ਖਿਡਾਰੀਆਂ ਨੂੰ ਵੱਧ ਤੋ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਕੀਤਾ ਪ੍ਰੇਰਿਤ

ਖੇਡ ਵਿਭਾਗ ਸ੍ਰੀ ਮੁਕਤਸਰ ਸਾਹਿਬ ਵਲੋਂ ਜਿ਼ਲ੍ਹੇ ਵਿੱਚ ਕਰਵਾਈਆਂ ਜਾ ਰਹੀਆਂ ਹਨ ਖੇਡਾਂ ਵਤਨ ਪੰਜਾਬ ਦੀਆਂ

On
 ਖਿਡਾਰੀਆਂ ਨੂੰ ਵੱਧ ਤੋ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਕੀਤਾ ਪ੍ਰੇਰਿਤ

ਸ੍ਰੀ ਮੁਕਤਸਰ ਸਾਹਿਬ 3 ਸਤੰਬਰ (BTTNEWS)-  ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ-2022 ਦੇ ਸਬੰਧ ਵਿੱਚ ਪਰਮਿੰਦਰ ਸਿੰਘ ਜਿਲ੍ਹਾ ਖੇਡ ਅਫਸਰ, ਸੀ੍ਰ ਮੁਕਤਸਰ ਸਾਹਿਬ ਦੀ ਰਹਿਨੁਮਾਈ ਹੇਠ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਬਲਾਕਾਂ ਵਿੱਚ  ਬਲਾਕ ਟੂਰਨਾਮੈਂਟ ਅੰਡਰ-21 ਲੜਕੇ-ਲੜਕੀਆਂ ਅਤੇ ਅੰਡਰ-21 ਤੋਂ40 ਸਾਲ ਉਮਰ(ਮਹਿਲਾ-ਪੁਰਸ਼) ਦੇ ਟੂਰਨਾਮੈਂਟ 04 ਸਤੰਬਰ 2022 ਤੱਕ ਕਰਵਾਏ ਜਾ ਰਹੇ ਹਨ ।
                      ਸ੍ਰੀ ਮੁਕਤਸਰ ਸਾਹਿਬ ਬਲਾਕ ਵਿੱਚ ਹੋਣ ਵਾਲੇ ਖੇਡ ਮੁਕਾਬਲਿਆਂ ਦੇ ਉਦਘਾਟਨੀ ਸਮਾਰੋਹ ਵਿੱਚ ਅੱਜ ਮਿਸ:ਰਾਜਦੀਪ ਕੌਰ (ਪੀ ਼ਸੀ ਼ਐੱਸ) ਵਧੀਕ ਡਿਪਟੀ ਕਮਿਸ਼ਨਰ(ਜ) ਸ੍ਰੀ ਮੁਕਤਸਰ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਪਹੰੁਚ ਕੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਖਿਡਾਰੀਆਂ ਨੂੰ ਵੱਧ ਤੋ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
                        ਇਨ੍ਹਾ ਉਮਰ ਵਰਗ ਮੁਕਾਬਲਿਆਂ ਦੇ ਪਹਿਲੇੇ ਦਿਨ ਵਿੱਚ ਗੇਮ ਐਥਲੈਟਿਕਸ, ਕਬੱਡੀ(ਨ ਼ਸ), ਕਬੱਡੀ (ਸ ਼ਸ), ਫੁੱਟਬਾਲ, ਖੋਹ-ਖੋਹ, ਰੱਸਾ-ਕੱਸੀ, ਵਾਲੀਬਾਲ ਦੇ ਸ਼ਾਨਦਾਰ ਖੇਡ ਮੁਕਾਬਲੇ ਕਰਵਾਏ ਗਏ।ਐਥਲੈਟਿਕਸ ਪੁਰਸ਼ ਮੁਕਾਬਲਿਆਂ ਦੇ  200 ਮੀ: ਰੇਸ ਵਿੱਚ ਅੰਡਰ-21 ਤੋ 40 ਸਾਲ ਉਮਰ ਵਰਗ ਵਿੱਚ ਧਰਮਪ੍ਰੀਤ ਸਿੰਘ ਨੇ ਪਹਿਲਾ ਸਥਾਨ, ਜਗਰੂਪ ਸਿੰਘ ਨੇ ਦੂਜਾ ਅਤੇ ਗਗਨਦੀਪ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਐਥਲੈਟਿਕਸ ਪੁਰਸ਼ ਮੁਕਾਬਲਿਆਂ ਦੇ  5000 ਮੀ: ਰੇਸ ਵਿੱਚ ਅੰਡਰ-21 ਤੋ 40 ਸਾਲ ਉਮਰ ਵਰਗ ਕੁਲਵਿੰਦਰ ਸਿੰਘ ਨੇ ਪਹਿਲਾ ਸਥਾਨ, ਦਿਲਬਾਗ ਸਿੰਘ ਨੇ ਦੂਸਰਾ ਸਥਾਨ ਅਤੇ ਮਹਿੰਗਾ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।
                     ਐਥਲੈਟਿਕਸ ਪੁਰਸ਼ ਮੁਕਾਬਲਿਆਂ ਦੇ  800 ਮੀ: ਰੇਸ ਵਿੱਚ ਅੰਡਰ-21 ਤੋ 40 ਸਾਲ ਉਮਰ ਵਰਗ ਵਿੱਚ ਹਰਪ੍ਰੀਤ  ਤੂਰ ਨੇ ਪਹਿਲਾ ਸਥਾਨ, ਗੁਰਪ੍ਰੀਤ ਸਿੰਘ ਨੇ ਦੂਸਰਾ ਸਥਾਨ ਅਤੇ ਪ੍ਰਦੀਪ ਕੁਮਾਰ ਨੇ ਤੀਜਾ ਸਥਾਨ ਹਾਸਿਲ ਕੀਤਾ। ਐਥਲੈਟਿਕਸ ਲੜਕਿਆਂ ਦੇ ਮੁਕਾਬਲਿਆਂ ਦੇ  5000 ਮੀ: ਰੇਸ ਵਿੱਚ ਅੰਡਰ-21 ਸਾਲ ਉਮਰ ਵਰਗ ਵਿੱਚ ਇਕਬਾਲ ਸਿੰਘ ਨੇ ਪਹਿਲਾ ਸਥਾਨ, ਰਵੀ ਸਿੰਘ ਨੇ ਦੂਸਰਾ ਸਥਾਨ ਅਤੇ ਗੁਰਪਿੰਦਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਐਥਲੈਟਿਕਸ ਲੜਕੀਆਂ ਦੇ ਮੁਕਾਬਲਿਆਂ ਦੇ  800 ਮੀ: ਰੇਸ ਵਿੱਚ ਅੰਡਰ-21 ਸਾਲ ਉਮਰ ਵਰਗ ਵਿੱਚ ਆਸ਼ੂ ਕੌਰ ਨੇ ਪਹਿਲਾ ਸਥਾਨ, ਰੁਪਿੰਦਰ ਕੌਰ ਨੇ ਦੂਸਰਾ ਸਥਾਨ ਅਤੇ ਗਗਨਦੀਪ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।
                 ਐਥਲੈਟਿਕਸ ਲੜਕੀਆਂ ਦੇ ਮੁਕਾਬਲਿਆਂ ਦੇ  100 ਮੀ: ਰੇਸ ਵਿੱਚ ਅੰਡਰ-21 ਸਾਲ ਉਮਰ ਵਰਗ ਵਿੱਚ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ, ਤਨਵੀਰ ਕੌਰ ਨੇ ਦੂਸਰਾ ਸਥਾਨ ਅਤੇ ਹਰਮਨਜੋਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।ਗੇਮ ਖੋ ਖੋ ਦੇ ਖੇਡ ਮੁਕਾਬਲਿਆਂ ਵਿੱਚ  ਉਮਰ ਵਰਗ ਅੰਡਰ-21 ਲੜਕੀਆਂ , ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ ਸਥਾਨ ਅਤੇ ਕੁਲਵੰਤ ਜੋਸ਼ੀ ਮੈਮੋਰੀਅਲ ਕਾਨਵੈਂਟ ਸਕੂਲ ਰੁਪਾਣਾ ਨੇ ਦੂਜਾ ਸਥਾਨ ਹਾਸਿਲ ਕੀਤਾ। ਗੇਮ ਖੋ ਖੋ ਦੇ ਖੇਡ ਮੁਕਾਬਲਿਆਂ ਵਿੱਚ  ਉਮਰ ਵਰਗ ਅੰਡਰ-21 ਲੜਕੇ , ਸ ਼ਸ ਼ਸ ਰਾਮਗੜ੍ਹ ਚੁੰਘਾ ਨੇ ਪਹਿਲਾ ਸਥਾਨ ਅਤੇ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਸਥਾਨ ਹਾਸਿਲ ਕੀਤਾ।
               ਟੁਰਨਾਮੈਂਟ ਦੇ ਉਦਘਾਟਨੀ ਸਮਾਰੋਹ ਦੌਰਾਨ ਜਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ: ਸ਼ਮਸੇਰ ਸਿੰਘ, ਜੋਗਿੰਦਰ ਸਿੰਘ ਰਿਟਾਇਰ ਏ ਈ ਓ,ਦਿਲਬਾਗ ਸਿੰਘ ਵਾਲੀਬਾਲ ਪ੍ਰਮੋਟਰ, ਬਲਾਕ ਪੱਧਰ ਟੂਰਨਾਮੈਂਟ ਦੇ ਇੰਚਾਰਜ ਦੀਪੀ ਰਾਣੀ ਜਿਮਨਾਸਟਿਕਸ ਕੋਚ, ਖੇਡ ਵਿਭਾਗ ਦਾ ਸਮੂਹ ਸਟਾਫ ਅਤੇ  ਸਿੱਖਿਆ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਡੀ ਪੀ ਈ ਅਤੇ ਪੀ ਟੀ ਆਈ ਮੌਕੇ ਤੇ ਮੌਜੂਦ ਸਨ।

 

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored