ਪੀ.ਏ.ਡੀ.ਬੀ ਦੇ ਚੁਣੇ ਗਏ ਡਾਇਰੈਕਟਰਾਂ ਦਾ ਵਿਧਾਇਕ ਕਾਕਾ ਬਰਾੜ ਨੇ ਕੀਤਾ ਸਨਮਾਨ

ਪੀ.ਏ.ਡੀ.ਬੀ ਮੁਕਤਸਰ ਦੀ ਚੋਣ ’ਚ ਆਮ ਆਦਮੀ ਪਾਰਟੀ ਨੇ ਮਾਰੀ ਬਾਜ਼ੀ

On
ਪੀ.ਏ.ਡੀ.ਬੀ ਦੇ ਚੁਣੇ ਗਏ ਡਾਇਰੈਕਟਰਾਂ ਦਾ ਵਿਧਾਇਕ ਕਾਕਾ ਬਰਾੜ ਨੇ ਕੀਤਾ ਸਨਮਾਨ

 ਸ੍ਰੀ ਮੁਕਤਸਰ ਸਾਹਿਬ (BTTNEWS.ONLINE) : ਸਥਾਨਕ ਕੋਟਕਪੂਰਾ ਰੋਡ ਸਥਿਤ ਦਿ ਮੁਕਤਸਰ ਪ੍ਰਾਇਮਰੀ ਕੋਆਪਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈਂਕ (ਪੀ.ਏ.ਡੀ.ਬੀ) ਵਿਖੇ ਡਾਇਰੈਕਟਰਾਂ ਦੀ ਚੋਣ ਸਰਵਸੰਮਤੀ ਨਾਲ ਹੋਈ। ਜਿਸ ਚ ਆਮ ਆਦਮੀ ਪਾਰਟੀ ਦੇ ਬਹੁਗਿਣਤੀ ਮੈਂਬਰ ਸਰਵਸੰਮਤੀ ਨਾਲ ਡਾਇਰੈਕਟਰ ਚੁਣੇ ਗਏ। ਜਿਨ੍ਹਾਂ ਦਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਰਾਜਬਲਵਿੰਦਰ ਸਿੰਘ ਮਰਾੜ ਵੀ ਹਾਜ਼ਰ ਸਨ।

ਇਸ ਮੌਕੇ ਬੋਲਦਿਆਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜਨੇ ਆਖਿਆ ਕਿ ਪੀ.ਏ.ਡੀ.ਬੀ ਦੇ ਚੁਣੇ ਗਏ ਡਾਇਰੈਕਟਰ ਇਮਾਨਦਾਰੀ ਤੇ ਮਿਹਨਤ ਨਾਲ ਕਿਸਾਨਾਂ ਨੂੰ ਵਧੀਆਂ ਸਹੂਲਤਾਂ ਪ੍ਰਦਾਨ ਕਰਨਗੇ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਬੈਂਕ ਨੂੰ ਕਾਮਯਾਬ ਕਰਨ ਚ ਅਹਿਮ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਚੁਣੇ ਗਏ ਡਾਇਰੈਕਟਰ ਬੈਂਕ ਦੇ ਕੰਮ ਕਾਜ ਨੂੰ ਸੁਚੱਜੇ ਢੰਗ ਨਾਲ ਚਲਾਉਣ ਅਤੇ ਲੋੜਵੰਦ ਕਿਸਾਨਾਂ ਦੀ ਮਦਦ ਕਰਨ ਚ ਯੋਗਦਾਨ ਪਾਉਣਗੇ। ਇਸ ਦੌਰਾਨ ਪ੍ਰੀਜਾੲਡਿੰਗ ਅਫਸਰ ਏ.ਆਰ ਰਾਜਪਾਲ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫਾਜਿਲਕਾ ਨੇ ਸੁਚੱਜੇ ਢੰਗ ਨਾਲ ਚੋਣ ਨੂੰ ਨੇਪਰੇ ਚਾੜਿਆ। ਇਸ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜਅਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਬੱਬਲੂ ਬਰਾੜ ਵੱਲੋਂ ਚੁਣੇ ਗਏ ਡਾਇਰੈਕਟਰ ਸੁਖਪਾਲ ਸਿੰਘ ਸਿੱਧੂ, ਜਸਕਰਨ ਸਿੰਘ, ਬੋਹੜ ਸਿੰਘ, ਮਨਜਿੰਦਰ ਕੌਰ, ਸੁਖਪ੍ਰੀਤ ਸਿੰਘ ਮਰਾੜ੍ਹ, ਬਲਦੇਵ ਕੌਰ, ਗੁਰਾਦਿੱਤਾ ਸਿੰਘ ਸੰਧੂ, ਰਾਜਵਿੰਦਰ ਸਿੰਘ ਗਿੱਲ, ਪ੍ਰੀਤਇੰਦਰ ਸਿੰਘ ਸਿੱਧੂ ਦਾ ਹਾਰ ਪਾਕੇ ਸਨਮਾਨ ਕੀਤਾ। ਇਸ ਮੌਕੇ ਬੈਂਕ ਦੇ ਮੈਨੇਜ਼ਰ ਰਵਿੰਦਰਪਾਲ ਸਿੰਘ ਸੇਖੋਂ, ਸੁਰਜੀਤ ਸਿੰਘ ਸੰਧੂ, ਅਰਸ਼ ਬਰਾੜ ਜੱਸੇਆਣਾ, ਮਿਲਾਪਜੀਤ ਸਿੰਘ ਗਿੱਲ, ਪਰਮਜੀਤ ਸਿੰਘ ਪੰਮਾ ਨੰਬਰਦਾਰ, ਸੁਖਪਾਲ ਸਿੰਘ ਫੱਤਣਵਾਲਾ, ਅਸ਼ੋਕ ਚੁੱਘ, ਸੁਖਮੰਦਰ ਸਿੰਘ ਵੜਿੰਗ, ਪਿੰਦਰ ਸਰਪੰਚ ਆਦਿ ਹਾਜ਼ਰ ਸਨ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored