ਜੰਤਰ ਮੰਤਰ ਦੇ ਧਰਨੇ ਦੀ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਨੇ ਕੀਤੀ ਭਰਵੀਂ ਮੀਟਿੰਗ 

On
ਜੰਤਰ ਮੰਤਰ ਦੇ ਧਰਨੇ ਦੀ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਨੇ ਕੀਤੀ ਭਰਵੀਂ ਮੀਟਿੰਗ 

ਮਾਨਸਾ 19 ਅਗਸਤ (BTTNEWS.ONLINE) ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਭਾਰਤ ਦੇ 22 ਅਗਸਤ ਨੂੰ ਜੰਤਰ ਮੰਤਰ ਦੇ ਧਰਨੇ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋਂ ਪਿੰਡ ਚਕੇਰੀਆਂ ਵਿੱਚ ਭਰਵੀਂ ਮੀਟਿੰਗ ਸੱਦੀ ਗਈ । ਮੀਟਿੰਗ ਦੀ ਅਗਵਾਈ ਕਰਦੇ ਹੋਏ ਜਿਲਾ ਪ੍ਰਧਾਨ ਲਖਵੀਰ ਅਕਲੀਆ ਨੇ ਕੇਂਦਰ ਸਰਕਾਰ ਦੀਆਂ ਤੁਗਲਕ ਨੀਤੀਆਂ ਦੀ ਜੰਮ ਕੇ ਵਿਰੋਧਤਾ ਕੀਤੀ । ਉਨ੍ਹਾਂ ਬਿਜਲੀ ਸੋਧ ਬਿੱਲ ਨੂੰ ਕਾਰਪੋਰੇਟ ਪੱਖੀ ਬਿੱਲ ਦੱਸਦੇ ਹੋਏ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ । ਮੱਖਣ ਭੈਣੀ ਬਾਘਾ ਨੇ ਕਿਸਾਨੀ ਦੇ ਮੌਜੂਦਾ ਹਾਲਾਤਾਂ ਬਾਰੇ ਸਰਕਾਰਾਂ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਲਖੀਮਪੁਰ ਖੀਰੀ ਦੇ ਕਾਤਲਾਂ, ਬਿਜਲੀ ਸੋਧ ਬਿੱਲ 2022 ਅਤੇ ਕਿਸਾਨਾਂ ‘ਤੇ ਪਏ ਪਰਚੇ ਰੱਦ ਕਰਵਾਉਣ ਲਈ 22 ਅਗਸਤ ਨੂੰ ਇਕੱਠ ਵਿੱਚ ਵਹੀਰਾਂ ਘੱਤ ਕੇ ਪਹੁੰਚਣ ਲਈ ਅਪੀਲ ਕੀਤੀ । ਇਸ ਮੌਕੇ ਜਗਦੇਵ ਭੈਣੀ ਬਾਘਾ, ਜਗਦੇਵ ਕੋਟਲੀ ਕਲਾਂ, ਰੂਪ ਖਿਆਲਾ, ਬਲਜੀਤ ਭੈਣੀ ਬਾਘਾ, ਲਾਭ ਬੁਰਜ ਹਰੀਕੇ, ਗੁਰਮੇਲ, ਚੇਤ, ਨਾਹਰਾ, ਬਲਵਿੰਦਰ, ਜੱਸੂ, ਦਾਰਾ, ਵੀਰਾ, ਜਗਸੀਰ ਚਕੇਰੀਆਂ, ਸਿਕੰਦਰ, ਲਾਭਾ ਫੌਜੀ ਆਦਿ ਮੌਜੂਦ ਰਹੇ ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored