡ ਖਾਲੜਾ ਦਾ ਖੁਦ ਦਾ ਅਕਾਉਂਟ ਅਤੇ ਸੋਸਾਇਟੀ ਦਾ ਅਕਾਉਂਟ ਜਨਤਕ ਕੀਤਾ ਜਾਵੇ । ਉੱਥੇ ਹੀ ਜਦ ਇਸ ਮਾਮਲੇ ਸਬੰਧੀ ਸਤਨਾਮ ਸਿੰਘ ਜੰਡ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਨੇ ਇਹ ਗੱਲ ਕਹੀ ਕਿ ਗਗਨਦੀਪ ਕੌਰ ਦੇ ਪਰਿਵਾਰ ਵੱਲੋਂ ਉਨ੍ਹਾਂ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ ਪ੍ਰੰਤੂ ਉਹਨਾਂ ਕੋਲ ਗਗਨਦੀਪ ਕੌਰ ਦੇ ਕਰਵਾਏ ਗਏ ਇਲਾਜ ਦੇ ਸਾਰੇ ਪਰੂਫ ਪਿੰਡ ਰਾਈ ਵਿੱਚ ਹਨ ਪ੍ਰੰਤੂ ਉਹ ਫਿਲਹਾਲ ਆਪਣਾ ਸਪੱਸ਼ਟੀਕਰਨ ਨਹੀਂ ਦੇ ਸਕਦੇ ਅਤੇ ਸਮਾਂ ਆਉਣ ਤੇ ਉਹ ਆਪਣੇ ਪੱਤੇ ਖੋਲ੍ਹੇਗਾ ।

WhatsApp Image 2022-08-11 at 8.22.48 PM
Sponsored

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

 25 ਲੱਖ ਦਾ ਕਰਜਾ ਲੈ ਕੇ ਫਰਾਡ ਕਰਨ ਵਾਲਾ ਭਗੋੜਾ ਦੋਸ਼ੀ ਵਿਜੀਲੈਂਸ ਬਿਉਰੋ ਵੱਲੋਂ ਕਾਬੂ 25 ਲੱਖ ਦਾ ਕਰਜਾ ਲੈ ਕੇ ਫਰਾਡ ਕਰਨ ਵਾਲਾ ਭਗੋੜਾ ਦੋਸ਼ੀ ਵਿਜੀਲੈਂਸ ਬਿਉਰੋ ਵੱਲੋਂ ਕਾਬੂ
ਚੰਡੀਗੜ 26 ਸਤੰਬਰ (BTTNEWS)- ਪੰਜਾਬ ਵਿਜੀਲੈਂਸ ਬਿਉਰੋ ਵਲੋਂ ਪੰਜਾਬ ਗ੍ਰਾਮੀਣ ਬੈਂਕ, ਬ੍ਰਾਂਚ ਜਗਤਪੁਰ ਜੱਟਾਂ, ਫਗਵਾੜਾ, ਜ਼ਿਲਾ ਕਪੂਰਥਲਾ ਵਿੱਚ ਹੋਏ ਫਰਾਡ...
ਭਾਈ ਲਾਲੋ ਜੀ ਦੇ 570 ਜਨਮਦਿਹਾੜੇ ਨੂੰ ਸਮਰਪਿਤ ਸੈਮੀਨਾਰ
ਚੋਰੀ ਦੇ 4 ਮੋਟਰਸਾਈਕਲਾਂ ਸਮੇਤ ਤਿੰਨ ਕਾਬੂ
10 ਕਿੱਲੋ ਭੁੱਕੀ ਸਮੇਤ ਤਿੰਨ ਕਾਬੂ
15 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ

Sponsored