ਮੁਕਤਸਰ ਵਿੱਚ ਤਿਆਰ ਹੁੰਦੇ ਸੀ ਨਕਲੀ ਨੋਟ, 128000 ਨਗਦੀ ਰਾਜਸਥਾਨ ਪੁਲਿਸ ਨੇ ਫੜੀ

On
ਮੁਕਤਸਰ ਵਿੱਚ ਤਿਆਰ ਹੁੰਦੇ ਸੀ ਨਕਲੀ ਨੋਟ, 128000 ਨਗਦੀ ਰਾਜਸਥਾਨ ਪੁਲਿਸ ਨੇ ਫੜੀ

ਸ੍ਰੀ ਗੰਗਾਨਗਰ (BTTNEWS)- ਰਾਜਸਥਾਨ ਦੇ ਰਾਏ ਸਿੰਘ ਨਗਰ ਦੀ ਪੁਲਿਸ ਨੇ ਇਕ ਲੱਖ ਅਠਾਈ ਹਜ਼ਾਰ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ। ਪੁਲਿਸ ਸੂਤਰਾਂ ਅਨੁਸਾਰ ਨਕਲੀ ਨੋਟ ਮੁਕਤਸਰ ਵਿੱਚ ਤਿਆਰ ਕੀਤੇ ਜਾਂਦੇ ਸਨ। ਪੁਲਸ ਨੇ ਸੀ ਪੀ ਯੂ, led ਅਤੇ ਨਕਲੀ ਨੋਟ ਤਿਆਰ ਕਰਨ ਵਾਲਾ ਕਾਗਜ਼ ਵੀ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ ਇਹ ਬਰਾਮਦਗੀ ਮੁਕਤਸਰ ਨਿਵਾਸੀ ਗਿਰੋਹ ਦੇ ਸਰਗਣਾ ਮਨਿੰਦਰ ਦੀਪ ਸਿੰਘ ਦੇ ਕਬਜ਼ੇ ਵਿਚੋਂ ਕੀਤੀ ਗਈ ਹੈ। ਪੁਲਿਸ ਨੇ ਇਕ ਹੀ ਨੰਬਰ ਦੇ 100-100 ਰੁਪਏ ਦੇ 100 ਨੋਟ ਅਤੇ 500-500 ਦੇ ਤਿੰਨ ਸੀਰੀਜ਼ ਦੇ 236 ਨੋਟ ਬਰਾਮਦ ਕੀਤੇ ਹਨ। ਗਿਰੋਹ ਦੇ ਤਾਰ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਨਾਲ ਵੀ ਜੁੜੇ ਹੋਣ ਦੀ ਸੰਭਾਵਨਾ ਹੈ। ਰਾਏ ਸਿੰਘ ਨਗਰ ਪੁਲਿਸ ਥਾਣਾ ਦੇ ਐਸ ਐਚ ਓ ਗਣੇਸ਼ ਬਿਸ਼ਨੋਈ ਨੇ ਦੱਸਿਆ ਕਿ ਹੁਣ ਤੱਕ ਪੁਲਸ ਵੱਲੋਂ ਇਸ ਗਿਰੋਹ ਦੇ ਚਾਰ ਮੈਂਬਰ ਕਾਬੂ ਕੀਤੇ ਜਾ ਚੁੱਕੇ ਹਨ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored