ਜੰਤਰ ਮੰਤਰ ਵਿਖੇ ਧਰਨੇ ਲਈ ਵਰਕਰਾਂ ਦਾ ਕਾਫਲਾ ਟ੍ਰੇਨ ਰਾਹੀ ਦਿੱਲੀ ਰਵਾਨਾ

On
ਜੰਤਰ ਮੰਤਰ ਵਿਖੇ ਧਰਨੇ ਲਈ ਵਰਕਰਾਂ ਦਾ ਕਾਫਲਾ ਟ੍ਰੇਨ ਰਾਹੀ ਦਿੱਲੀ ਰਵਾਨਾ

ਮਾਨਸਾ, 21 ਅਗਸਤ (BTTNEWS)- ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਭਾਰਤ ਵੱਲੋਂ ਦਿੱਲੀ ਮੋਰਚੇ ਦੀਆਂ ਬਾਕੀ ਰਹਿੰਦੀਆਂ ਮੰਗਾ ਅਤੇ ਕੇਂਦਰ ਸਰਕਾਰ ਵੱਲੋਂ ਵਾਅਦਾਖ਼ਿਲਾਫ਼ੀ ਕਰਦੇ ਹੋਏ ਬਿਜਲੀ ਸੋਧ ਐਕਟ 2022 ਲੋਕ ਸਭਾ ਵਿੱਚ ਪੇਸ਼ ਕਰਨ ਦੇ ਵਿਰੋਧ ਵਿੱਚ 22 ਅਗਸਤ ਦੇ ਦਿੱਲੀ ਦੇ ਜੰਤਰ ਮੰਤਰ ਵਿਖੇ ਦਿੱਤੇ ਜਾ ਰਹੇ ਧਰਨੇ ਦੇ ਸੱਦੇ ‘ਤੇ ਅੱਜ 21 ਅਗਸਤ ਨੂੰ ਜ਼ਿਲ੍ਹਾ ਪ੍ਰਧਾਨ ਮਾਨਸਾ ਲਖਵੀਰ ਸਿੰਘ ਅਕਲੀਆ ਦੀ ਅਗਵਾਈ ਵਿਚ ਹਜ਼ਾਰਾਂ ਜੁਝਾਰੂ ਵਰਕਰਾਂ ਦਾ ਕਾਫਲਾ ਟ੍ਰੇਨ ਰਾਹੀ ਦਿੱਲੀ ਨੂੰ ਰਵਾਨਾ ਹੋਇਆ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੈਂਟਰ ਸਰਕਾਰ ਹਰ ਰੋਜ਼ ਕਿਸਾਨੀ ਨੂੰ ਡੋਬਣ ਲਈ ਨਿੱਤ-ਨਵੀਆਂ ਸਾਜ਼ਿਸ਼ਾਂ ਘੜ ਰਹੀ ਹੈ ਇੱਕ ਪਾਸੇ ਤਾਂ ਸੈਂਟਰ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਦਿਆਂਗੇ ਪ੍ਰੰਤੂ ਆਮਦਨ ਦੁੱਗਣੀ ਉਹ ਕਾਰਪੋਰੇਟ ਘਰਾਣਿਆਂ ਦੀ ਕਰ ਰਹੇ ਹਨ ਜਿਹੜਾ NPK 0.52.34 ਪਿਛਲੇ ਸਾਲ 150 ਰੁਪਏ ਸੀ ਉਹ ਹੁਣ 270 ਹੋ ਗਿਆ ਹੈ, ਜਿਹੜਾ NPK 13.0.45 ਪਿਛਲੇ ਸਾਲ 130 ਰੁਪਏ ਸੀ ਉਹ ਹੁਣ 200 ਹੋ ਗਿਆ ਹੈ, ਜਿਹੜਾ NPK 19.19.19 ਪਿਛਲੇ ਸਾਲ 110 ਰੁਪਏ ਸੀ ਉਹ ਹੁਣ 160 ਹੋ ਗਿਆ ਹੈ ਜਿਹੜਾ ਪੋਟਾਸ਼ ਦਾ ਇੱਕ ਗੱਟਾ ਪਿਛਲੇ ਸਾਲ 950 ਰੁਪਏ ਸੀ ਉਹ ਹੁਣ 1700 ਰੁਪਏ ਹੋ ਗਿਆ ਹੈ ਅਤੇ ਜਿਹੜਾ ਕਿਸਾਨਾਂ ਦਾ ਝੋਨਾ ਪਿੱਛਲੇ ਸਾਲ ਸਰਕਾਰ ਵੱਲੋ MSP ਤੇ 1960 ਤੇ ਖਰੀਦਿਆਂ ਗਿਆ ਸੀ ਉਹ ਇਸ ਸਾਲ 2040 ਨੂੰ ਹੀ ਖਰੀਦਿਆਂ ਜਾਣਾ ਹੈ ਜਾਣੀ ਕਿ ਕਿਸਾਨ ਦੀ ਫਸਲ ਦਾ ਰੇਟ ਤਾਂ 1 ਕਿਲੋ ਪਿੱਛੇ ਇੱਕ ਰੁਪਏ ਹੀ ਵਧਿਆ ਹੈ ਅਤੇ ਕਾਰਪੋਰੇਟਾਂ ਵੱਲੋਂ ਬਣਾਏ ਜਾਂਦੇ ਸਮਾਨ ਦਾ ਰੇਟ 1 ਕਿਲੋ ਪਿੱਛੇ 100 ਰੁਪਏ ਵੱਧ ਗਿਆ ਹੈ।ਲਖਵੀਰ ਸਿੰਘ ਅਕਲੀਆਂ ਨੇ ਕਿਹਾ ਕਿ ਤੁਸੀਂ ਇਨ੍ਹਾਂ ਖਾਦਾਂ ਅਤੇ NPK ਦੇ ਵਧੇ ਹੋਏ ਰੇਟਾਂ ਤੋਂ ਸਰਕਾਰ ਦੀ ਮਨਸ਼ਾ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਕਿਸਾਨਾਂ ਦੀ ਦੁੱਗਣੀ ਕੀਤੀ ਹੈ ਜਾਂ ਆਪਣੇ ਚਹੇਤੇ ਕਾਰਪੋਰੇਟ ਘਰਾਣਿਆਂ ਦੀ ਆਮਦਨ ਵਿੱਚ ਮੁਨਾਫ਼ਾ ਖੋਰੀ ਵਧਾਈ ਹੈ। ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸਾਜਿਸ਼ ਤਹਿਤ ਕੇਂਦਰ ਸਰਕਾਰ ਵੱਲੋ ਬਿਜਲੀ ਸੋਧ ਬਿੱਲ 2022 ਨੂੰ ਲੋਕ ਸਭਾ ਵਿੱਚ ਪੇਸ਼ ਕਰਕੇ ਬਿਜਲੀ ਵਿਭਾਗ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਅਤੇ ਸਟੈਂਡਿੰਗ ਕਮੇਟੀ ਸਿਰਫ਼ ਢੋਂਗ ਹੈ । ਉਹਨਾਂ ਕਿਹਾ ਕਿ ਬਿਜਲੀ ਵਿਭਾਗ ਪ੍ਰਾਈਵੇਟ ਹੋਣ ਨਾਲ ਗਰੀਬਾਂ ਲੋਕਾਂ ਨੂੰ ਮਿਲਣ ਵਾਲੀ ਮੁਫ਼ਤ ਤੇ ਸਸਤੀ ਬਿਜਲੀ ਬੰਦ ਹੋਏਗੀ ਅਤੇ ਇਹ ਬਿਜਲੀ ਵਿਭਾਗ ਨੂੰ ਖ਼ਤਮ ਕਰਨ ਕੋਝੀ ਚਾਲ ਹੈ, ਜਿਸ ਤਰ੍ਹਾਂ ਸਰਕਾਰ ਨੇ BSNL ਨੂੰ ਖਤਮ ਕੀਤਾ ਸੀ, ਉਸ ਤਰ੍ਹਾਂ ਹੀ ਬਿਜਲੀ ਸੋਧ ਬਿੱਲ ਲਿਆ ਕੇ ਲੋਕਾਂ ਦੇ ਟੈਕਸ ਨਾਲ ਤਿਆਰ ਕੀਤੇ ਢਾਂਚੇ ਨੂੰ ਨਸ਼ਟ ਕਰਨਗੇ । ਇਸ ਲਈ ਸਰਕਾਰ ਦੀ ਨੀਅਤ ਤੋਂ ਸਪੱਸ਼ਟ ਹੁੰਦਾ ਹੈ ਕਿ ਅਸੀ ਇਸ ਸਰਕਾਰ ਤੋਂ ਲੋਕ ਹਿੱਤਾ ਦੀ ਰੱਖਿਆ ਦੀ ਉਮੀਦ ਨਹੀਂ ਕਰ ਸਕਦੇ। ਇਸ ਲਈ ਲੋਕਾਂ ਦਾ ਜਥੇਬੰਦਕ ਹੋਣਾ ਮੌਕੇ ਦੀ ਲੋੜ ਹੈ ਕਿਉਂਕਿ ਲੋਕ ਸੰਘਰਸ਼ਾਂ ਨਾਲ ਹੀ ਹਿੱਤਾਂ ਦੀ ਰਾਖੀ ਕੀਤੀ ਜਾ ਸਕਦੀ ਹੈ ਅਤੇ ਆਪਣੇ ਹੱਕ ਲਏ ਜਾ ਸਕਦੇ ਹਨ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored