ਘਰਵਾਲੀ ਤੇ ਮੈਲ਼ੀ ਨਿਗਾਹ ਰੱਖਣ ਦਾ ਉਲਾਂਭਾ ਦੇਣਾ ਪਿਆ ਮਹਿੰਗਾ, ਲਈ ਜਾਨ

On
ਘਰਵਾਲੀ ਤੇ ਮੈਲ਼ੀ ਨਿਗਾਹ ਰੱਖਣ ਦਾ ਉਲਾਂਭਾ ਦੇਣਾ ਪਿਆ ਮਹਿੰਗਾ, ਲਈ ਜਾਨ

ਲੰਬੀ, 3 ਅਕਤੂਬਰ ( ਭੂਰਾ )
ਥਾਣਾ ਲੰਬੀ ਦੇ ਪਿੰਡ ਸਿੱਖਵਾਲਾ ਦੇ ਰਹਿਣ ਵਾਲੇ ਸੰਦੀਪ ਸਿੰਘ ਦੀ ਜਾਨ ਓਸ ਦੇ ਦੂਰ ਦੇ ਰਿਸ਼ਤੇ ਵਿੱਚ ਲੱਗਣ ਵਾਲੇ ਚਚੇਰੇ ਭਰਾ ਨੇ ਇਸ ਲਈ  ਲੈ ਲਈ ਕਿਉਂਕਿ ਉਸ ਨੇ ਆਪਣੀ ਘਰਵਾਲੀ ਤੇ ਮੈਲ਼ੀ ਨਿਗਾਹ ਰੱਖਣ ਦਾ ਉਲਾਮਾ ਉਸ ਦੇ ਪਿਓ ਨੂੰ ਦਿੱਤਾ ਸੀ।  ਸੰਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
 ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਸੰਦੀਪ ਸਿੰਘ ਉਸਦੇ ਨਾਲ ਹੀ ਖੇਤੀਬਾੜੀ ਦਾ ਕੰਮ ਕਰਦਾ ਹੈ। ਸੰਦੀਪ ਸਿੰਘ ਸ਼ਾਦੀਸ਼ੁਦਾ ਹੈ ਅਤੇ ਦੋ ਬੱਚਿਆਂ ਦਾ ਪਿਓ ਹੈ। ਉਸ ਦੇ ਅਨੁਸਾਰ ਉਨ੍ਹਾਂ ਦੇ ਦੂਰ ਦੀ ਰਿਸ਼ਤੇਦਾਰੀ ਵਿੱਚ ਉਸਦਾ ਭਤੀਜਾ ਲੱਗਣ ਵਾਲੇ ਸਤਵਿੰਦਰ ਸਿੰਘ ਪੁੱਤਰ ਜਨਕ ਸਿੰਘ ਦਾ ਉਹਨਾਂ ਦੇ ਘਰ ਆਉਣ ਜਾਣ ਸੀ। ਸਤਵਿੰਦਰ ਸਿੰਘ ਉਸਦੀ ਨੂੰਹ 'ਤੇ ਮੈਲ਼ੀ ਨਿਗਾਹ ਰੱਖਣ ਲੱਗਿਆ ਸੀ, ਜਿਸ ਦਾ ਪਤਾ ਉਸ ਦੇ ਬੇਟੇ ਸੰਦੀਪ ਸਿੰਘ ਨੂੰ ਲੱਗਿਆ ਤਾਂ ਉਸ ਨੇ ਇਸ ਦਾ ਉਲਾਂਭਾ ਸਤਵਿੰਦਰ ਸਿੰਘ ਦੇ ਪਿਤਾ ਜਨਕ ਸਿੰਘ ਨੂੰ ਦਿੱਤਾ। ਉਲਾਂਭਾ ਦੇਣ ਤੋਂ ਬਾਅਦ ਤੋਂ ਹੀ ਸਤਵਿੰਦਰ ਸਿੰਘ ਉਸ ਦੇ ਬੇਟੇ ਸੰਦੀਪ ਸਿੰਘ ਨੂੰ ਕਹਿੰਦਾ ਸੀ ਕਿ ਉਸਨੂੰ ਇਸ ਗੱਲ ਦਾ ਹਰਜਾਨਾ ਭਰਨਾ ਪਵੇਗਾ। ਹਾਲਾਕਿ ਇੱਜ਼ਤ ਦੇ ਲਿਹਾਜ਼ ਨਾਲ ਉਹਨਾਂ ਦੀ ਬਿਰਾਦਰੀ ਨੇ ਉਨ੍ਹਾਂ ਦਾ ਆਪਸ ਵਿਚ ਸਮਝੌਤਾ ਕਰਵਾ ਦਿੱਤਾ ਸੀ, ਪਰ ਸਤਿੰਦਰ ਸਿੰਘ ਇਸ ਗੱਲ ਦੀ ਰੰਜਿਸ਼ ਰਖਦਾ ਸੀ ਅਤੇ ਇਸੇ ਰੰਜਿਸ਼ ਦੇ ਚੱਲਦਿਆਂ ਸਤਵਿੰਦਰ ਸਿੰਘ ਨੇ ਉਸ ਦੇ ਬੇਟੇ ਸੰਦੀਪ ਸਿੰਘ ਦੀ ਹੱਤਿਆ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਰਾਜਸਥਾਨ ਨਹਿਰ ਵਿਚ ਸੁੱਟ ਦਿੱਤਾ। ਥਾਣਾ ਲੰਬੀ ਪੁਲਿਸ ਨੇ ਸਤਵਿੰਦਰ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Related Posts

Post Comment

Comment List

Sponsored

Latest News

Sponsored