ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਬਲਾਕ ਪੱਧਰੀ ਮੀਟਿੰਗ ਹੋਈ

On
 ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਬਲਾਕ ਪੱਧਰੀ ਮੀਟਿੰਗ ਹੋਈ

ਫਰੀਦਕੋਟ , 29 ਸਤੰਬਰ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਜੋ ਰੋਸ ਪ੍ਰਦਰਸ਼ਨ ਅਤੇ ਧਰਨੇ 2 ਅਕਤੂਬਰ ਨੂੰ ਬਲਾਕ ਪੱਧਰ ਤੇ ਸੂਬੇ ਭਰ ਵਿਚ ਦਿੱਤੇ ਜਾ ਰਹੇ ਹਨ ਉਹਨਾਂ ਧਰਨਿਆਂ ਦੀਆਂ ਤਿਆਰੀਆਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿਚ ਵੱਡੀ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ ਤੇ ਵਰਕਰਾਂ ਅਤੇ ਹੈਲਪਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ।       
                 ਇਸ ਸਬੰਧੀ ਅੱਜ ਫਰੀਦਕੋਟ ਦੇ ਰੈਸਟ ਹਾਊਸ ਵਿਖੇ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਖੁਸ਼ਪਾਲ ਕੌਰ ਭਾਗਥਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ ।   ਉਹਨਾਂ ਦੱਸਿਆ ਕਿ 2 ਅਕਤੂਬਰ ਨੂੰ ਆਈ ਸੀ ਡੀ ਐਸ ਸਕੀਮ ਨੂੰ ਸ਼ੁਰੂ ਹੋਇਆ 47 ਸਾਲ ਪੂਰੇ ਹੋ ਜਾਣਗੇ । ਪਰ ਐਨੇ ਲੰਮੇ ਸਮੇਂ ਅੰਦਰ ਸਮੇਂ ਦੀਆਂ ਸਰਕਾਰਾਂ ਨੇ ਆਂਗਣਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨੀਆਂ । ਜਿਸ ਕਰਕੇ ਉਹਨਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ । ਉਹਨਾਂ ਕਿਹਾ ਕਿ 2 ਅਕਤੂਬਰ ਨੂੰ ਹਰ ਬਲਾਕ ਤੇ ਧਰਨਾ ਪ੍ਰਦਰਸ਼ਨ ਕਰਕੇ ਉੱਚ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਨਾਂ ਮੰਗ ਪੱਤਰ ਦਿੱਤੇ ਜਾਣਗੇ ।
            ਉਹਨਾਂ ਦੋਸ਼ ਲਗਾਇਆ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪਿਛਲੇਂ 47 ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ । ਪਰ ਕੇਂਦਰ ਵਿਚ ਆਈਆਂ ਸਰਕਾਰਾਂ ਨੇ ਉਹਨਾਂ ਨੂੰ ਪੱਕਾ ਮੁਲਾਜ਼ਮ ਨਹੀਂ ਐਲਾਨਿਆ ਤੇ ਸੋਸ਼ਲ ਵਰਕਰ ਕਿਹਾ ਜਾਂਦਾ ਹੈ । ਉਹਨਾਂ ਕਿਹਾ ਕਿ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਦੇਵੇ ਅਤੇ ਨਵੀਂ ਸਿੱਖਿਆ ਨੀਤੀ ਅਨੁਸਾਰ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਕਿਉਂਕਿ ਅੰਤਾਂ ਦੀ ਮਹਿਗਾਈ ਵਿਚ ਘੱਟ ਮਾਣ ਭੱਤੇ ਨਾਲ ਗੁਜਾਰਾ ਕਰਨਾ ਬਹੁਤ ਔਖਾ ਹੈ । ਕੇਂਦਰ ਸਰਕਾਰ ਵੱਲੋਂ ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਬਣਾਉਣ ਲਈ ਹਰ ਸਾਲ ਕਰੋੜਾਂ ਰੁਪਏ ਦਾ ਫੰਡ ਰੱਖਿਆ ਜਾਂਦਾ ਹੈ । ਪਰ ਅਜੇ ਤੱਕ ਦੇਸ਼ ਭਰ ਵਿਚ ਬਹੁਤ ਘੱਟ ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਹੀ ਸਰਕਾਰੀ ਹਨ । ਬਾਕੀ ਸੈਂਟਰ ਤਾਂ ਧਰਮਸ਼ਾਲਾਵਾਂ , ਧਾਰਮਿਕ ਸਥਾਨਾਂ ਦੇ ਅੰਦਰ , ਸਕੂਲਾਂ ਵਿਚ ਜਾਂ ਕਿਰਾਏ ਦੇ ਮਕਾਨਾਂ ਵਿਚ ਹੀ ਚੱਲ ਰਹੇ ਹਨ । ਬਹੁਤ ਬੁਰਾ ਹਾਲ ਆ । ਪੀਣ ਵਾਲਾ ਸਾਫ ਸੁਥਰਾ ਪਾਣੀ ਨਹੀਂ ਮਿਲਦਾ । ਬੱਚਿਆਂ ਦੇ ਬੈਠਣ ਲਈ ਫਰਨੀਚਰ ਨਹੀਂ । ਕਈ ਸੈਂਟਰਾਂ ਵਿਚ ਤਾਂ ਬਿਜਲੀ ਤੇ ਪੱਖੇ ਵੀ ਨਹੀਂ ਹਨ । ਇਸ ਲਈ ਸਾਰੇ ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਆਧੁਨਿਕ ਸਹੂਲਤਾਂ ਵਾਲੀਆਂ ਸਰਕਾਰੀ ਬਣਾਈਆਂ ਜਾਣ । ਬੱਚਿਆਂ ਨੂੰ ਪੜਾਉਣ ਅਤੇ ਖੇਡਣ ਲਈ ਪ੍ਰਬੰਧ ਕੀਤਾ ਜਾਵੇ । ਉਹਨਾਂ ਕਿਹਾ ਕਿ ਅਸੀਂ ਤਾਂ ਗਰੇਡ ਮੰਗ ਰਹੇ ਹਾਂ । ਪਰ ਪੰਜਾਬ ਵਿਚ ਵਰਕਰਾਂ ਤੇ ਹੈਲਪਰਾਂ ਨੂੰ ਤਨਖਾਹਾਂ ਵੀ ਸਮੇਂ ਸਿਰ ਨਹੀਂ ਮਿਲ ਰਹੀਆਂ । ਜਿਸ ਕਰਕੇ ਭਾਰੀ ਖੱਜਲਖੁਆਰੀ ਹੋ ਰਹੀ ਹੈ । ਸੀ ਡੀ ਪੀ ੳ ਦੀਆਂ ਅਸਾਮੀਆਂ ਖਾਲੀ ਪਈਆਂ ਹਨ । ਜੀਹਨੂੰ ਚਾਰਜ ਦਿੱਤਾ ਜਾਂਦਾ ਉਹਨੂੰ ਡੀ ਡੀ ਓ ਪਾਵਰਾਂ ਨਹੀਂ ਦਿੱਤੀਆਂ ਜਾਂਦੀਆਂ । ਅਜਿਹਾ ਪਿਛਲੇਂ 6 ਮਹੀਨਿਆਂ ਤੋਂ ਹੋ ਰਿਹਾ ਹੈ । ਕੇਂਦਰ ਸਰਕਾਰ ਵੱਲੋਂ ਦਿੱਤਾ ਜਾਂਦਾ ਬੱਜਟ ਵੀ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਨਹੀਂ ਦਿੱਤਾ ਜਾ ਰਿਹਾ । ਐਨ ਜੀ ਓ ਅਧੀਨ ਚੱਲਦੇ 8 ਬਲਾਕਾਂ ਦੀਆਂ ਤਨਖ਼ਾਹਾਂ ਦਾ ਭੁਗਤਾਨ ਵੀ ਨਹੀਂ ਹੋ ਰਿਹਾ । ਇਸੇ ਤਰ੍ਹਾਂ ਕਰੈਚ ਵਰਕਰਾਂ ਦੀਆਂ ਲਗਭਗ 36 ਮਹੀਨਿਆਂ ਦੀਆਂ ਤਨਖ਼ਾਹਾਂ ਸਰਕਾਰ ਵੱਲ ਬਕਾਇਆ ਖੜੀਆਂ ਹਨ ।
      ਉਹਨਾਂ ਕਿਹਾ ਜੇਕਰ 2 ਅਕਤੂਬਰ ਤੋਂ ਬਾਅਦ ਵੀ ਸੁੱਤੀ ਹੋਈ ਸਰਕਾਰ ਨਾ ਜਾਗੀ ਤਾਂ ਜਥੇਬੰਦੀ ਵੱਲੋਂ ਵੱਡੇ ਐਕਸ਼ਨ ਲਏ ਜਾਣਗੇ । ਇਸ ਮੌਕੇ ਯੂਨੀਅਨ ਦੀਆਂ ਵੱਖ ਵੱਖ ਆਗੂ  ਮੌਜੂਦ ਸਨ । 

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Related Posts

Post Comment

Comment List

Sponsored

Latest News

Sponsored