ਇੰਸਟਾਗ੍ਰਾਮ 'ਤੇ ਸ਼ੂਟਰ ਨਾਮ ਦੀ ਆਈ. ਡੀ. ਤੋਂ ਮੰਗੀ ਫਿਰੌਤੀ, ਮਾਮਲਾ ਦਰਜ

On
ਇੰਸਟਾਗ੍ਰਾਮ 'ਤੇ ਸ਼ੂਟਰ ਨਾਮ ਦੀ ਆਈ. ਡੀ. ਤੋਂ ਮੰਗੀ ਫਿਰੌਤੀ, ਮਾਮਲਾ ਦਰਜ

ਫਿਰੋਜ਼ਪੁਰ : ਬੂਟਾ ਰਾਮ ਪੁੱਤਰ ਧੰਨਾ ਮੱਲ ਵਾਸੀ ਵਾਰਡ ਨੰਬਰ ੫ ਨਵੀਂ ਅਬਾਦੀ ਤਲਵੰਡੀ ਭਾਈ ਨੇ ਪੁਲਿਸ ਨੂੰ ਦਿੱਤੇ ਬਿਆਨ ਚ ਦੱਸਿਆ ਕਿ ਮਿਤੀ 04.08.2022 ਨੂੰ ਉਸਦੇ ਪੋਤਰੇ ਰਾਜਦੀਪ ਅਰੋੜਾ ਪੁੱਤਰ ਪੁਸ਼ਪਿੰਦਰ ਅਰੋੜਾ ਨੂੰ ਇੰਸਟਾਗ੍ਰਾਮ ਤੇ ਸ਼ੂਟਰ ਨਾਮ ਦੀ ਆਈ. ਡੀ.  ਜਿਸ ਦਾ ਯੂਜ਼ਰ ਨੇਮ ਜਸਕਰਨ ਸਿੰਘ ਹੈ ਤੋਂ ਧਮਕੀ ਭਰਿਆ ਮੈਸੇਜ ਆਉਣ ਤੇ ਮੁੱਦਈ ਦੇ ਪੋਤਰੇ ਵੱਲੋਂ ਉਸ ਬਾਰੇ ਅਤੇ ਮੈਸੇਜ ਕਰਨ ਬਾਰੇ ਪੁੱਛਣ ਤੇ ਹੋਰ ਧਮਕੀ ਭਰੇ ਮੈਸੇਜ ਆਉਦੇ ਹਨ। ਅਤੇ ਮਿਤੀ 10.08.2022 ਨੂੰ ਸਵੇਰੇ 07.45 ਤੇ 35 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਦਾ ਮੈਸੇਜ ਆਇਆ ਹੈ। ਉਸਨੇ ਦੱਸਿਆ ਕਿ ਉਸਦੇ ਪੋਤਰੇ ਦੀ ਸ਼ਾਦੀ ਮਿਤੀ 14.08.2022 ਨੂੰ ਹੋਣ ਤੇ ਕੰਮਾਂ ਕਾਰਾਂ ਵਿੱਚ ਰੁੱਝੇ ਰਹਿਣ ਕਾਰਨ ਕਾਰਵਾਈ ਨਹੀਂ ਕਰਵਾ ਸਕਿਆ ਤੇ ਹੁਣ ਵੀ ਧਮਕੀ ਭਰੇ ਮੈਸੇਜ ਆਉਣ ਤੇ ਉਸਨੇ ਥਾਣਾ ਹਾਜ਼ਰ ਆ ਕੇ ਕਾਰਵਾਈ ਸੰਬਧੀ ਬਿਆਨ ਦਰਜ ਕਰਾਏ । ਪੁਲਿਸ ਨੇ ਉਕਤ ਬਿਆਨਾਂ ਦੇ ਆਧਾਰ ਤੇ ਜਸਕਰਨ ਸਿੰਘ ਪੁੱਤਰ ਨਾਮਲੂਮ ਵਗੈਰਾ  ਦੇ ਖਿਲਾਫ 384/506/511/ 120—ਬੀ (ਆਈ. ਪੀ. ਸੀ.) ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored