ਅਧਿਆਪਕਾਂ ਦੀ ਜ਼ਬਰੀ ਕੀਤੀ ਬਦਲੀ ਦੇ ਵਿਰੋਧ ਚ ਪੰਜਾਬ ਸਰਕਾਰ ਦੀ ਅਰਥੀ ਫੂਕੀ

On
ਅਧਿਆਪਕਾਂ ਦੀ ਜ਼ਬਰੀ ਕੀਤੀ ਬਦਲੀ ਦੇ ਵਿਰੋਧ ਚ ਪੰਜਾਬ ਸਰਕਾਰ ਦੀ ਅਰਥੀ ਫੂਕੀ

ਮਾਨਸਾ, 19 ਨਵੰਬਰ  :  ਬੱਚਿਆਂ ਦੇ ਬੁਨਿਆਦੀ ਹੱਕਾਂ ਨੂੰ ਲੈ ਕੇ ਡੀਈਓ ਸੰਗਰੂਰ ਖਿਲਾਫ ਚੱਲ ਰਹੇ ਸੰਘਰਸ਼ ਦੀ ਅਗਵਾਈ ਕਰ ਰਹੇ ਅਧਿਆਪਕ ਆਗੂਆਂ ਬਲਬੀਰ ਚੰਦ ਲੌਂਗੋਵਾਲ,ਦਾਤਾ ਸਿੰਘ ਨਮੋਲ ਅਤੇ ਪਰਵਿੰਦਰ ਸਿੰਘ ਦੀ ਜ਼ਬਰੀ ਬਦਲੀ ਦੂਰ ਦੁਰਾਡੇ ਜਿਲਿਆਂ ਵਿੱਚ ਕਰ ਦਿੱਤੀ ਹੈ। ਇਸ ਲੋਕਮਾਰੂ ਫੈਸਲੇ ਦੇ ਖਿਲਾਫ ਡੀਟੀਐਫ ਪੰਜਾਬ ਦੇ ਸੱਦੇ ਤੇ ਅਜ ਡੀਟੀਐਫ ਮਾਨਸਾ ਵੱਲੋ ਪੰਜਾਬ ਸਰਕਾਰ ਅਤੇ ਡੀਈਓ ਸੰਗਰੂਰ ਦੀ ਅਰਥੀ ਫੂਕੀ ਗਈ। ਇਸ ਮੌਕੇ ਸੰਬੋਧਨ ਕਰਦੇ ਡੀਟੀਐਫ ਮਾਨਸਾ ਦੇ ਜਿਲਾ  ਪ੍ਰਧਾਨ ਕਰਮਜੀਤ ਤਾਮਕੋਟ ਨੇ ਕਿਹਾ ਇਹੋ ਧੱਕੇ ਬਰਦਾਸ਼ਤ ਨਹੀ ਕੀਤੇ ਜਾਣਗੇ ਜਦੋ ਤੱਕ ਇਹਨਾਂ ਅਧਿਆਪਕਾਂ ਦੀਆਂ ਜ਼ਬਰੀ ਕੀਤੀਆਂ ਬਦਲੀਆਂ ਵਾਪਸ ਨਹੀ ਲਈਆਂ ਜਾਂਦੀਆਂ ਉਦੋ ਤੱਕ ਲਗਾਤਾਰ ਸੰਘਰਸ਼ ਜ਼ਾਰੀ ਰਹੇਗਾ। ਇਸ ਮੌਕੇ ਜਿਲਾ ਸਕੱਤਰ ਹਰਜਿੰਦਰ ਅਨੂਪਗੜ ਨੇ ਕਿਹਾ ਸਰਕਾਰ ਦੀ ਇਸ ਧੱਕੇਸ਼ਾਹੀ ਖਿਲਾਫ ਪੰਜਾਬ ਪੱਧਰ ਦਾ ਸੰਘਰਸ਼ ਵਿੱਡਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋ ਇਲਾਵਾ ਗੁਰਤੇਜ਼ ਉੱਭਾਪਰਮਿੰਦਰ ਮਾਨਸਾਰਾਜਵਿੰਦਰ ਬੈਹਣੀਵਾਲ,ਅਮੋਲਕ ਡੇਲੂਆਣਾਦਰਸ਼ਨ ਅਲੀਸ਼ੇਰ,ਲਖਵਿੰਦਰ ਲੱਖਾ,ਅਸ਼ੋਕ ਕੁਮਾਰਚਰਨਪਾਲ ਦਸੌਂਧੀਆਂ,ਲਖਵੀਰ ਬੁਰਜ਼ਰਾਠੀ,ਹਰਦੀਪ ਮੱਤੀ,ਸੁਖਚੈਨ ਗੁਰਨੇ,ਕੁਲਦੀਪ ਅੱਕਾਂਵਾਲੀ,ਜਸਵਿੰਦਰ ਕਾਮਰੇਡਮਨਜੀਤ ਅਕਲੀਆਂਅਮਰੀਕ ਮਾਨਸਾ,ਮਨਜੀਤ ਬੱਪੀਆਣਾਚਰਨਜੀਤ ਮਾਨਸਾ,ਗੁਰਜੀਤ ਰੜ ਵੀ ਹਾਜ਼ਰ ਸਨ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored