ਰਾਜ ਪੱਧਰੀ ਵਿਗਿਆਨਕ ਮੇਲੇ ਦੇ ਦੂਜੇ ਦਿਨ ਕਰਵਾਏ ਗਏ ਵਿੱਦਿਅਕ ਮੁਕਾਬਲੇ

On
ਰਾਜ ਪੱਧਰੀ ਵਿਗਿਆਨਕ ਮੇਲੇ ਦੇ ਦੂਜੇ ਦਿਨ ਕਰਵਾਏ ਗਏ ਵਿੱਦਿਅਕ ਮੁਕਾਬਲੇ

ਬਰਨਾਲਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ, ਬਰਨਾਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ, ਡਿਪਟੀ ਡੀਈਓ ਹਰਕੰਵਲਜੀਤ ਕੌਰ ਅਤੇ ਮੈਡਮ ਵਸੁੰਧਰਾ ਕਪਿਲਾ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਿੰਸੀਪਲ ਰਾਜੇਸ਼ ਕੁਮਾਰ, ਡੀਐਮ ਸਾਇੰਸ ਪ੍ਰਿੰਸੀਪਲ ਹਰੀਸ਼ ਬਾਂਸਲ ਦੀ ਅਗਵਾਈ ਅਧੀਨ ਕਰਵਾਏ ਜਾ ਰਹੇ ਰਾਜ ਪੱਧਰੀ ਵਿਗਿਆਨ ਅਤੇ ਮੇਲੇ ਦੇ ਦੂਜੇ ਦਿਨ ਬੱਚਿਆਂ ਦੇ ਵਿੱਦਿਅਕ ਮੁਕਾਬਲੇ ਕਰਵਾਏ ਗਏ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡਿਪਟੀ ਡਾਇਰੈਕਟਰ, ਡਾਕਟਰ ਸ਼ਰੁਤੀ ਸ਼ੁਕਲਾ ਵੱਲੋਂ ਮੁੱਖ ਮਹਿਮਾਨ ਅਤੇ ਵਿਗਿਆਨਕ ਵਿਗਿਆਨ ਪ੍ਰਸਾਰ ਦੇ ਸਾਇੰਟਿਸਟ ਡਾਕਟਰ ਬੀਕੇ ਤਿਆਗੀ ਵੱਲੋਂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੁਆਇੰਟ ਡਾਇਰੈਕਟਰ ਡਾਕਟਰ ਕੇਐਸ ਬਾਠ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਵਿਗਿਆਨਕ ਰੁਚੀਆਂ ਪੈਦਾ ਕਰਨ ਲਈ ਇਹ ਮੇਲਾ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਹੋਏ ਰਿਸੋਰਸ ਪਰਸਨ ਦੁਆਰਾ ਵਿਗਿਆਨ ਅਤੇ ਗਣਿਤ ਨਾਲ ਸਬੰਧਤ ਬੱਚਿਆਂ ਦੀ ਸੌਖੇ, ਪ੍ਰਤੱਖ ਅਤੇ ਪ੍ਰੈਕਟੀਕਲ ਤਰੀਕੇ ਨਾਲ ਬੱਚਿਆਂ ਦੀ ਸੋਚ ਅਤੇ ਸਮਝ ਵਧਾਉਣ ਲਈ ਦਸ ਤਰਾਂ ਦੇ ਗਤੀਵਿਧੀ ਕਾਰਨਰ ਲਗਾਏ ਗਏ ਹਨ। ਉਹਨਾਂ ਦੱਸਿਆ ਕਿ ਸਾਇੰਸ ਵਿਸ਼ੇ ਨਾਲ ਸੰਬੰਧਿਤ ਵਿਦਿਆਰਥੀਆਂ ਦੇ ਭਾਸ਼ਣ, ਪੋਸਟਰ ਮੇਕਿੰਗ ਅਤੇ ਲੇਖ ਰਚਨਾ ਮੁਕਾਬਲੇ ਕਰਵਾਏ ਗਏ ਹਨ। ਮੁੱਖ ਮਹਿਮਾਨ ਡਿਪਟੀ  ਡਇਰੈਕਟਰ ਡਾਕਟਰ ਸ਼ਰੁਤੀ ਸ਼ੁਕਲਾ ਨੇ ਕਿਹਾ ਕਿ ਅਜਿਹੇ ਮੇਲੇ ਸਾਡੀ ਵਿਗਿਆਨਕ ਦੂਰ ਅੰਦੇਸ਼ੀ ਨੂੰ ਵਧਾਉਂਦੇ ਹਨ ਅਤੇ ਬੱਚਿਆਂ ਨੂੰ ਸਿੱਖਣ ਲਈ ਬਹੁਤ ਕੁੱਝ ਮਿਲਦਾ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਮੇਲੇ ਵਿੱਚ ਸ਼ਿਰਕਤ ਕਰਕੇ ਆਪਣੇ ਗਿਆਨ ਵਿੱਚ ਵਾਧਾ ਕਰਨਾ ਚਾਹੀਦਾ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਰਾਕੇਸ਼ ਕੁਮਾਰ, ਡਾਕਟਰ ਮੰਦਾਕਣੀ ਠਾਕੁਰ, ਡਾਕਟਰ ਰੂਪਾਲੀ ਬੱਲ, ਅੰਜੂ ਚੌਧਰੀ, ਬਲਦੇਵ ਪਾਹਵਾ,ਡਾਕਟਰ ਕੰਚਨ,  ਬੀਐਮ ਸਾਇੰਸ ਸੁਖਪਾਲ ਢਿੱਲੋਂ, ਰਾਜੇਸ਼ ਕੁਮਾਰ, ਨਵਦੀਪ ਮਿੱਤਲ, ਡੀਐਮ ਮੈਥ ਕਮਲਦੀਪ, WhatsApp Image 2022-11-03 at 5.31.35 PMਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ, ਡੀਐਮ ਅੰਗਰੇਜ਼ੀ ਅਮਨਿੰਦਰ ਕੁਠਾਲਾ, ਕ੍ਰਿਸ਼ਨ ਲਾਲ, ਸਤੀਸ਼ ਜੈਦਕਾ, ਜਗਦੀਸ਼ ਸਿੰਘ ਬਰਾੜ , ਤੇਜਿੰਦਰ ਸ਼ਰਮਾ, ਸੰਦੀਪ ਸਿੰਘ, ਹਰਜੀਤ ਸਿੰਘ, ਸੋਨੂੰ ਗੋਇਲ, ਸੁਨੀਲ ਸੱਗੀ, ਅਧਿਆਪਕ ਅਤੇ ਵਿਦਿਆਰਥੀ ਹਾਜਰ ਰਹੇ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored