ਕਵਿਤਾ ਰਾਹੀਂ ਸੱਚ ਦਾ ਸੀਸ਼ਾ ਦਿਖਾਇਆ ਜਾ ਸਕਦਾ ਹੈ : ਕਾਕਾ ਬਰਾੜ

ਭਾਸ਼ਾ ਵਿਭਾਗ ਵੱਲੋਂ ਸਰਕਾਰੀ ਕਾਲਜ ਵਿਖੇ ਲਗਾਇਆ ਗਿਆ ਕਵੀ ਦਰਬਾਰ, ਜਿਲ੍ਹਾ ਲੋਕ ਸੰਪਰਕ ਅਫਸਰ ਸਮੇਤ ਇਕ ਦਰਜਨ ਕਵੀਆਂ ਨੇ ਬੰਨਿਆ ਰੰਗ

On
ਕਵਿਤਾ ਰਾਹੀਂ ਸੱਚ ਦਾ ਸੀਸ਼ਾ ਦਿਖਾਇਆ ਜਾ ਸਕਦਾ ਹੈ : ਕਾਕਾ ਬਰਾੜ

ਸ੍ਰੀ ਮੁਕਤਸਰ ਸਾਹਿਬ 11 ਨਵੰਬਰ
                        ਗਾਗਰ ਵਿੱਚ ਸਾਗਰ ਭਰਕੇ ਵੱਡੀ ਤੋਂ ਵੱਡੀ ਗੱਲ ਵੀ ਥੋੜੇ ਜਿਹੇ ਸ਼ਬਦਾਂ ਵਿਚ ਪਰੋਕੇ ਸੱਚ ਦਾ ਸ਼ੀਸ਼ਾ ਕਵਿਤਾ ਰਾਹੀਂ ਹੀ ਦਿਖਾਇਆ ਜਾ ਸਕਦਾ ਹੈ, ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿੰਆਂ ਹਲਕਾ ਵਧਾਇਕ ਸ੍ਰੀ ਮੁਕਤਸਰ ਸਾਹਿਬ ਸ. ਜਗਦੀਪ ਸਿੰਘ ਕਾਕਾ ਬਰਾੜ ਨੇ ਭਾਸ਼ਾ ਵਿਭਾਗ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ ਪ੍ਰੋਗਰਾਮ ਵਿਚ ਕਵੀਆਂ ਅਤੇ ਕਵਿਤਰੀਆਂ ਦੀਆਂ ਕਵੀਤਾਵਾਂ ਸੁਨਣ ਉਪਰੰਤ ਕੀਤਾ।
                 ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਏ ਗਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਜਿਲ੍ਹਾ ਭਾਸ਼ਾ ਅਫਸਰ ਜਗਰੀਤ ਕੌਰ ਨੇ ਸਭਨਾਂ ਨੂੰ ਜੀ ਆਇਆਂ ਨੂੰ ਆਖ ਕੇ ਕੀਤੀ।
                ਸ. ਗੁਰਦੀਪ ਸਿੰਘ ਮਾਨ ਜਿਲ੍ਹਾ ਲੋਕ ਸੰਪਰਕ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਉਸਤਾਦ ਦਾਮਨ ਵੱਲੋਂ ਪੰਜਾਬੀ ਮਾਂ ਬੋਲੀ ਤੇ ਲਿਖੀ ਕਵਿਤਾ ਪੜ੍ਹਨ ਉਪਰੰਤ ਕੁਦਰਤ ਅਤੇ ਆਮ ਜੀਵਨ ਤੇ ਲਿਖੀਆਂ ਚਾਰ ਕਵਿਤਾਵਾਂ ਪੇਸ਼ ਕੀਤੀਆਂ।
             ਇਸੇ ਤਰ੍ਹਾਂ ਸ਼ਮਿੰਦਰ ਕੌਰ ਨੇ ਸਧਾਰਨ ਜਨ ਜੀਵਨ ਅਤੇ ਰਿਸ਼ਤਿਆਂ ਬਾਰੇ ਆਪਣੀ ਕਵਿਤਾ ਸਾਂਝੀ ਕੀਤੀ।
            ਮਨਜੀਤ ਸੂਖਮ ਨੇ ਜਿੰਦਗੀ ਦੀ ਸ਼ੁਖਮਤਾਂ ਨੂੰ ਅਖਰਾਂ ਵਿਚ ਪਰੋਕੇ ਕਵਿਤਾ ਦੇ ਰੂਪ ਵਿਚ ਪੇਸ਼ ਕੀਤਾ।
            ਸੁੰਮੀ ਸਾਮਰੀਆਂ ਨੇ ਇਕ ਮਜ਼ਦੂਰ ਨੌਜਵਾਨ ਦਾ ਆਪਣੀ ਪ੍ਰੇਮਿਕਾ ਨੂੰ ਜੁਆਬ ਤੇ ਅਧਾਰਿਤ ਕਵਿਤਾ ਪੇਸ਼ ਕੀਤੀ।
            ਰਮਿੰਦਰ ਬੇਰੀ ਨੇ ਖੁਬਸੂਰਤ ਅਲਫਾਜਾਂ ਦੀ ਵਰਤੋਂ ਕਰਦਿਆਂ ਜਿੰਦਗੀ ਦੀ ਸਚਾਈ ਨੂੰ ਕਵਿਤਾ ਵਿਚ ਪੇਸ਼ ਕੀਤਾ।
            ਭੁਪਿੰਦਰ ਕੌਰ ਪ੍ਰੀਤ ਨੇ ਬੁਲੰਦ ਅਵਾਜ ਵਿਚ ਸਿੱਖ ਧਰਮ ਅਤੇ ਆਮ ਜਨ ਜੀਵਨ ਨੂੰ ਅਖਰਾਂ ਦਾ ਰੂਪ ਦੇਕੇ ਕਵਿਤਾ ਪੇਸ਼ ਕੀਤੀ।
           ਕੁਲਵੰਤ ਗਿਲ ਨੇ ਸੱਚ ਦਾ ਸ਼ੀਸ਼ਾ ਪੇਸ਼ ਕਰਦਿਆਂ ਸ਼ੋਸ਼ਲ ਮੀਡੀਆ ਰਾਹੀਂ ਬਿਨ੍ਹਾ ਕੋਈ ਬਹੁਤਾ ਕੰਮ ਕਰਦਿਆਂ ਝੱਟ ਹੀ ਥੋੜੇ੍ਹ ਸਮੇਂ ਲਈ ਮਕਬੂਲ ਹੋ ਰਹੇ ਲੋਕਾਂ ਤੇ ਮਿੱਠਾ ਤੰਦ ਕਸਦਿਆਂ ਕਵਿਤਾ ਪੜ੍ਹੀ ।
           ਬਿਮਲਾ ਦੇਵੀ ਨੇ ਵੀ ਇਸੇ ਤਰ੍ਹਾਂ ਆਪਣੀਆਂ ਕਵਿਤਾਵਾਂ ਸੁਣਾ ਕੇ ਦਰਸ਼ਕਾਂ ਦੀ ਭਰਪੂਰ ਪ੍ਰਸ਼ੰਸ਼ਾ ਖੱਟੀ।
           ਰਿਸ਼ੀ ਹਿਰਦੇਪਾਲ ਜਿਨ੍ਹਾਂ ਸਟੇਜ਼ ਦਾ ਸੰਚਾਲਨ ਵੀ ਕੀਤਾ ਨੇ ਆਪਣੀ ਕਵਿਤਾ ਵਿਚ ਯਥਾਰਥ ਅਤ ਗੱਡੀ ਦੇ ਸਫਰ ਦੀ ਖੁਬਸੂਰਤ ਨਜ਼ਮ ਦੀ ਪੇਸ਼ਕਾਰੀ ਕੀਤੀ।
            ਸੁਖਦੇਵ ਮਠਾੜੂ ਅਤੇ ਸਤੀਸ਼ ਬੇਦਾਗ ਨੇ ਵੀ ਕਵਿਤਾ ਸੁਣਾਕੇ ਹਾਜਰੀਨ ਦਾ ਮੰਨ ਮੋਹ ਲਿਆ।
           ਅੰਤ ਵਿਚ ਸਤਵੰਤ ਕੌਰ ਪ੍ਰਿੰਸੀਪਲ ਸਰਕਾਰੀ ਕਾਲਜ ਮੇਲਾ ਲੁਟਦਿਆਂ ਸੁਰਜੀਤ ਪਾਤਰ ਦੀ ਕਵਿਤਾ ਨੂੂੂੰ ਆਪਣੀ ਸੁਰੀਲੀ ਅਵਾਜ ਰਾਹੀਂ ਗਾਕੇ ਸੁਣਾਇਆ ਅਤੇ ਖਚਾ ਖੱਚ ਭਰੇ ਹਾਲ ਵਿਚ ਸੁਨਣ ਵਾਲਿਆਂ ਨੂੰ ਮੰਤਰ ਮੁੱਘਦ ਕੀਤਾ।
            ਇਸ ਮੌਕੇ ਰਿਸ਼ਭ ਬਾਂਸਲ ਸਹਾਇਕ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਡਿਪਟੀ ਸੈਨੇਟਰ ਕਪਿਲ ਸਰਮਾਂ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਵੀ ਮੌਜੂਦ ਸਨ।    

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Related Posts

Post Comment

Comment List

Sponsored

Latest News

Sponsored