ਗੱਲਤ ਕੋਰੋਨਾ ਰਿਪੋਰਟ ਦੇਣ ਵਾਲੀ ਪੈਥਾਲੋਜੀ ਲੈਬ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

On
ਗੱਲਤ ਕੋਰੋਨਾ ਰਿਪੋਰਟ ਦੇਣ ਵਾਲੀ ਪੈਥਾਲੋਜੀ ਲੈਬ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

ਸ੍ਰੀ ਮੁਕਤਸਰ ਸਾਹਿਬ

ਥਾਣਾ ਲੰਬੀ ਪੁਲਿਸ ਨੇ ਡੱਬਵਾਲੀ ਥਾਣੇ ਵਿੱਚ ਦਰਜ ਜੀਰੋ ਨੰਬਰ ਐਫ ਆਈ ਆਰ ਦੀ ਤਫਤੀਸ ਤੋਂ ਬਾਅਦ ਕੋਰੋਨਾ ਦੀ ਗ਼ਲਤ ਰਿਪੋਰਟ ਦੇਣ ਵਾਲੇ ਲੈਬ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਦਰਜ਼ ਮਾਮਲੇ ਅਨੁਸਾਰ 24 ਅਪ੍ਰੈਲ 2021 ਨੂੰ ਡੱਬਵਾਲੀ ਨਿਵਾਸੀ ਦੀਪਕ ਗਰਗ ਪੁੱਤਰ ਰੌਸ਼ਨ ਲਾਲ ਨੇ ਦੱਸਿਆ ਕਿ ਉਸਨੇ ਆਪਣੀ ਮਾਂ ਦਾ ਕੋਰੋਨਾਂ ਟੈਸਟ ਸ਼ਿਵ ਪੈਥਾਲੋਜੀ ਲੈਬ ਮੰਡੀ ਕਿੱਲਿਆਂਵਾਲੀ ਅਤੇ ਸਿਵਲ ਹਸਪਤਾਲ ਮੰਡੀ ਡੱਬਵਾਲੀ ਕਰਵਾਇਆ ਸੀ। ਹਸਪਤਾਲ ਵਾਲਿਆਂ ਨੇ ਰਿਪੋਰਟ ਪਾਜ਼ੀਟਿਵ ਦਿੱਤੀ ਜਦਕਿ ਸਿਵ ਪੈਥਾਲੋਜੀ ਲੈਬ ਰਿਪੋਰਟ ਨੈਗਟਿਬ ਦਿੱਤੀ। ਗਲਤ ਰਿਪੋਰਟ ਕਾਰਨ ਉਨ੍ਹਾਂ ਦਾ ਸਾਰਾ ਪਰਿਵਾਰ ਕੋਰੋਨਾ ਪੋਜਿਟਿਵ ਹੋ ਗਿਆ ਅਤੇ ਉਸ ਦੀ ਮਾਤਾ ਦੀ ਮੌਤ ਹੋ ਗਈ। ਉਕਤ ਦਰਖਾਸਤ ਥਾਣਾ ਸਿਟੀ ਡੱਬਵਾਲੀ ਵਿਖੇ ਜੀਰੋ ਨੰਬਰ ਐਫ ਆਈ ਆਰ ਦਰਜ ਕੀਤੀ ਗਈ ਅਤੇ ਤਫਤੀਸ਼ ਲਈ ਥਾਣਾ ਲੰਬੀ ਵਿਖੇ ਭੇਜੀ ਗਈ। ਜਿਸਦੇ ਦੁਆਰਾ ਮੁਕੱਦਮਾ ਦਰਜ ਕਰਨ ਸਬੰਧੀ ਐਸ ਐਸ ਪੀ ਦੇ ਆਦੇਸ਼ ਤੋਂ ਬਾਅਦ ਥਾਣਾ ਲੰਬੀ ਵਿਖੇ ਉਕਤ 228 ਐਫ ਆਈ ਆਰ ਦਰਜ ਕੀਤੀ ਗਈ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored