25 ਸਤੰਬਰ ਨੂੰ ਹੋਵੇਗਾ ਡੀਸੀ-11 ਵਰਸੇਜ ਐਸਐਸਪੀ-11 ਕ੍ਰਿਕੇਟ 20-20 ਮੈਚ

ਡੀਸੀ ਤੇ ਐਸਐਸਪੀ ਨੇ ਸ਼ੈਕ ਹੈਂਡ ਕਰਕੇ ਨੌਜਵਾਨਾਂ ਨੂੰ ਦਿੱਤਾ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼

On
25 ਸਤੰਬਰ ਨੂੰ ਹੋਵੇਗਾ ਡੀਸੀ-11 ਵਰਸੇਜ ਐਸਐਸਪੀ-11 ਕ੍ਰਿਕੇਟ 20-20 ਮੈਚ

ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (BTTNEWS)-  ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੱਛ ਮੁਕਤਸਰ ਅਭਿਆਨ ਅਤੇ ਅਗਰਵਾਲ ਸਮਾਜ ਸਭਾ ਵੱਲੋਂ ਸ੍ਰੀ ਮਹਾਰਾਜਾ ਅਗਰਸੈਨ ਜਯੰਤੀ ਨੂੰ ਸਮਰਪਤ ਡੀਸੀ-11 ਵਰਸੇਜ ਐਸਐਸਪੀ-11 ਕ੍ਰਿਕੇਟ 20-20 ਮੈਚ ਦਾ ਆਯੋਜਨ ਕੀਤਾ ਜਾ ਰਿਹਾ ਹੈ।
           ਉਹਨਾ ਦੱਸਿਆ ਕਿ ਇਹ ਕ੍ਰਿਕਟ ਮੈਚ 25 ਸਤੰਬਰ ਦਿਨ ਐਤਵਾਰ ਸਵੇਰੇ ਸਾਢੇ ਛੇ ਵਜੇ ਜਲਾਲਾਬਾਦ ਰੋਡ ਸਥਿਤ ਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗਾ।
             ਇਸ ਮੈਚ ਸਬੰਧੀ  ਅੱਜ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਅਤੇ ਐਸਐਸਪੀ ਡਾ. ਸਚਿਨ ਗੁਪਤਾ ਨੇ ਸ਼ੈਕ ਹੈਂਡ ਕਰਕੇ ਲੋਕਾਂ ਨੂੰ ਪੰਜਾਬ ਸਰਕਾਰ ਦੁਆਰਾ ਚਲਾਈ ਮੁਹਿੰਮ ਖੇਡਾਂ ਵਤਨ ਪੰਜਾਬ ਦੀਆਂ ਦੇ ਨਾਲ ਜਿਲਾ ਪ੍ਰਸ਼ਾਸਨ ਦੇ ਦਿਖਾਏ ਨਕਸ਼ੇ ਕਦਮਾਂ ਉਪਰ ਚਲਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਹੋਣ ਦਾ ਸੰਦੇਸ਼ ਦਿੱਤਾ।
             ਉਨਾਂ ਨੌਜਵਾਨਾਂ ਨੂੰ ਤੰਦਰੁਸਤ ਪੰਜਾਬ ਨਸ਼ਾ ਮੁਕਤ ਪੰਜਾਬ ਸਲੋਗਨ ਹੇਠ ਜਾਗਰੂਕ ਕਰਦਿਆਂ ਕਿਹਾ ਕਿ ਨੌਜਵਾਨ ਜੇਕਰ ਨਸ਼ਿਆਂ ਨੂੰ ਛੱਡ ਕੇ ਖੇਡਾਂ ਨਾਲ ਜੁੜ਼ਣਗੇ ਤਾਂ ਹੀ ਚੰਗੇ ਤੇ ਨਿਵੇਕਲੇ ਸਮਾਜ ਦਾ ਨਿਰਮਾਣ ਕੀਤਾ ਜਾ ਸਕੇਗਾ।
              ਉਹਨਾ ਖੇੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਇਸ ਮੌਕੇ ਪਹੁੰਚ ਕਿ ਵੱਧ ਤੋਂ ਵੱਧ ਉਹ ਇਸ ਮੈਚ ਨੂੰ ਦੇਖਣ ਆਉਣ ਤਾਂ ਜੋ ਨੌਜਵਾਨਾਂ ਦਾ ਰੁਝਾਨ ਖੇਡਾਂ ਵੱਲ ਹੋ ਸਕੇ। ਇਸ ਮੌਕੇ ਤੇ ਦੀਪਕ ਗਰਗ ਜਿਲ੍ਹਾ ਪ੍ਰਧਾਨ ਸਵੱਛ ਮੁਕਤਸਰ ਅਭਿਆਨ ਨੇ ਦੱਸਿਆ ਕਿ ਨੌਜਵਾਨਾਂ ਦਾ ਧਿਆਨ ਨਸ਼ਿਆਂ ਤੋਂ ਹਟਾ ਕੇ ਖੇਡਾਂ ਵੱਲ ਜੋੜਣ ਦਾ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored