ਸਰਕਾਰੀ ਸਕੂਲ ਬਰਨਾਲਾ ਵਿਖੇ ਕਰਵਾਇਆ ਗਿਆ ਅਧਿਆਪਕ ਉਤਸਵ

On
ਸਰਕਾਰੀ ਸਕੂਲ ਬਰਨਾਲਾ ਵਿਖੇ ਕਰਵਾਇਆ ਗਿਆ ਅਧਿਆਪਕ ਉਤਸਵ

ਬਰਨਾਲਾ (BTTNEWS.ONLINE) : ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ )ਬਰਨਾਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਹਰਕੰਵਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪ੍ਰਿੰਸੀਪਲ ਸੰਜੇ ਸਿੰਗਲਾ ਅਤੇ ਪ੍ਰਿੰਸੀਪਲ ਹਰੀਸ਼ ਬਾਂਸਲ ਦੀ ਯੋਗ ਅਗਵਾਈ ਹੇਠ ਬਲਾਕ ਪੱਧਰੀ ਅਧਿਆਪਕ ਉਤਸਵ ਦਾ ਆਯੋਜਨ ਕੀਤਾ ਗਿਆ। ਇਸ ਵਿਚ ਗਣਿਤ, ਅੰਗਰੇਜ਼ੀ,ਵਿਗਿਆਨ, ਸਮਾਜਿਕ ਵਿਗਿਆਨ, ਹਿੰਦੀ, ਸੰਸਕ੍ਰਿਤ,  ਵੋਕੇਸ਼ਨਲ ਅਤੇ ਪੀਟੀਆਈ ਵਿਸ਼ਿਆਂ ਨਾਲ ਸਬੰਧਤ ਟੀਚਰਾਂ ਵੱਲੋਂ ਆਪਣੇ ਵਿਸ਼ੇ ਦੇ ਵੱਖ ਵੱਖ ਟਾਪਿਕਸ ਨਾਲ ਸਬੰਧਤ ਟੀਚਿੰਗ ਲਰਨਿੰਗ ਮਟੀਰੀਅਲ ਤਿਆਰ ਕੀਤੇ ਗਏ।  ਇਸ ਪ੍ਰੋਗ੍ਰਾਮ ਵਿੱਚ ਹੈਡਮਾਸਟਰ ਕੁਲਦੀਪ ਸਿੰਘ, ਰਾਕੇਸ਼ ਕੁਮਾਰ, ਹਰੀਸ਼ ਕੁਮਾਰ, ਕਮਲਜੀਤ ਸ਼ਰਮਾ ਤੇ ਲੈਕਚਰਰ ਪਾਵੇਲ ਸ਼ਰਮਾ ਜਿਊਰੀ ਟੀਮ ਦੇ ਤੌਰ ਤੇ ਹਾਜ਼ਿਰ ਰਹੇ। ਜਿਨ੍ਹਾਂ ਦੁਆਰਾ ਅਧਿਆਪਕਾਂ ਦੇ ਟੀਐਲਐਮ ਦੀ ਪੂਰੀ ਤਰ੍ਹਾਂ ਨਿਰਪੱਖ ਰਹਿ ਕੇ ਘੋਖ ਪੜ੍ਹਤਾਲ ਕੀਤੀ ਗਈ ਅਤੇ ਸੰਬਧਿਤ ਸਵਾਲ ਵੀ ਪੁੱਛੇ ਗਏ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਹਰਕੰਵਲਜੀਤ ਕੌਰ ਵੱਲੋਂ ਟੀਚਰ ਫੈਸਟ ਵਿੱਚ ਅਧਿਆਪਕਾਂ ਵੱਲੋਂ ਤਿਆਰ ਅਤੇ ਪਰਦਰਸ਼ਿਤ ਕੀਤੇ ਗਏ ਮਾਡਲ, ਟੀਚਿੰਗ ਏਡ, ਐਜੂਕੇਸ਼ਨ ਗੇਮਜ਼, ਇੰਨੋਵੇਟਿਵ ਚਾਰਟ, ਵਨ ਐਕਟ ਪਲੇਅ ਅਤੇ ਆਈਟੀ ਟੂਲਜ਼ ਆਦਿ ਨੂੰ ਦੇਖਿਆ ਗਿਆ ਅਤੇ ਉਹਨਾਂ ਦੀ ਸਰਾਹਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੇ ਅਨੁਸਾਰ ਸਤੰਬਰ ਮਹੀਨੇ ਨੂੰ ਅਧਿਆਪਕ ਦੇ ਸਨਮਾਨ ਵਜੋਂ  'ਟੀਚਰ ਡੇ ' ਨੂੰ ਸਮਰਪਿਤ ਕਰਨ ਲਈ ਇਹ ਬਲਾਕ ਪੱਧਰ ਦਾ ਅਧਿਆਪਕ ਪਰਵ ਕਰਵਾਇਆ ਗਿਆ ਹੈ। ਇਸ ਵਿੱਚ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਜੇਤੂ ਅਧਿਆਪਕ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣਗੇ। ਜਿਊਰੀ ਵੱਲੋਂ ਸੁਣਾਏ ਗਏ ਫ਼ੈਸਲੇ ਅਨੁਸਾਰ ਪੰਜਾਬੀ ਵਿਸ਼ੇ ਵਿਚ ਕੁਲਵਿੰਦਰ ਕੌਰ ਸਹਸ ਧੂਰਕੋਟ ਵੱਲੋਂ ਪਹਿਲਾਂ ਤੇ ਰਮਨਦੀਪ ਸਮਿਸ ਅਤਰਗੜ੍ਹ ਵੱਲੋਂ ਦੂਜਾ ਸਥਾਨ ਹਾਸਿਲ ਕੀਤਾ ਗਿਆ। ਗਣਿਤ ਵਿਸ਼ੇ ਵਿਚੋਂ ਪ੍ਰਿਯੰਕਾ ਸਿੰਗਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਧਨੌਲਾ ਵੱਲੋਂ ਪਹਿਲਾਂ, ਨੀਨਾ ਗੁਪਤਾ  ਸਸਸਸ (ਲੜਕੇ) ਬਰਨਾਲਾ ਵੱਲੋਂ ਦੂਜਾ ਅਤੇ ਕਮਲਦੀਪ ਸਸਸਸ (ਲੜਕੀਆਂ) ਬਰਨਾਲਾ ਵੱਲੋਂ ਤੀਜਾ ਸਥਾਨ ਹਾਸਲ ਕੀਤਾ ਗਿਆ। ਵਿਗਿਆਨ ਵਿਸ਼ੇ ਵਿੱਚ ਸੁਨੀਲ ਸਸਸਸ ਭੈਣੀ ਮਹਿਰਾਜ ਵੱਲੋਂ ਪਹਿਲਾਂ, ਚੇਤਵੰਤ ਸਹਸ ਭੈਣੀ ਜੱਸਾ ਵੱਲੋਂ ਦੂਜਾ ਤੇ ਗੁਰਤੇਜਇੰਦਰ ਕੌਰ ਸਮਿਸ ਜਵੰਧਾ ਪਿੰਡੀ ਵੱਲੋਂ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ। ਅੰਗਰੇਜ਼ੀ ਵਿਸ਼ੇ ਵਿਚ ਨੀਰਾ ਗਰਗ ਸਸਸਸ (ਲੜਕੀਆਂ) ਧਨੌਲਾ ਵੱਲੋਂ ਪਹਿਲਾਂ, ਨਵਰੀਤ ਕੌਰ ਸਹਸ ਧੂਰਕੋਟ ਵੱਲੋਂ ਦੂਜਾ ਅਤੇ ਜਸਵੀਰ ਕੌਰ ਸਹਸ ਜੁਮਲਾ ਮਾਲਕਨ, ਬਰਨਾਲਾ ਵੱਲੋਂ ਤੀਜਾ ਸਥਾਨ ਹਾਸਲ ਕੀਤਾ ਗਿਆ। ਸਮਾਜਿਕ ਸਿੱਖਿਆ ਵਿਸ਼ੇ ਵਿੱਚੋਂ ਹਰਜੀਤ ਸਿੰਘ ਸਸਸਸ ਸੰਧੂ ਪੱਤੀ, ਬਰਨਾਲਾ ਵੱਲੋਂ ਪਹਿਲਾਂ, ਬਲਕਰਨ ਸਿੰਘ ਸਸਸਸ ਪੱਖੋਕਲਾਂ ਵੱਲੋਂ ਦੂਜਾ ਅਤੇ ਜਗਵੰਤ ਸਿੰਘ ਸਹਸ ਧੂਰਕੋਟ ਵੱਲੋਂ ਤੀਜਾ ਸਥਾਨ ਹਾਸਲ ਕੀਤਾ ਗਿਆ। ਹਿੰਦੀ ਅਤੇ ਸੰਸਕ੍ਰਿਤ ਵਿਸ਼ੇ ਵਿੱਚੋਂ ਪਰਵੀਨ ਗੋਇਲ ਸਸਸਸ (ਲੜਕੀਆਂ) ਬਰਨਾਲਾ ਵੱਲੋਂ ਪਹਿਲਾਂ, ਮਨਜੀਤ ਕੁਮਾਰ ਸਹਸ ਪੰਧੇਰ ਵੱਲੋਂ ਦੂਜਾ, ਮੈਡਮ ਰਾਣੀ ਸੰਘਰ ਪੱਤੀ, ਧਨੌਲਾ ਵੱਲੋਂ ਦੂਜਾ ਤੀਜਾ ਸਥਾਨ ਹਾਸਲ ਕੀਤਾ ਗਿਆ। ਵੋਕੇਸ਼ਨਲ ਵਿਸ਼ੇ ਵਿਚ ਗੁਰਮੀਤ ਸਿੰਘ ਸਸਸਸ ਰੂੜੇਕੇ ਕਲਾਂ ਵੱਲੋਂ ਪਹਿਲਾਂ ਅਤੇ ਵੀਨਾ ਰਾਣੀ ਸਸਸਸ ਰੂੜੇਕੇ ਕਲਾਂ ਵੱਲੋਂ ਦੂਜਾ ਸਥਾਨ ਹਾਸਲ ਕੀਤਾ ਗਿਆ। ਜੱਜ ਸਾਹਿਬਾਨ ਦੀ ਟੀਮ ਵੱਲੋਂ ਸਾਰੇ ਜੇਤੂ ਅਤੇ ਉਤਸਵ ਵਿਚ ਹਿੱਸਾ ਲੈਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਪ੍ਰਿੰਸੀਪਲ ਹਰੀਸ਼ ਬਾਂਸਲ ਵੱਲੋਂ ਜਜਮੇਂਟ ਟੀਮ ਦੇ ਮੈਂਬਰਾਂ, ਅਧਿਆਪਕਾਂ ਅਤੇ ਪ੍ਰੋਗ੍ਰਾਮ ਮੈਨੇਜਮੈਂਟ ਟੀਮ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ, ਸਟੇਜ ਸੰਚਾਲਕ ਦੀ ਭੂਮਿਕਾ ਡੀਐੱਮ ਮਹਿੰਦਰਪਾਲ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਡੀਐਮ ਗਣਿਤ ਕਮਲਦੀਪ, ਬੀਐਮ ਲੈਕਚਰਰ ਕ੍ਰਿਸ਼ਨ ਲਾਲ ਪ੍ਰੇਮੀ ਤਪੇ ਵਾਲੇ, ਸਤੀਸ਼ ਜੈਦਕਾ, ਸੁਖਪਾਲ ਢਿੱਲੋਂ, ਤੇਜਿੰਦਰ ਸ਼ਰਮਾ, ਨਵਦੀਪ ਮਿੱਤਲ, ਰਾਜੇਸ਼ ਕੁਮਾਰ, ਸੰਦੀਪ ਸਿੰਘ, ਜ਼ਿਲ੍ਹਾ ਮੀਡੀਆ ਕੋਆਡੀਨੇਟਰ ਹਰਵਿੰਦਰ ਰੋਮੀ ਹਾਜ਼ਿਰ ਰਹੇ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored