ਪੁਲਿਸ ਦੀ ਬੈਰੀਕੇਡ ਤੋੜ ਕੇ ਏਡੀਸੀ ਦਫਤਰ ਪਹੁੰਚੇ ਮਜਦੂਰ

On
ਪੁਲਿਸ ਦੀ ਬੈਰੀਕੇਡ ਤੋੜ ਕੇ ਏਡੀਸੀ ਦਫਤਰ ਪਹੁੰਚੇ ਮਜਦੂਰ

ਮਾਨਸਾ, 23 ਸਤੰਬਰ ( ਨਾਨਕ ਸਿੰਘ ਖੁਰਮੀ) : ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਮਜ਼ਦੂਰ ਮੰਗਾਂ ਲਈ ਏਡੀਸੀ ਵਿਕਾਸ ਦਫ਼ਤਰ ਅੱਗੇ ਚੱਲ ਰਿਹਾ ਪੱਕਾ ਮਜ਼ਦੂਰ ਮੋਰਚੇ ਦੇ 51ਵੇਂ ਦਿਨ ਦਲਿਤ ਮਜ਼ਦੂਰ ਲਲਕਾਰ ਰੈਲੀ ਕੀਤੀ ਗਈ। ਜਿਸ ਚ ਹਜ਼ਾਰਾਂ ਮਜ਼ਦੂਰ ਮਰਦ,ਔਰਤ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਸ਼ਹਿਰ ਅੰਦਰ ਮਾਨ ਸਰਕਾਰ ਖਿਲਾਫ਼ ਲਲਕਾਰ ਮਾਰਚ ਕੀਤਾ ਅਤੇ ਪੁਲਿਸ ਦੀਆਂ ਲਾਇਆਂ ਲੋਕਾਂ ਨੂੰ ਤੋੜ ਕੇ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਦਾ ਦੋ ਘੰਟੇ ਘਿਰਾਓ ਕੀਤਾ।
ਜਿਸਤੋਂ ਬਾਅਦ ਇੱਕਠ ਵਿੱਚ ਆ ਕੇ ਨਾਇਬ ਤਹਿਸੀਲਦਾਰ ਬੀਰਬਲ ਸਿੰਘ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਨਰਮੇ ਦੀ ਮਾਰ ਦਾ ਮੁਆਵਜ਼ਾ ਇੱਕ ਦਰਜਨ ਪਿੰਡਾਂ ਨੂੰ ਅੱਜ ਜਾਰੀ ਕਰ ਦਿੱਤਾ ਗਿਆ ਹੈ ਤੇ ਲਗਾਤਾਰ ਹਰ ਰੋਜ਼ ਪੰਜ ਪਿੰਡ ਨੂੰ ਮੁਆਵਜ਼ਾ ਜਾਰੀ ਕੀਤਾ ਜਾਵੇਗਾ ਮੁਆਵਜ਼ੇ ਤੋ ਵਾਂਝੇ ਮਜ਼ਦੂਰਾਂ ਦੀਆਂ ਅਰਜ਼ੀਆਂ ਪ੍ਰਾਪਤ ਕਰਕੇ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ। ਅੱਗੇ ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬੁਢਲਾਡਾ ਸਬ-ਡਵੀਜਨ ਦੇ ਵਿੱਚ ਪੈਂਦੇ ਪਿੰਡਾਂ ਦੇ ਹਰ ਮਜ਼ਦੂਰਾਂ ਲਾਭਪਾਤਰੀ ਦੇ ਖਾਤਿਆਂ ਵਿੱਚ 1ਲੱਖ 75 ਹਜ਼ਾਰ ਦੀ ਰਾਸ਼ੀ ਪਾਉਣੀ ਜਾਰੀ ਕਰ ਦਿੱਤੀ ਹੈ ਅਤੇ ਇਸੇ ਤਰ੍ਹਾਂ ਹੀ ਸਬ-ਡਵੀਜਨ ਸਰਦੂਲਗੜ੍ਹ ਦੇ ਪਿੰਡਾਂ ਵੀ ਰਾਸ਼ੀ ਜਾਰੀ ਕਰ ਦਿੱਤੀ ਅਤੇ ਰਹਿੰਦਿਆਂ ਮੰਗਾਂ ਵੀ ਜਲਦੀ ਪੂਰੀਆਂ ਕਰਨ ਦਾ ਵਿਸ਼ਵਾਸ ਦਵਾਇਆ।ਇਸ ਸਮੇਂ ਮਜ਼ਦੂਰ ਇੱਕਠ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ,ਸੂਬਾ ਆਗੂ ਪਰਮਜੀਤ ਕੌਰ ਮੁੱਕੀ, ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਜ਼ਿਲ੍ਹਾ ਸਕੱਤਰ ਵਿਜੈ ਕੁਮਾਰ ਭੀਖੀ ਅਤੇ ਸੀਪੀਆਈ (ਐਮ.ਐਲ) ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਰਾਜਵਿੰਦਰ ਰਾਣਾ ਨੇ ਕਿਹਾ ਕਿ ਆਮ ਆਦਮੀ ਦੇ ਨਾਂ ਤੇ ਵੋਟਾਂ ਵਟੋਰਨ ਵਾਲੀ ਪੰਜਾਬ ਦੀ ਮਾਨ ਸਰਕਾਰ ਸਭ ਤੋਂ ਵੱਡੀ ਧੋਖੇਬਾਜ਼ ਸਰਕਾਰ ਸਾਬਿਤ ਹੋਈ ਹੈ। ਉਹਨਾਂ ਕਿਹਾ ਕਿ 75 ਸਾਲਾਂ ਦੀ ਅਜ਼ਾਦੀ ਦੇ ਬਾਅਦ ਵੀ ਦੇਸ਼ ਦਾ ਬੇਜਮੀਨੇ ਮਜ਼ਦੂਰ ਨਾਲ ਜਾਤੀ ਧਾਰਮਿਕ,ਆਰਥਿਕ ਅਤੇ ਸਮਾਜਿਕ ਵਿਤਕਰੇਬਾਜ਼ੀ ਜਾਰੀ ਹੈ।ਇਸ ਦਾ ਹੀ ਨਤੀਜਾ ਹੈ ਕਿ ਅੱਜ ਮਜ਼ਦੂਰ ਵਰਗ ਅੱਤ ਦੀ ਬੇਰੁਜ਼ਗਾਰੀ ਅਤੇ ਲੱਕ ਤੋੜ ਮਹਿੰਗਾਈ ਦੇ ਕਾਰਨ ਕਰਜ਼ਿਆਂ ਦੇ ਜਾਲ ਵਿੱਚ ਫਸ ਗੁਲਾਮੀ ਵਾਲੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਮਜ਼ਦੂਰ ਆਗੂਆਂ ਨੇ ਕਿਹਾ ਕਿ ਸਾਦੇ ਢੰਗ ਨਾਲ ਰਾਜ ਭਾਗ ਚਲਾਉਣ ਦਾ ਨਾਹਰਾ ਲਾਉਣ ਵਾਲੀ ਮਾਨ ਸਰਕਾਰ ਅਕਾਲੀ -ਕਾਂਗਰਸੀ ਤੋਂ ਇੱਕ ਕਦਮ ਅੱਗੇ ਚੱਲ ਕੇ ਪੰਜਾਬ ਅਤੇ ਪੰਜਾਬੀਆਂ ਨੂੰ ਕਰਜ਼ੇ ਦੀ ਦਲਦਲ ਦੇ ਰਸਤੇ ਉੱਪਰ ਤੁਰ ਪਈ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਅਤੇ ਵਿਕਾਸ ਲਈ ਖੂਨ-ਪਸੀਨਾਂ ਵਹਾਉਣ ਵਾਲੇ ਬੇਜ਼ਮੀਨੇ ਦਲਿਤ ਮਜ਼ਦੂਰਾਂ ਨਾਲ ਲਗਾਤਾਰ ਹਰ ਖੇਤਰ ਵਿੱਚ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਦੀ ਸਰਕਾਰ ਕੋਲ ਬੇਰੁਜ਼ਗਾਰੀ ਦੀ ਦਲਦਲ ਵਿੱਚ ਫਸੇ ਡਿਗਰੀਧਾਰੀ ਨੌਜਵਾਨਾਂ ਅਤੇ ਦਿਹਾੜੀਦਾਰ ਮਜ਼ਦੂਰਾਂ ਦੇ ਪੱਕੇ ਰੁਜ਼ਗਾਰ ਲਈ ਕੋਈ ਯੋਜਨਾਂ ਨਹੀਂ ਹੈ। ਲੋਕਾਂ ਨੂੰ ਸਿੱਖਿਆ, ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਥਾਂ ਇਹਨਾਂ ਵਿਭਾਗਾਂ ਦੇ ਨਿੱਜੀਕਰਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਕਾਰਨ ਬੇਜ਼ਮੀਨੇ ਦਲਿਤਾਂ ਅਤੇ ਗਰੀਬ ਪਰਿਵਾਰ ਸਿੱਖਿਆ ਤੋਂ ਵੀ ਦੂਰ ਹੋ ਰਹੇ ਹਨ ਅਤੇ ਗੰਭੀਰ ਬਿਮਾਰੀਆਂ ਵਿੱਚ ਬਿਨਾਂ ਇਲਾਜ ਮਰਨ ਲਈ ਮਜ਼ਬੂਰ ਹਨ। ਉਹਨਾਂ ਕਿਹਾ ਕਿ ਦਲਿਤਾਂ ਨੂੰ ਤੀਜੇ ਹਿੱਸੇ ਦੀਆਂ ਜ਼ਮੀਨਾਂ ਦੀ ਪ੍ਰਾਪਤੀ,10-10 ਮਰਲੇ ਪਲਾਂਟ ਜਾਰੀ ਕਰਵਾਉਣ ਲਈ, ਪੰਜਾਬ ਅੰਦਰ ਘੱਟੋਂ-ਘੱਟ ਦਿਹਾੜੀ ਰੇਟ 700 ਰੁਪਏ ਜਾਰੀ ਕਰਵਾਉਣ ਲਈ ਮਜ਼ਦੂਰ ਵਰਗ ਜਥੇਬੰਦੀ ਹੋ ਕੇ ਅੱਗੇ ਵਧਣ ਅਤੇ ਆਪਣੇ ਜਥੇਬੰਦਕ ਤਾਕਤ ਮਜ਼ਬੂਤ ਕਰਨ।ਮਜ਼ਦੂਰ ਆਗੂਆਂ ਨੇ ਕਿਹਾ ਕਿ ਮੋਦੀ ਅਤੇ ਮਾਨ ਸਰਕਾਰ ਆਪਣੇ ਮਨਾਂ ਵਿਚੋਂ ਇਹ ਭੁਲੇਖਾ ਕੱਢ ਦੇ ਕਿ ਬੇਜ਼ਮੀਨੇ ਦਲਿਤ ਮਜ਼ਦੂਰ ਕਾਲੇ ਕਾਨੂੰਨਾਂ ਦੀਆਂ ਧਮਕੀਆਂ ਤੋਂ ਡਰ ਕੇ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਬੋਲਣਗੇ ਨਹੀਂ ਜਿਸ ਦੀ ਤਸਵੀਰ ਮਾਨ ਸਰਕਾਰ ਵੱਲੋਂ ਸੰਗਰੂਰ ਮਜ਼ਦੂਰ ਧਰਨੇ ਉੱਪਰ ਲਗਾਈ ਦਫ਼ਾ 144 ਨੂੰ ਤੋੜ ਕੇ ਮਜ਼ਦੂਰਾਂ ਵੱਲੋਂ ਤਿੰਨ ਦਿਨਾਂ ਦੇ ਮੁੱਖ ਮੰਤਰੀ ਦੀ ਕੋਠੀ ਅੱਗੇ ਲਗਾਏ ਮੋਰਚੇ ਅਤੇ ਅੱਜ ਮਾਨਸਾ ਪੁਲਿਸ ਪ੍ਰਸ਼ਾਸਨ ਵੱਲੋਂ ਲਾਈਆਂ ਰੋਕਾਂ ਨੂੰ ਤੋੜ ਕੇ ਮਜ਼ਦੂਰਾਂ ਵੱਲੋਂ ਡੀਸੀ ਦਫ਼ਤਰ ਦੇ ਕੀਤੇ ਘਿਰਾਓ ਤੋਂ ਦੇਖੀ ਜਾ ਸਕਦੀ ਹੈ। ਮਜ਼ਦੂਰ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਜ਼ਦੂਰ ਵਰਗ ਨੂੰ ਇਸੇ ਤਰ੍ਹਾਂ ਨਜ਼ਰਅੰਦਾਜ਼ ਕਰਨਾ ਜਾਰੀ ਰੱਖਿਆ ਤਾਂ ਉਹ ਦਿਨ ਦੂਰ ਨਹੀ 92 ਸੀਟਾਂ ਜਿਤਾਉਣ ਵਾਲੇ ਗਰੀਬ ਲੋਕਾਂ ਧਰਤੀ ਦੀ ਧੂੜ ਵੀ ਚਟਾਅ ਸਕਦੇ ਹਨ।ਇਸ ਸਮੇਂ ਧਰਨੇ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਮਨਜੀਤ ਕੌਰ ਜੋਗਾ, ਜਰਨੈਲ ਸਿੰਘ ਮਾਨਸਾ, ਸੁਖਵਿੰਦਰ ਬੋਹਾ,ਜੀਤ ਸਿੰਘ ਬੋਹਾ,ਗੁਲਾਬ ਖੀਵਾ,ਭੋਲਾ ਝੱਬਰ, ਦਰਸ਼ਨ ਦਾਨੇਵਾਲਾ,ਜੱਗੂ ਖੁਡਾਲ, ਕੁਲਵੰਤ ਦਾਤੇਵਾਸ, ਹਰਭਜਨ ਦਾਤੇਵਾਸ ਆਇਸਾ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਨੰਦਗੜ੍ਹ, ਸੋਨੂੰ ਝੱਬਰ,ਸ਼ਿਵ ਟਾਂਡੀਆਂ,ਗੁਰਬਲ ਫਤਿਹਪੁਰ,ਜੱਗੀ ਫਤਿਹਪੁਰ ਆਦਿ ਸ਼ਾਮਿਲ ਸਨ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored