ਗੁਰੂ ਨਾਨਕ ਕਾਲਜ ਮੁਕਤਸਰ ਕਬੱਡੀ ਵਿੱਚ ਬਣਿਆ ਯੂਨੀਵਰਸਿਟੀ ਚੈਂਪੀਅਨ

On
ਗੁਰੂ ਨਾਨਕ ਕਾਲਜ ਮੁਕਤਸਰ ਕਬੱਡੀ ਵਿੱਚ ਬਣਿਆ ਯੂਨੀਵਰਸਿਟੀ ਚੈਂਪੀਅਨ

ਮੁਕਤਸਰ - ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੀ ਕਬੱਡੀ ਟੀਮ (ਲੜਕੇ) ਨੇ ਖੇਡਾਂ ਦੇ ਖੇਤਰ ਵਿਚ ਇਕ ਹੋਰ ਮੀਲ-ਪੱਥਰ ਸਥਾਪਤ ਕਰਦਿਆਂ ਕਬੱਡੀ ਸਰਕਲ ਸਟਾਇਲ ਵਿੱਚ ਪੰਜਾਬ ਯੂਨੀਵਰਸਿਟੀ ਚੈਂਪੀਅਨਸ਼ਿਪ ਜਿੱਤ  ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਕਾਲਜ ਦੇ ਕਬੱਡੀ ਕੋਚ ਅਤੇ ਖੇਡ ਪ੍ਰਮੋਟਰ ਸ• ਹਰਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਦੇ ਗੱਭਰੂਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਜੇਤੂ ਰਹਿੰਦੇ ਹੋਏ ਕਾਲਜ ਇਤਿਹਾਸ ਚ  ਪਹਿਲੀ ਵਾਰ ਇਹ ਮਾਣਮੱਤੀ ਪ੍ਰਾਪਤੀ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਇੰਟਰ ਕਾਲਜ ਕਬੱਡੀ ਟੂਰਨਾਮੈਂਟ ਵਿੱਚ ਪੰਜਾਬ ਤੇ ਚੰਡੀਗੜ੍ਹ ਦੇ 15 ਵੱਡੇ ਕਾਲਜਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਸਨ ਤੇ ਗੁਰੂ ਨਾਨਕ ਕਾਲਜ ਦੇ ਖਿਡਾਰੀਆਂ ਨੇ ਸੁਪਰਲੀਗ ਦੇ ਸਾਰੇ ਮੈਚ ਜਿੱਤ ਕੇ  ਨਵਾਂ ਮੀਲ ਪੱਥਰ ਸਥਾਪਿਤ ਕੀਤਾ। ਕਾਲਜ ਦੇ ਹੋਣਹਾਰ ਖਿਡਾਰੀ ਸੁਖਵਿੰਦਰ ਸੁੱਖੀ ਨੇ ਫਾਈਨਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੈਸਟ ਜਾਫੀ ਤੇ ਲਵਪ੍ਰੀਤ ਕੱਢੀ ਨੇ ਬੈਸਟ ਧਾਵੀ ਦਾ ਖ਼ਿਤਾਬ ਜਿਤਿਆ। ਇਸ ਤੋਂ ਇਲਾਵਾ ਕਾਲਜ ਦੇ ਖਿਡਾਰਿਆਂ ਨਛੱਤਰ ਬਿੱਲਾ, ਬੱਬਲੂ , ਅਕਾਸ਼ਦੀਪ, ਜਸਵਿੰਦਰ ਜੱਸਾ, ਗੁਰਵਿਦਰ ਗੁਰੀ, ਅਵੀਕਰਨ, ਮਨੀ ਅਤੇ ਵਿੱਕੀ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਸਮੁੱਚੀ ਕਬੱਡੀ ਟੀਮ ਤੇ ਕੋਚ ਹਰਵਿੰਦਰ ਵਿਰਕ ਦਾ ਕਾਲਜ ਪਹੁੰਚਣ ਤੇ ਪ੍ਰਿੰਸੀਪਲ ਡਾ, ਤਜਿੰਦਰ ਕੌਰ ਧਾਲੀਵਾਲ, ਵਧੀਕ ਸਕੱਤਰ ਮਨਜੀਤ ਸਿੰਘ ਬਰਕੰਦੀ ਤੇ ਸੀਨੀਅਰ ਸਟਾਫ ਵੱਲੋਂ ਫੁੱਲਾਂ ਦੇ ਹਾਰ ਅਤੇ ਢੋਲ ਵਜਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਕਾਲਜ ਦੀ ਭੰਗੜਾ ਟੀਮ ਨੇ ਢੋਲ ਦੀ ਤਾਲ ਤੇ ਭੰਗੜਾ ਪਾਉਂਦਿਆਂ ਸਮੁੱਚੀ ਕਬੱਡੀ ਟੀਮ ਦੀ ਸਾਰੇ ਕਾਲਜ ਵਿੱਚ ਫੇਰੀ ਲੁਆਈ । ਇਸ ਮੌਕੇ ਪ੍ਰਿੰਸੀਪਲ ਤੇ ਵਧੀਕ ਸਕੱਤਰ ਨੇ ਇਸ ਇਤਿਹਾਸਕ ਪ੍ਰਾਪਤੀ ਲਈ ਖੇਡ ਵਿਭਾਗ ਦੇ ਡਾ• ਗਗਨਦੀਪ ਕੌਰ ,ਸੁਰਿੰਦਰ ਕੌਰ ਤੇ ਵਿਸ਼ੇਸ਼ ਤੌਰ ਤੇ ਹਰਵਿੰਦਰ ਵਿਰਕ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਡਾ• ਰਾਣਾ ਬਲਜਿੰਦਰ ਕੌਰ, ਡਾ• ਨਿਰਮਲਜੀਤ ਕੌਰ, ਡਾ• ਨੀਨਾ ਮਹਿਤਾ, ਸੁਪਰਡੈਂਟ ਸ੍ਰੀ ਬਾਬੂ ਰਾਮ, ਸ• ਅਮੋਲਕ ਸਿੰਘ ਆਦਿ ਹਾਜ਼ਰ ਸਨ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored