ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਨੇ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਲੈ ਕੇ ਵਿਭਾਗ ਦੇ ਡਾਇਰੈਕਟਰ ਨਾਲ ਕੀਤੀ ਮੀਟਿੰਗ

ਕਈ ਮੰਗਾਂ ਤੇ ਡਾਇਰੈਕਟਰ ਨੇ ਪ੍ਰਗਟਾਈ ਸਹਿਮਤੀ

On
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਨੇ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਲੈ ਕੇ ਵਿਭਾਗ ਦੇ ਡਾਇਰੈਕਟਰ ਨਾਲ ਕੀਤੀ ਮੀਟਿੰਗ

ਚੰਡੀਗੜ੍ਹ , 6 ਅਕਤੂਬਰ (ਸੁਖਪਾਲ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਵੱਲੋਂ ਅੱਜ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਡਾਇਰੈਕਟਰ ਮਾਧਵੀ ਕਟਾਰੀਆ ਨਾਲ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ । ਉਪਰੋਕਤ ਜਾਣਕਾਰੀ ਯੂਨੀਅਨ ਦੀ ਸੂਬਾ ਦਫ਼ਤਰ ਸਕੱਤਰ ਅਤੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨ ਛਿੰਦਰਪਾਲ ਕੌਰ ਥਾਂਦੇਵਾਲਾ ਨੇ ਦਿੱਤੀ । ਉਹਨਾਂ ਦੱਸਿਆ ਕਿ  ਵਫ਼ਦ ਵਿਚ ਸ਼ਾਮਲ ਆਗੂਆਂ ਨੇ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਮੇਂ ਸਿਰ ਤਨਖਾਹਾਂ ਦਿੱਤੀਆਂ ਜਾਣ , ਖਾਲੀ ਪਈਆਂ ਸੀ ਡੀ ਪੀ ੳ ਦੀਆਂ ਅਸਾਮੀਆਂ ਤੇ ਜਿੰਨਾ ਅਫਸਰਾਂ ਨੂੰ ਚਾਰਜ ਦਿੱਤਾ ਗਿਆ ਹੈ ਉਹਨਾਂ ਨੂੰ ਡੀ ਡੀ ੳ ਪਾਵਰਾ ਦਿੱਤੀਆਂ ਜਾਣ ।‌  ਵਰਕਰਾਂ ਤੇ ਹੈਲਪਰਾਂ ਦੀ ਭਰਤੀ ਸਾਲ 2021 ਦੀ ਥਾਂ 2016 ਦੀਆਂ ਹਦਾਇਤਾਂ ਅਨੁਸਾਰ ਕੀਤੀ ਜਾਵੇ , ਆਂਗਣਵਾੜੀ ਸੈਂਟਰਾਂ ਵਿਚੋਂ 2016 ਦੇ ਖੋਹੇ ਹੋਏ ਬੱਚੇ ਵਾਪਸ ਦਿਵਾਏ ਜਾਣ , ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ , ਐਨ ਜੀ ਓ ਅਧੀਨ ਚੱਲ ਰਹੇ ਬਲਾਕਾਂ ਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਬਕਾਇਆ ਤਨਖਾਹਾਂ ਦਿੱਤੀਆਂ ਜਾਣ , ਐਨ ਜੀ ਓ ਵੱਲੋਂ ਸੈਂਟਰਾਂ ਵਿਚ ਭੇਜਿਆ ਜਾ ਰਿਹਾ ਰਾਸ਼ਨ ਬੰਦ ਕਰਵਾਇਆ ਜਾਵੇ , ਵਰਕਰਾਂ ਨੂੰ ਸਮਰਾਟ ਮੋਬਾਈਲ ਫੋਨ ਦਿੱਤੇ ਜਾਣ , ਸੈਂਟਰਾਂ ਵਿਚ ਭੇਜਿਆ ਜਾਂਦਾ ਕੱਚਾ ਰਾਸ਼ਨ ਬੰਦ ਕੀਤਾ ਜਾਵੇ ਅਤੇ ਆਂਗਣਵਾੜੀ ਸੈਂਟਰਾਂ ਦਾ ਕਿਰਾਇਆ ਜੋ 4 ਸਾਲ ਦਾ ਜਾਂ 2 ਸਾਲ ਦਾ ਖੜਾ ਹੈ ਜਲਦੀ ਦਿੱਤਾ ਜਾਵੇ । 
            ਵਫ਼ਦ ਦੀ ਗੱਲ ਸੁਨਣ ਤੋਂ ਬਾਅਦ ਡਾਇਰੈਕਟਰ ਮਾਧਵੀ ਕਟਾਰੀਆ ਨੇ ਕਿਹਾ ਕਿ ਉਹ ਉਹਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਨਾਲ ਸਹਿਮਤ ਹਨ ਤੇ ਇਹ ਗੱਲਾਂ ਪੰਜਾਬ ਸਰਕਾਰ ਤੱਕ ਪਹੁੰਚਾ ਕੇ ਪੂਰੀਆਂ ਕਰਵਾਈਆਂ ਜਾਣਗੀਆਂ । ਉਹਨਾਂ ਕਿਹਾ ਕਿ ਦੋ ਮਹੀਨਿਆਂ ਦੀਆਂ ਤਨਖ਼ਾਹਾਂ ਰਲੀਜ਼ ਕਰਵਾ ਦਿੱਤੀਆਂ ਗਈਆਂ ਹਨ ਤੇ ਖਾਲੀ ਪਈਆਂ ਅਸਾਮੀਆਂ ਤੇ ਸੀ ਡੀ ਪੀ ੳ ਦਾ ਚਾਰਜ ਦੇ ਕੇ ਡੀ ਡੀ ੳ ਪਾਵਰਾ ਦੇ ਦਿੱਤੀਆਂ ਗਈਆਂ ਹਨ । ਭਰਤੀ 2016 ਦੀਆਂ ਹਦਾਇਤਾਂ ਅਨੁਸਾਰ ਕਰਨ ਲਈ ਪੰਜਾਬ ਸਰਕਾਰ ਤੋਂ ਮਨਜ਼ੂਰੀ ਲੈਣ ਲਈ ਫਾਈਲ ਭੇਜੀ ਜਾਵੇਗੀ ਅਤੇ ਪ੍ਰੀ ਨਰਸਰੀ ਟੀਚਰ ਦਾ ਦਰਜਾ ਦੇਣ ਲਈ ਵੀ ਸਰਕਾਰ ਨਾਲ ਗੱਲ ਕਰਨਗੇ । ਐਨ ਜੀ ਓ ਦੀਆਂ ਤਨਖ਼ਾਹਾਂ ਬਾਰੇ ਪੋਸਟਾਂ ਦੀ ਮਨਜ਼ੂਰੀ ਵਾਸਤੇ ਫਾਈਲ ਸਰਕਾਰ ਕੋਲ ਭੇਜੀ ਹੈ ਅਤੇ ਸੈਂਟਰ ਸਰਕਾਰ ਵਾਲਾ ਫੰਡ ਰਲੀਜ਼ ਕਰਵਾਉਣ ਲਈ ਵੀ ਕੋਸ਼ਿਸ਼ ਕਰਨਗੇ । ਰਾਸ਼ਨ ਦੇਣ ਲਈ ਦੋ ਸਾਲਾਂ ਦਾ ਸਮਝੌਤਾ ਹੋਇਆ ਹੈ । ਪਰ ਬਾਅਦ ਵਿਚ ਇਹ ਬੰਦ ਕਰ ਦਿੱਤਾ ਜਾਵੇਗਾ । ਘਰਾਂ ਵਿਚ ਭੇਜੇ ਜਾ ਰਹੇ ਕੱਚੇ ਰਾਸ਼ਨ ਦੀ ਥਾਂ ਆਂਗਣਵਾੜੀ ਸੈਂਟਰਾਂ ਵਿਚ ਹੀ ਖਾਣਾ ਤਿਆਰ ਕੀਤਾ ਜਾਵੇਗਾ । ਸੈਂਟਰਾਂ ਦਾ ਬਕਾਇਆ ਖੜੇ ਕਿਰਾਏ ਬਾਰੇ ਅਤੇ ਮੋਬਾਈਲ ਫੋਨ ਦੇਣ ਸਬੰਧੀ ਵੀ ਉਹਨਾਂ ਨੇ ਹਾਮੀ ਭਰੀ । 
      ਇਸ ਮੌਕੇ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਗੁਰਮੀਤ ਕੌਰ ਗੋਨੇਆਣਾ ਅਤੇ ਰੀਮਾ ਰਾਣੀ ਰੋਪੜ ਤੋਂ ਇਲਾਵਾ ਵਿਭਾਗ ਦੀ ਡਿਪਟੀ ਡਾਇਰੈਕਟਰ ਰੁਪਿੰਦਰ ਕੌਰ ਅਤੇ ਡਿਪਟੀ ਡਾਇਰੈਕਟਰ ਗੁਰਜਿੰਦਰ ਸਿੰਘ ਮੌੜ ਮੌਜੂਦ ਸਨ । 

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Related Posts

Post Comment

Comment List

Sponsored

Latest News

Sponsored