ਬਸਪਾ ਵੱਲੋਂ ਧਰਨਾ ਪ੍ਰਦਰਸ਼ਨ 22 ਨੂੰ

On
ਬਸਪਾ ਵੱਲੋਂ ਧਰਨਾ ਪ੍ਰਦਰਸ਼ਨ 22 ਨੂੰ

ਨਵਾਸ਼ਹਿਰ 19 ਅਗਸਤ (ਸਰਬਜੀਤ ਸਿੰਘ ਰਾਹੋਂ)  : ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਸੂਬਾ ਪੱਧਰੀ ਅੰਦੋਲਨ ਦੇ ਤਹਿਤ ਬਦਲਾਅ ਦੇ ਨਾਮ 'ਤੇ ਬਣੀ ਆਮ ਪਾਰਟੀ ਦੀ ਸਰਕਾਰ ਵੱਲੋਂ ਰਿਜ਼ਰਵੇਸ਼ਨ ਖਤਮ ਕਰਨ ਦੇ ਵਿਰੋਧ 'ਚ 22 ਅਗਸਤ ਨੂੰ ਨਵਾਂਸ਼ਹਿਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਨਾਂ ਸਬਦਾਂ ਦਾ ਪ੍ਰਗਟਾਵਾ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਅਤੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਜਾਫਰਪੁਰ ਨੇ ਗੱਲਬਾਤ ਕਰਦਿਆਂ ਕੀਤਾ।ਉਨਾਂ ਆਖਿਆ ਕਿ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਵੱਲੋਂ ਪੰਜਾਬ ਦੇ ਐੱਸਸੀ/ਬੀਸੀ ਭਾਈਚਾਰੇ ਦਾ ਅਪਮਾਨ ਕਰਦੇ ਹੋਏ ਕੋਰਟ 'ਚ ਸਰਕਾਰ ਵੱਲੋਂ ਲਿਖਤੀ ਤੌਰ 'ਤੇ ਇਨਾਂ ਵਰਗਾਂ ਦੀ ਲਿਆਕਤ ਤੇ ਸਵਾਲ ਖੜ੍ਹਾ ਕਰਨ 'ਤੇ ਮੁੱਖ ਮੰਤਰੀ ਤੇ ਆਮ ਪਾਰਟੀ ਦੇ ਸੁਪਰੀਮੋ ਵੱਲੋਂ ਨਾ ਬੋਲਣ ਦਾ ਵਿਰੋਧ ਕਰਦੇ ਹੋਏ ਆਖਿਆ ਆਮ ਪਾਰਟੀ ਦੀ ਸਰਕਾਰ ਆਰ ਐੱਸਐੱਸ ਦੇ ਹੱਥਾਂ ਦਾ ਖਿਡੋਣਾ ਬਣ ਚੁੱਕੀ ਹੈ। ਇਸ ਤੋਂ ਵੀ ਵੱਡੀ ਸ਼ਰਮ ਦੀ ਗੱਲ ਹੈ। ਰੋਸ ਪ੍ਰਦਰਸ਼ਨ 'ਚ ਵਿਸ਼ੇਸ਼ ਤੌਰ 'ਤੇ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਬਸਪਾ ਪੰਜਾਬ ਦੇ ਇੰਚਾਰਜ ਨੱਛਤਰ ਪਾਲ ਵਿਧਾਇਕ ਹਲਕਾ ਨਵਾਂਸ਼ਹਿਰ ਤੋਂ ਇਲਾਵਾ ਸਮੂਚੀ ਲੀਡਰਸ਼ਿਪ ਪਹੁੰਚ ਰਹੀ ਹੈ। ਉਨਾਂ ਸਮੂਹ ਬਸਪਾ ਵਰਕਰਾਂ ਅਤੇ ਸਮਰਥਕਾਂ ਨੂੰ 22 ਅਗਸਤ ਨੂੰ 10 ਵਜੇ ਨਵਾਂਸ਼ਹਿਰ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਜਾਫਰਪੁਰ, ਸਰਪੰਚ ਰਾਕੇਸ਼ ਕੁਮਾਰ,ਜੋਨ ਇੰਚਾਰਜ ਸਰਪੰਚ ਮਨੋਹਰ ਕਮਾਮ, ਜ਼ਿਲ੍ਹਾ ਸਕੱਤਰ ਵਿਜੇ ਕੁਮਾਰ ਗੁਣਾਚੌਰ, ਪੇ੍ਮ ਰਤਨ ਪ੍ਰਧਾਨ ਨਵਾਂਸ਼ਹਿਰ, ਮੇਜਰ ਸਿੰਘ ਘਟਾਰੋਂ ਦਫਤਰ ਇੰਚਾਰਜ, ਸਰਵਣ ਕੁਮਾਰ, ਗੁਰਮੁਖ ਸਿੰਘ ਨਗਰ ਕੌਂਸਲਰ, ਭਲਵਾਨ ਜਗਦੀਸ਼ ਗੁਣਾਚੌਰ, ਬਲੂ ਪੇਂਟਰ, ਯੂਥ ਆਗੂ ਕਰਮਵੀਰ ਗੁਣਾਚੌਰ, ਸੌਹਣ ਸਿੰਘ ਧੈਂਗੜਪੁਰ ਤੋਂ ਇਲਾਵਾ ਸਾਥੀ ਵੀ ਹਾਜ਼ਰ ਸਨ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored