ਸਮਾਜ ਸੇਵੀ ਤੇ ਸਾਬਕਾ ਕੌਸਲਰ 'ਤੇ ਹਮਲਾ, ਕੁੱਟਮਾਰ ਤੇ ਲੁੱਟਖੋਹ ਉੁਪਰੰਤ ਮੌਕੇ ਤੋਂ ਭੱਜੇ ਬਦਮਾਸ਼

ਸ਼ਹਿਰ 'ਚ ਬਣ ਗਿਆ ਸਹਿਮ ਦਾ ਮਾਹੌਲ

On
ਸਮਾਜ ਸੇਵੀ ਤੇ ਸਾਬਕਾ ਕੌਸਲਰ 'ਤੇ ਹਮਲਾ, ਕੁੱਟਮਾਰ ਤੇ ਲੁੱਟਖੋਹ ਉੁਪਰੰਤ ਮੌਕੇ ਤੋਂ ਭੱਜੇ ਬਦਮਾਸ਼

ਮਾਨਸਾ,18ਅਗਸਤ (ਨਾਨਕ ਸਿੰਘ  ਖੁਰਮੀ) ਬੀਤੇ ਦਿਨ ਮਾਨਸਾ ਨਿਵਾਸੀ ਸਮਾਜ ਸੇਵੀ ਤੇ ਸਾਬਕਾ ਕੌਸਲਰ ਜਤਿੰਦਰ ਆਗਰਾ ਤੇ ਕੁੱਝ ਵਿਆਕਤੀਆਂ ਨੇ ਹਮਲਾ ਬੋਲ ਕੇ ਉਹਨਾਂ ਨੂੰ ਜਖਮੀ ਕਰ ਦਿੱਤਾ। ਇਸ ਨਾਲ ਸ਼ਹਿਰ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਇਸ ਮੌਕੇ ਤੇ ਜਤਿੰਦਰ ਆਗਰਾ ਤੇ ਹੋਏ ਕੁੱਟਮਾਰ ਤੇ ਲੁੱਟ ਖੋਹ ਕਰਨ ਗਲਤ ਅਨਸਰਾਂ ਖਿਲਾਫ ਰਾਜਨੀਤਿਕ,ਸਮਾਜਿਕ,ਧਾਰਮਿਕ ਅਤੇ ਜਨਤਕ ਜਥੇਬੰਦੀਆ ਦੇ ਆਗੂਆ ਦਾ ਵਫਦ ਕ੍ਰਿਸ਼ਨ ਚੋਹਾਨ,ਐਡਵੋਕੇਟ ਕੁਲਵਿੰਦਰ ਉੱਡਤ,ਐਡਵੋਕੇਟ ਗੁਰਲਾਭ ਸਿੰਘ ਮਾਹਲ,ਸੀਨੀਅਰ ਸਿਟੀਜਨ ਦੇ ਪ੍ਰਧਾਨ ਬਿੱਕਰ ਮੰਘਾਣੀਆਂ,ਵਪਾਰ ਮੰਡਲ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ,ਵਪਾਰੀ ਆਗੂ ਰਤਨ ਭੋਲਾ ਤੇ ਬ੍ਰਾਹਮਣ ਸਭਾ ਦੇ ਰਾਮ ਲਾਲ ਆਦਿ ਆਗੂਆਂ ਦਾ ਵਫਦ ਐਸਐਸਪੀ ਨੂੰ ਮਿਲਿਆ। ਵਫਦ ਦੇ ਆਗੂਆ ਨੇ ਜਿਲੇ ਤੇ ਸ਼ਹਿਰ ਅੰਦਰ ਕੁੱਟ ਮਾਰ ਕਰਕੇ ਲੁੱਟ ਖੋਹ ਕਰਨ ਵਾਲੇ ਦੋਸ਼ੀਆਂ ,ਸਮਾਜ ਵਿਰੋਧੀ ਅਨਸਰਾਂ, ਨਸ਼ਾ ਤਸਕਰਾਂ ਤੇ ਨਸ਼ੇੜੀਆ ਵੱਲੋ ਆਮ ਸਹਿਰੀਆਂ ਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਕਾਰਨ ਆਮ ਲੋਕਾਂ ਵਿੱਚ ਸਹਿਮ ਦਾ ਬਣ ਚੁੱਕਾ ਹੈ। ਉਹਨਾ ਇਹਨਾ ਵਾਰਦਾਂਤਾ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਐਸਐਸਪੀ ਮਾਨਸਾ ਵੱਲੋ ਜਿਲ੍ਹੇ ਤੇ ਸਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਕਰਨ ਤੇ ਸਮਾਜ ਵਿਰੋਧੀ ਅਨਸਰਾਂ ਸਖਤ ਕਾਰਵਾਈ ਦਾ ਭਰੋਸਾ ਦਿੱਤਾ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored