ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਵਿਖੇ ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਮੇਲਾ ਆਯੋਜਿਤ

On
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਵਿਖੇ ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਮੇਲਾ ਆਯੋਜਿਤ

ਬਰਨਾਲਾ (BTTNEWS.ONLINE) : ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਅਧੀਨ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਹਰਕੰਵਲਜੀਤ ਕੌਰ ਦੇ ਦਿਸ਼ਾ ਨਿਰਦੇਸ਼ ਤਹਿਤ ਪ੍ਰਿੰਸੀਪਲ ਰਾਜੇਸ਼ ਕੁਮਾਰ ਦੀ ਯੋਗ ਅਗਵਾਈ ਅਧੀਨ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ, ਬਰਨਾਲਾ ਵਿਖੇ ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਵਿਸ਼ੇ ਨਾਲ ਸੰਬਧਿਤ ਮੇਲਾ ਕਰਵਾਇਆ ਗਿਆ। ਪ੍ਰਿੰਸੀਪਲ ਰਾਜੇਸ਼ ਕੁਮਾਰ ਨੇ ਕਿਹਾ ਕਿ ਮੇਲੇ ਵਿੱਚ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਦੇ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਦੇ ਸਹਿਯੋਗ ਨਾਲ ਮਾਡਲ, ਚਾਰਟ, ਥਰੀ ਡੀ ਚਾਰਟ, ਟਾਈਮ ਲਾਈਨ,  ਗਲੋਬ ਦੀ ਜਾਣਕਾਰੀ, ਅਰਥ ਸ਼ਾਸਤਰ, ਰਾਜਨੀਤੀ ਵਿਗਿਆਨ, ਭੂਗੋਲ, ਇਤਿਹਾਸ ਅਤੇ ਅੰਗਰੇਜ਼ੀ ਵਿਸ਼ੇ ਨਾਲ ਸੰਬੰਧਿਤ ਰੋਲ ਪਲੇਅ ਤੇ ਗਤੀਵਿਧੀਆਂ ਕਰਵਾਈਆਂ ਗਈਆਂ।ਉਹਨਾਂ ਕਿਹਾ ਬੱਚਿਆਂ ਨੇ ਬਹੁਤ ਉਤਸ਼ਾਹ ਤੇ ਮਿਹਨਤ ਨਾਲ ਇਹਨਾਂ ਗਤੀਵਿਧੀਆਂ ਦੀ ਤਿਆਰੀ ਕੀਤੀ। ਉਹਨਾਂ ਕਿਹਾ ਕਿ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਮੇਲੇ ਕਰਾਉਣ ਦਾ ਮੁੱਖ ਮਕਸਦ ਬੱਚਿਆਂ ਵਿੱਚ ਇਹਨਾਂ ਵਿਸ਼ਿਆਂ ਬਾਰੇ ਸੰਪੂਰਨ ਜਾਣਕਾਰੀ ਪ੍ਰਦਾਨ ਕਰਨਾ ਤੇ ਉਹਨਾਂ ਵਿੱਚ ਇੰਨੋਵੇਟਿਵ ਆਈਡਆਜ ਨੂੰ ਬਾਹਰ ਕੱਢਣਾ ਹੈ। ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਬਰਨਾਲਾ ਬਲਾਕ ਦੇ ਬੀਐਮ ਹਰਵਿੰਦਰ ਸਿੰਘ ਰੋਮੀ ਨੇ ਕਿਹਾ ਕਿ ਬੱਚਿਆਂ ਦੁਆਰਾ ਬਣਾਏ ਗਏ   ਬਣਾਏ ਗਏ ਚਾਰਟ, ਮਾਡਲ ਅਤੇ ਰੋਲ ਪਲੇ ਸਹਿਤ ਹੋਰ ਗਤਵਿਧੀਆਂ ਬਹੁਤ ਹੀ ਸ਼ਾਨਦਾਰ ਤੇ ਪ੍ਰਸ਼ੰਸ਼ਾਯੋਗ ਸਨ ਅਤੇ ਬੱਚਿਆਂ ਦੀ ਆਪਣੇ ਆਪਣੇ ਟੋਪਿਕ ਤੇ ਪੂਰੀ ਪਕੜ ਤੇ ਜਾਣਕਾਰੀ ਸੀ।ਪ੍ਰਿੰਸੀਪਲ ਰਾਕੇਸ਼ ਕੁਮਾਰ ਤੇ ਬੀਐਮ ਹਰਵਿੰਦਰ ਸਿੰਘ ਰੋਮੀ ਵਲੋਂ ਮੇਲੇ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਤੇ ਕਿਹਾ ਕਿ ਸਾਰੇ ਬੱਚਿਆਂ ਨੂੰ ਹੀ ਇਹਨਾਂ ਗਤੀਵਿਧੀਆਂ ਵਿੱਚ ਭਾਗ ਲੈਣਾ ਚਾਹੀਦਾ ਹੈ। ਇਸ ਮੌਕੇ ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਵਿਸ਼ੇ ਦੇ ਅਧਿਆਪਕ ਹਰਜੀਤ ਸਿੰਘ, ਸਰਬਜੀਤ ਕੌਰ, ਰੇਸ਼ਮ ਸਿੰਘ, ਬਿੰਦੂ ਬਾਲਾ, ਸੁਨੀਤਾ ਰਾਣੀ, ਤਰਨਜੀਤ ਕੌਰ,ਰਣਜੀਤ ਕੌਰ ਤੇ ਸਕੂਲ ਸਟਾਫ਼ ਮੌਜੂਦ ਰਹੇ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored