ਵਾਇਰਲ ਵੀਡੀਓ: ਐਕਸਪਾਇਰੀ ਡੇਟ ਦਵਾਈਆਂ ਦੀ ਤਾਰੀਖ ਬਦਲ ਕੇ ਮਰੀਜਾਂ ਨੂੰ ਦਿੱਤੇ ਜਾਣ ਬਾਰੇ

ਸਮਾਜ ਸੇਵੀ ਨੇ ਲਿਖੇ ਪੱਤਰ। ਤਾਂਕਿ ਡਾਕਟਰ ਕਿਸੇ ਮਰੀਜ ਨਾਲ ਨਾ ਕਰ ਸਕੇ ਖਿਲਵਾੜ।

On
ਵਾਇਰਲ ਵੀਡੀਓ: ਐਕਸਪਾਇਰੀ ਡੇਟ ਦਵਾਈਆਂ ਦੀ ਤਾਰੀਖ ਬਦਲ ਕੇ ਮਰੀਜਾਂ ਨੂੰ ਦਿੱਤੇ ਜਾਣ ਬਾਰੇ

ਮਾਨਸਾ, ਸਤੰਬਰ (ਨਾਨਕ ਸਿੰਘ ਖੁਰਮੀ)- ਸ਼ਹਿਰ ਦੇ ਇੱਕ ਨਿੱਜੀ ਡਾਕਟਰ ਵੱਲੋਂ ਮਿਆਦ ਪੁਗਾ ਚੁੱਕੀਆਂ ਦਵਾਈਆਂ ਦੀ ਤਾਰੀਖ ਬਦਲ ਕੇ ਮਰੀਜਾਂ ਨੂੰ ਦਿੱਤੇ ਜਾਣ ਬਾਰੇ ਸ਼ੋਸਲ ਮੀਡੀਆ ਤੇ ਵਾਇਰਲ  ਇੱਕ ਵੀਡੀਉ ਨੇ ਤਰੱਥਲੀ ਮਚਾ ਦਿੱਤੀ ਹੈ। ਜਿਸ ਨੂੰ ਲੈਕੇ ਖੇਤਰ ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਇਸ ਬਾਰੇ ਸ਼ਹਿਰ ਦੇ ਇੱਕ ਸਮਾਜ ਸੇਵੀ ਨੇ ਉੱਚ ਪੱਧਰੀ ਜਾਂਚ ਲਈ ਵੱਖ-ਵੱਖ ਪੱਤਰ ਲਿਖ ਕੇ ਉਕਤ ਡਾਕਟਰ ਕਿਸੇ ਮਰੀਜ ਨਾਲ ਖਿਲਵਾੜ ਨਾ ਕਰ ਸਕਣ ਬਾਰੇ ਕਿਹਾ ਹੈ।

WhatsApp Image 2022-09-30 at 3.27.04 PM
ਮਾਨਸਾ ਦੇ ਸਮਾਜ ਸੇਵੀ ਵੱਲੋਂ ਭੇਜੀ ਗਈ ਲਿਖਤ।

 

ਸ਼ੋਸਲ ਮੀਡੀਆ ਤੇ ਵਾਇਰਲ ਵੀਡੀਓ ਚ ਸਥਾਨਕ ਸ਼ਹਿਰ ਦੇ ਇੱਕ ਨਿਜੀ ਡਾਕਟਰ ਦੇ ਕਲੀਨਿਕ ਚ ਉਸਦੀ ਦੁਕਾਨ ਤੇ ਕੰਮ ਕਰਦੇ ਹੋਏ ਵਿਆਕਤੀਆਂ ਦੀ ਵੀਡੀਉ ਵਾਇਰਲ ਹੋਣ ਉਪਰੰਤ ਸ਼ਹਿਰ ਦੇ ਇੱਕ ਸਮਾਜ ਸੇਵੀ ਤੇ ਵਕੀਲ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਇਸ ਮਾਮਲੇ ਨੂੰ ਲੈਕੇ ਪੰਜਾਬ ਦੇ ਸੇਹਤ ਮੰਤਰੀ,ਪਰਿਵਾਰ ਭਲਾਈ ਮੰਤਰੀ ਪੰਜਾਬ,ਡੀਸੀ ਮਾਨਸਾ, ਸਿਵਲ ਸਰਜਨ ਮਾਨਸਾ ਨੂੰ ਕੀਤੇ ਚਿੱਠੀ ਪੱਤਰ ਚ ਲਿਖਿਆ ਹੈ ਕਿ ਉਹ ਇਸ ਬੇਹੱਦ ਸੰਜੀਦਾ ਮਾਮਲੇ ਬਾਰੇ ਉੱਚ ਰੂਪ ਚ ਧਿਆਨ ਦਿੱਤਾ ਜਾਵੇ ਤਾਂਕਿ ਕਿਸੇ ਉਕਤ ਡਾਕਟਰ ਕਿਸੇ ਮਰੀਜ ਨਾਲ ਖਿਲਵਾੜ ਨਾ ਕਰ ਸਕੇ। ਪੱਤਰ ਲਿਖੇ ਜਾਣ ਉਪਰੰਤ ਸਿਵਿਲ ਸਰਜਨ ਮਾਨਸਾ ਵੱਲੋਂ ਇਸਦੀ ਜਾਂਚ ਲਈ ਕਮਰ ਕਸ ਲਈ ਹੈ।
ਜਿਸਤੇ ਕਾਰਵਾਈ ਕਰਦਿਆਂ ਸਿਵਲ ਸਰਜਨ ਮਾਨਸਾ ਵਲੋਂ ਜਾਂਚ ਲਈ ਇੱਕ ਕਮੇਟੀ ਤਿਆਰ ਕੀਤੀ ਹੈ। ਜੋਕਿ ਛੇਤੀ ਹੀ ਇਸਦੀ ਜਾਂਚ ਕਰਕੇ ਰਿਪੋਰਟ ਸੌਪੇਂਗੀ। ਜਿਕਰਯੋਗ ਹੈ ਕਿ ਉਕਤ ਡਾਕਟਰ ਦੀ ਇੱਕ ਵੀਡੀਉ ਸ਼ੋਸਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਕਤ ਡਾਕਟਰ ਦੀ ਦੁਕਾਨ ਤੇ ਕੰਮ ਕਰਨ ਵਾਲੇ ਕੁੱਝ ਵਿਆਕਤੀ ਮਿਆਦ ਪੁਗਾ ਚੁੱਕੀਆਂ ਦਵਾਈਆਂ ਨੂੰ ਦੋਬਾਰਾ ਮਰੀਜਾਂ ਨੂੰ ਵੇਚਨ ਲਈ ਪੈਕ ਕਰ ਰਹੇ ਹਨ।

Read More ਅੰਤਰ ਰਾਸ਼ਟਰੀ ਦਿਵਿਆਂਗ ਦਿਵਸ ਮੌਕੇ 3 ਦਸੰਬਰ ਨੂੰ ਮਲੋਟ ਵਿਖੇ ਹੋਵੇਗਾ ਰਾਜ ਪੱਧਰੀ ਸਮਾਗਮ

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored