ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਵੱਲੋਂ ਦੋ ਦਿਨ ਦੇ ਧਰਨੇ ਦਾ ਐਲਾਨ

29/30 ਅਗਸਤ ਨੂੰ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦਫ਼ਤਰ ਅੱਗੇ ਲੱਗੇਗਾ ਧਰਨਾ

On
ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਵੱਲੋਂ ਦੋ ਦਿਨ ਦੇ ਧਰਨੇ ਦਾ ਐਲਾਨ

ਸ੍ਰੀ ਮੁਕਤਸਰ ਸਾਹਿਬ 19  ਅਗਸਤ (BTTNEWS):  ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਇੱਕ ਵਿਸ਼ੇਸ਼ ਮੀਟਿੰਗ ਸਾਥੀ ਦਵਿੰਦਰ ਸਿੰਘ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਸਾਥੀ ਤਰਸੇਮ ਲਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਸਰਪੰਚਾਂ ਨਾਲ ਮਿਲ ਕੇ ਮਨਰੇਗਾ ਮਜ਼ਦੂਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਮਨਰੇਗਾ ਕਾਨੂੰਨ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਹਨ ਸਰਪੰਚਾਂ ਅਤੇ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਹਿ ਤੇ ਜਾਲੀ ਮਸਟਰੋਲ ਅਤੇ ਆਪਣੀ ਮਰਜ਼ੀ ਨਾਲ ਮੇਟ ਥੋਪੇ ਗਏ ਹਨ ਤਾਂ ਕਿ ਵੱਡੀ ਪੱਧਰ ਤੇ ਘਪਲੇ ਕੀਤੇ ਜਾ ਸਕਣ ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਮੰਗ ਕਰਦੀ ਹੈ ਕਿ ਮਨਰੇਗਾ ਕਾਨੂੰਨ ਨੂੰ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ 100 ਦਿਨ ਦਾ ਕੰਮ ਯਕੀਨੀ ਬਣਾਉਣ ਲਈ ਅਗਾਊਂ ਯੋਜਨਾ ਬਣਾਈ ਜਾਵੇ ਮਨਰੇਗਾ ਮਜ਼ਦੂਰਾਂ ਵੱਲੋਂ ਅਰਜ਼ੀਆਂ ਦੇਣ ਦੇ 14 ਦਿਨ ਵਿਚ ਘੱਟ ਤੋਂ ਘੱਟ 14 ਦਿਨ ਦਾ ਕੰਮ ਹਰ ਪਿੰਡ ਵਿੱਚ ਜਿੰਨੇ ਮਜ਼ਦੂਰਾਂ ਦੀਆਂ ਅਰਜ਼ੀਆਂ ਆਈਆਂ ਹਨ ਸਭ ਨੂੰ ਕੰਮ ਦਿਤਾ ਜਾਵੇ ਕੰਮ ਦੇ ਪੈਸੇ ਸਮੇਂ ਸਿਰ ਦਿਤੇ ਜਾਣ ਅਤੇ ਰੁਕੇ ਪੈਸੇ ਤਰੁੰਤ ਜਾਰੀ ਕੀਤੇ ਜਾਣ ਮਨਰੇਗਾ ਮਜ਼ਦੂਰਾਂ ਵੱਲੋਂ ਤਹਿ ਕੀਤੇ ਗਏ ਮੇਟ ਰੱਖੇ ਜਾਣ ਮਨਰੇਗਾ ਕੰਮ ਵਿਚ ਸਰਪੰਚ ਅਤੇ ਕਰਮਚਾਰੀਆਂ ਦੀ ਮਨਮਾਨੀ ਖਤਮ ਕੀਤੀ ਜਾਵੇ ਮਸਟਰੋਲ ਮਨਰੇਗਾ ਮਜ਼ਦੂਰਾਂ ਨੂੰ ਵੱਖਰਾ ਕੱਢ ਕੇ ਦਿੱਤਾ ਜਾਵੇ ਮਸਟਰੋਲ ਦੀ ਕਾਪੀ ਕੰਮ ਵਾਲੀ ਥਾਂ ਤੇ ਰੱਖੀ ਜਾਵੇ ਪਿਛਲੇ ਸਮੇਂ ਮਨਰੇਗਾ ਮਜ਼ਦੂਰਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਅਧਿਕਾਰੀ ਰਛਪਾਲ ਸਿੰਘ ਏ ਪੀ ਓ ਮਲੋਟ ਅਤੇ ਗਰਾਮ ਸੇਵਕ ਰੁਪਾਣਾ ਰਣਜੀਤ ਸਿੰਘ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਬਾਰਸ਼ਾਂ ਨਾਲ ਕੱਚੇ ਅਤੇ ਡਿੱਗੇ ਮਕਾਨਾਂ ਦਾ ਜੋ ਪਟਵਾਰੀਆਂ ਵੱਲੋਂ ਸਰਪੰਚਾਂ ਨਾਲ ਰਲ ਕੇ ਅਜੇ ਤੱਕ ਡਿੱਗੇ ਮਕਾਨਾਂ ਦਾ ਵੇਰਵਾ ਨਹੀਂ ਲਿਖਿਆ ਗਿਆ ਉਨ੍ਹਾਂ ਮਜ਼ਦੂਰਾਂ ਦੇ ਘਰਾਂ ਨੂੰ ਲਿਸਟ ਵਿੱਚ ਪਾਇਆ ਜਾਵੇ ਪਿੰਡ ਰੁਪਾਣਾ ਵਿੱਚ ਮਨਰੇਗਾ ਮਜ਼ਦੂਰ ਪਿਆਰ ਕੌਰ ਪਤਨੀ ਬਲਵੀਰ ਸਿੰਘ ਦੇ ਕਤਲ ਨੂੰ ਪੁਲਿਸ ਵੱਲੋਂ ਦੋਸ਼ੀਆਂ ਨਾਲ ਰਲ ਕੇ ਖੁਰਦ ਬੁਰਦ ਕੀਤਾ ਜਾ ਰਿਹਾ ਹੈ ਜ਼ਿਲ੍ਹਾ ਪ੍ਰਸ਼ਾਸਨ ਇਸ ਕਤਲ ਦੇ ਦੋਸ਼ੀਆਂ ਨੂੰ ਫੋਰੀ ਤੋਰ ਤੇ ਗਿਰਫ਼ਤਾਰ ਕੀਤਾ ਜਾਵੇ ਇਸ ਮੌਕੇ ਕਾਮਰੇਡ ਇੰਦਰਜੀਤ ਰਾਜ ਕੁਮਾਰ ਰੁਕਮ ਦਾਸ ਹਰਵਿੰਦਰ ਪਾਲ ਗੁਰਦਾਸ ਸਿੰਘ ਕੁੰਦਨ ਸਿੰਘ ਮੱਖਣ ਸਿੰਘ ਕਸ਼ਮੀਰ ਸਿੰਘ ਜੰਗੀਰ ਸਿੰਘ ਬਲਵੀਰ ਸਿੰਘ ਤੋਤਾ ਸਿੰਘ ਸ਼ੇਰੇਵਾਲਾ ਰਮਨ ਦੀਪ ਕੌਰ ਨਰਿੰਦਰ ਕੌਰ ਸੰਦੀਪ ਕੌਰ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੀਆਂ ਮਨਰੇਗਾ ਜਥੇਬੰਦੀਆਂ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਪਿੰਡਾਂ ਵਿੱਚ ਮੀਟਿੰਗਾਂ ਕਰਾਉਣ ਲਈ ਤਿਆਰੀਆਂ ਕੀਤੀਆਂ

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored