ਗੈਰਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ ਮੰਤਰੀ ਤੋਂ ਲੈ ਕੇ ਕਿਸੇ ਵੀ ਵਿਧਾਇਕ ਦੀ ਨਹੀਂ ਚੱਲੇਗੀ ਦਖ਼ਲ ਅੰਦਾਜ਼ੀ : ਹਰਜੋਤ ਬੈਂਸ  

ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਲਈ ਸਰਕਾਰ ਵਚਨਬੱਧ  

On
ਗੈਰਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ ਮੰਤਰੀ ਤੋਂ ਲੈ ਕੇ ਕਿਸੇ ਵੀ ਵਿਧਾਇਕ ਦੀ ਨਹੀਂ ਚੱਲੇਗੀ ਦਖ਼ਲ ਅੰਦਾਜ਼ੀ : ਹਰਜੋਤ ਬੈਂਸ  

ਨੂਰਪੁਰਬੇਦੀ, 19 ਅਗਸਤ (ਅਜੇ ਪੁਰੀ) : ਪੰਜਾਬ ਦੇ ਸਿੱਖਿਆ ਅਤੇ ਖਣਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਗੈਰਕਾਨੂੰਨੀ ਮਾਇਨਿੰਗ ਮਾਮਲੇ ਵਿਚ ਕਿਸੇ ਵੀ ਵਿਧਾਇਕ ਮੰਤਰੀ ਸਮੇਤ ਵੱਡੇ ਤੋਂ ਲੈ ਕੇ ਛੋਟੇ ਲੀਡਰ ਜੇ ਕੋਈ ਵੀ ਦਖ਼ਲਅੰਦਾਜ਼ੀ ਕਿਸੇ ਥਾਣੇ ਵਿੱਚ ਨਹੀਂ ਚੱਲੇਗੀ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਪੁਖ਼ਤਾ ਮਾਈਨਿੰਗ ਪਾਲਿਸੀ ਤਿਆਰ ਕਰ ਚੁੱਕੀ ਹੈ ਜਿਸ ਦੇ ਤਹਿਤ ਮਾਈਨਿੰਗ ਗ੍ਰਸਤ ਸੀਰੀਆ ਦੇ ਵਿੱਚ ਡਿਜੀਟਲ ਕੈਮਰੇ ਜੀ.ਪੀ.ਐੱਸ ਸਿਸਟਮ ਸਮੇਤ ਕਈ ਤਰ੍ਹਾਂ ਦੇ ਨਵੇਂ ਸਾਧਨ ਲਗਾਏ ਜਾ ਰਹੇ ਨੇ। ਬੈਂਸ ਨੇ ਉਪਰੋਕਤ ਗੱਲਬਾਤ ਨੂਰਪੁਰਬੇਦੀ ਪੁਲਸ ਸਟੇਸ਼ਨ ਵਿਖੇ ਧਾਰਮਿਕ ਸਥਾਨ 'ਤੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਕੀਤੀ। ਨਾਲ ਹੀ ਸਿੱਖਿਆ ਮੰਤਰੀ ਬੈਂਚ ਨੇ ਕਿਹਾ ਕਿ  ਸਰਕਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਲਈ ਵਚਨਬੱਧ ਹੈ ਅਤੇ ਪਿਛਲੀਆਂ ਸਰਕਾਰਾਂ ਦੇ ਲਾਰਿਆਂ ਦੀ ਨੀਤੀ ਤੇ ਕੰਮ ਨਹੀਂ ਕਰੇਗੀ। ਉਨ੍ਹਾਂ ਆਖਿਆ ਕਿ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਸਸਤੀ ਰੇਤਾ ਬਜਰੀ ਦੇਣ ਲਈ ਸਰਕਾਰ ਵਚਨਬੱਧ ਹੈ ਜਿਸ ਸਬੰਧੀ ਜਲਦੀ ਹੀ ਨੀਤੀ ਲੋਕਾਂ ਸਾਹਮਣੇ ਆਵੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਂਗ ਹੁਣ ਮਾਈਨਿੰਗ ਮਾਫੀਆ ਦਾ ਰਾਜ ਖ਼ਤਮ ਹੋ ਚੁੱਕਾ ਹੈ। ਖਣਨ ਖੇਤਰ ਵਿੱਚ ਨਵੀਂ ਤਕਨੀਕ ਨਾਲ ਨਵੀਂਆਂ ਪਿਰਤਾਂ ਪਾਈਆਂ ਜਾਣਗੀਆਂ। ਪੰਜਾਬ ਵਿੱਚ ਕੱਚੇ ਅਧਿਆਪਕਾਂ ਦੇ ਮੁੱਦੇ ਨੂੰ ਲੈ ਕੇ ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਪੰਜਾਬ ਦੀ ਮਾਂ ਸਰਕਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਸੀਂ ਜੋ ਵਾਅਦਾ ਕੀਤਾ ਹੈ ਉਸ ਨੂੰ ਪੂਰਾ ਕਰਕੇ ਦਿਖਾਵਾਂਗੇ। ਪਿਛਲੀਆਂ ਕਾਂਗਰਸ ਅਤੇ ਅਕਾਲੀ ਸਰਕਾਰਾ ਦੀ ਤਰ੍ਹਾਂ ਸਾਡੀ ਸਰਕਾਰ ਲਾਰੇ ਨਹੀਂ ਲਗਾਏਗੀ। ਉਨ੍ਹਾਂ ਆਖਿਆ ਕਿ ਅੱਜ ਕੱਚੇ ਅਧਿਆਪਕ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ। ਇਸ ਲਈ ਸਰਕਾਰ ਜਲਦ ਇਨ੍ਹਾਂ ਬਾਰੇ ਫੈਸਲਾ ਕਰੇਗੀ। ਇਸ ਮੌਕੇ ਉਨ੍ਹਾਂ ਨੇ ਸਮੂਹ ਲੋਕਾਂ ਨੂੰ ਪੀਰ ਬਾਬਾ ਜ਼ਿੰਦਾ ਸ਼ਹੀਦ ਸਾਲਾਨਾ ਜੋੜ ਮੇਲੇ ਦੀਆਂ ਵਧਾਈਆਂ ਵੀ ਦਿੱਤੀਆਂ। ਨਾਜਾਇਜ਼ ਮਾਈਨਿੰਗ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਸ ਵਿੱਚ ਚਾਹੇ ਕੋਈ ਵੀ ਸ਼ਾਮਿਲ ਹੋਵੇ ਕਿਸੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਹ ਪ੍ਰਗਟਾਵਾ ਹਰਜੋਤ ਬੈਂਸ ਨੇ ਪੀਰ ਬਾਬਾ ਜ਼ਿੰਦਾ ਸ਼ਹੀਦ ਅਸਥਾਨ ਨੂਰਪੁਰਬੇਦੀ ਵਿਖੇ ਮੇਲੇ ਦੌਰਾਨ ਸਿਜਦਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored