ਸਿੱਧੂ ਮੂਸੇ ਵਾਲਾ ਦੇ "ਵਾਰ" ਗੀਤ  ਚੋਂ ਮੁਹੰਮਦ ਸ਼ਬਦ ਕੱਟਿਆ 

ਮੁਸਲਿਮ ਫਰੰਟ ਪੰਜਾਬ ਵੱਲੋਂ ਸਿੱਧੂ ਮੂਸੇ ਵਾਲਾ ਦੇ ਪਿਤਾ ਨਾਲ ਕੀਤੀ ਮੁਲਾਕਾਤ

On
ਸਿੱਧੂ ਮੂਸੇ ਵਾਲਾ ਦੇ

ਮਾਨਸਾ :

ਅੱਜ ਇੱਥੇ ਮੁਸਲਿਮ ਫਰੰਟ ਪੰਜਾਬ ਦੇ ਸੂਬਾ  ਪ੍ਰਧਾਨ  ਐਚ ਆਰ ਮੋਫ਼ਰ ਦੀ ਅਗਵਾਈ ਵਿਚ ਇਕ ਵਫ਼ਦ ਵੱਲੋ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਨਾਲ  "ਵਾਰ" ਗੀਤ ਵਿਚ ਵਰਤੇ ਗਏ “ਮੁਹੰਮਦ” ਸ਼ਬਦ ਤੇ ਵਿਚਾਰ ਚਰਚਾ ਕੀਤੀ ਗਈ ।ਸਰਦਾਰ ਬਲਕੌਰ ਸਿੰਘ ਸਿੱਧੂ ਵੱਲੋਂ ਮੁਸਲਿਮ ਭਾਈਚਾਰੇ ਦੇ ਦੇਸ਼ ਵਿਦੇਸ਼ ਵਿੱਚ ਵਸਦੇ ਮੁਸਲਮਾਨਾਂ ਦੇ ਪਿਆਰ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਗੀਤ ਵਿਚ ਵਰਤੇ ਗਏ "ਮੁਹੰਮਦ" ਸ਼ਬਦ ਦਾ ਗ਼ਲਤ ਅਰਥ ਨਾ ਲਿਆ ਜਾਵੇ ਤੇ ਨਾ ਹੀ ਕੋਈ ਧਾਰਮਿਕ ਮੁੱਦਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮੁਹੰਮਦ ਸ਼ਬਦ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਹੀਂ ਸੀ ਵਰਤਿਆ।ਬਲਕਿ ਇਹ ਅਣਜਾਣਪੁਣੇ  ਵਿੱਚ ਵਰਤਿਆ ਗਿਆ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਮੈਂ ਦੇਸ਼ ਵਿਦੇਸ਼ 'ਚ ਬੈਠੇ ਮੁਸਲਿਮ ਭਾਈਚਾਰੇ ਤੋਂ ਖਿਮਾ ਦਾ ਜਾਚਕ ਹਾਂ ।ਉਨ੍ਹਾਂ ਕਿਹਾ ਕਿ ਯੂ ਟਿਊਬ ਤੋਂ  ਮੁਹੰਮਦ ਸ਼ਬਦ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦਰਦਭਰੀ ਆਹਟ ਵਿੱਚ ਕਿਹਾ ਕਿ ਅਗਰ ਮੇਰਾ ਬੇਟਾ ਜਿਉਂਦਾ ਹੁੰਦਾ ਤਾਂ ਇਹ ਗੀਤ ਦੁਬਾਰਾ ਗਾਇਆ ਗਾ ਦਿੰਦਾ ।ਜਿਸ ਕਰ ਕੇ ਸਿੱਧੂ ਮੂਸੇਵਾਲੇ ਦੀ ਆਵਾਜ਼ ਨੂੰ ਦੋਬਾਰਾ ਜ਼ਿੰਦਾ ਨਹੀਂ ਕਰ ਸਕਦੇਇਸ ਮੌਕੇ ਮੁਸਲਿਮ ਫਰੰਟ ਪੰਜਾਬ ਦੇ  ਸੂਬਾ ਪ੍ਰਧਾਨ ਐਚ.ਆਰ ਮੋਫਰ ਵੱਲੋਂ ਸ੍ਰ.ਬਲਕੌਰ ਸਿੰਘ  ਨਾਲ ਹਮਦਰਦੀ ਪ੍ਰਗਟ ਕਰਦਿਆਂ  ਉਨ੍ਹਾਂ ਦੀ ਗੱਲਬਾਤ ਤੇ ਸੰਤੁਸ਼ਟੀ ਜ਼ਾਹਰ ਕੀਤੀ। ਉਨ੍ਹਾਂ ਇਸ ਵਕਤ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਦੀ ਮੁਫਤੀ ਏ ਆਜ਼ਮ ਪੰਜਾਬ ਮੁਫਤੀ ਇਰਤਕਾ ਉਲ ਹਸਨ ਸਾਹਿਬ ਨਾਲ ਵੀ ਟੈਲੀਫੋਨਿਕ ਵਾਰਤਾ ਕਰਵਾਈ ।ਜਿਸ ਤੇ ਮੁਫ਼ਤੀ ਸਾਹਿਬ ਨੇ ਉਨ੍ਹਾਂ ਨਾਲ ਦੁੱਖ ਸਾਂਝਾ ਕਰਦਿਆਂ "ਵਾਰ" ਗੀਤ ਚੋਂ  ਮੁਹੰਮਦ ਸ਼ਬਦ ਨੂੰ ਹਟਾਉਣ ਦਾ ਜ਼ਿਕਰ ਕੀਤਾ। ਜਿਸ ਤੇ ਸਰਦਾਰ ਬਲਕੌਰ ਸਿੰਘ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਕਿ ਤੁਸੀਂ ਗੀਤ ਨੂੰ ਸੁਣੋਗੇ ਤਾਂ ਦੋਬਾਰਾ "ਮੁਹੰਮਦ" ਸ਼ਬਦ ਨਹੀਂ ਆਏਗਾ।ਇਸ ਮੌਕੇ  ਸ਼੍ਰੀ  ਮੋਫਰ ਵੱਲੋਂ ਦੇਸ਼ ਵਿਦੇਸ਼ ਚ ਬੈਠੇ ਸਮੂਹ ਮੁਸਲਿਮ ਭਾਈਚਾਰੇ ਦੇ ਉਲਮਾ ਇਕਰਾਮ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ "ਵਾਰ" ਗੀਤ ਵਿੱਚੋਂ ਮੁਹੰਮਦ ਸ਼ਬਦ ਹਟਾ ਦਿੱਤਾ ਗਿਆ ਹੈ। ਜਲਦੀ ਹੀ ਯੂਟਿਊਬ ਤੇ ਅਪਲੋਡ ਹੋ ਜਾਵੇਗਾ। ਜਿਸ ਦਾ ਜ਼ਿਕਰ ਅਣਜਾਣੇ ਵਿੱਚ ਹੋ ਗਿਆ ਸੀ। ਕਿਉਂਕਿ ਉਕਤ ਗੀਤ ਅਫ਼ਗ਼ਾਨਿਸਤਾਨ ਦੇ  ਅਮੀਰ ਦੋਸਤ ਮੁਹੰਮਦ ਖ਼ਾਨ ਨੂੰ ਮੁਖ਼ਾਤਿਬ ਸੀ। ਜਿਸ ਦੀ ਲੜਾਈ ਹਰੀ ਸਿੰਘ ਨਲੂਆ ਨਾਲ ਸੀ।ਕਿਉਂਕਿ ਸਰਦਾਰ ਬਲਕੌਰ ਸਿੰਘ ਸਿੱਧੂ ਦੀ ਗੱਲਬਾਤ ਇਸ ਤੋਂ ਪਹਿਲਾਂ ਸ਼ਾਹੀ ਇਮਾਮ ਜਨਾਬ ਉਸਮਾਨ ਰਹਿਮਾਨੀ ਲੁਧਿਆਣਵੀ ਸਾਹਿਬ ਨਾਲ ਵੀ ਹੋ ਚੁੱਕੀ ਹੈ। ਜਿਸ ਵਿੱਚ ਸਪੱਸ਼ਟ  ਕਰ ਦਿੱਤਾ ਗਿਆ ਸੀ।ਕਿਉਂਕਿ  ਪੰਜਾਬ ਤੋਂ ਬਾਹਰ ਕੁਝ ਉਲਮਾ ਇਕਰਾਮ ਵੱਲੋਂ ਮੁਸਲਿਮ ਸਮਾਜ ਨੂੰ ਸਿੱਧੂ ਮੂਸੇਵਾਲਾ ਦੇ ਪਰਿਵਾਰ ਦਾ ਬਾਈਕਾਟ ਕਰਨ ਦੀ ਗੱਲਬਾਤ ਵੀ ਕੀਤੀ ਗਈ ਸੀ। ਜਿਸ ਕਰਕੇ ਸ਼੍ਰੀ ਮੋਫਰ ਨੇ ਉਲਮਾ ਅਕਰਾਮ ਨੂੰ ਬੇਨਤੀ ਸਹਿਤ ਸਪੱਸ਼ਟ ਕੀਤਾ ਕਿ ਉਸ ਦੀ ਸਿੱਧੂ ਮੂਸੇਵਾਲੇ ਨਾਲ ਜ਼ਿੰਦਾ ਜੀ ਵਾਰਤਾਲਾਪ ਹੋਈ ਹੈ। ਜੋ ਕਿ ਮੁਸਲਿਮ ਭਾਈਚਾਰੇ ਦੇ ਦੁੱਖ ਤਕਲੀਫਾਂ ਨੂੰ ਅੱਛੀ ਤਰ੍ਹਾਂ ਸਮਝਦਾ ਸੀ ਤੇ ਉਸ  ਦਾ ਮੁਸਲਿਮ ਸਮਾਜ ਨਾਲ ਗੂੜ੍ਹਾ ਪਿਆਰ  ਸੀ।  ਉਨ੍ਹਾਂ ਉਲਮਾ ਅਕਰਾਮ ਨੂੰ ਅਪੀਲ ਕੀਤੀ ਕਿ ਅਜਿਹੀਆਂ ਸਟੇਟਮੈਂਟਾਂ/ਵੀਡੀਓ ਸੋਸ਼ਲ ਮੀਡੀਆ ਤੋਂ ਹਟਾ ਦੇਣ। ਕਿਉਂਕਿ ਪੰਜਾਬ ਇੱਕ ਭਾਈਚਾਰਕ ਸਾਂਝ ਦਾ ਮੁਜੱਸਮਾ ਹੈ।ਜਿੱਥੇ ਪਿਆਰ ਤੇ ਮੁਹੱਬਤ ਦੀ ਜੋਤ ਜਗਦੀ ਹੈ । ਉਨ੍ਹਾਂ ਕਿਹਾ  ਸਿੱਧੂ ਮੂਸੇ ਵਾਲੇ ਦਾ ਪਿਆਰ ਅਫਸਾਨਾ ਖ਼ਾਨ ਵਰਗੀ ਮੂੰਹ ਬੋਲੀ ਭੈਣ ਨਾਲ ਸਕੇ ਭਾਈਆਂ ਵਰਗਾ ਵਰਤਾਉ ਵੀ ਮੁਸਲਿਮ ਸਮਾਜ ਪ੍ਰਤੀ ਮੋਹ ਦਾ ਪ੍ਰਤੀਕ ਹੈ।ਇਸ ਮੌਕੇ ਮੁਸਲਿਮ ਫਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਵੀ ਖਾਨ, ਸੀਨੀਅਰ ਆਗੂ ਡਾ. ਮਹਿਬੂਬ, ਮੁਹੰਮਦ ਬੂਟਾ ਤੇ  ਅਕਬਰ ਖ਼ਾਨ ਦੂਲੋਵਾਲ ਹਾਜ਼ਰ ਸਨ

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Related Posts

Post Comment

Comment List

Sponsored

Latest News

Sponsored