ਵਿਮੁਕਤ ਜਾਤੀਆਂ ਵੱਲੋਂ ਡਾ.ਬਲਜੀਤ ਕੌਰ ਕੈਬਨਿਟ ਮੰਤਰੀ ਤੇ ਪੰਜਾਬ ਸਰਕਾਰ ਦਾ ਫੂਕਿਆ ਜਾਵੇਗਾ ਪੂਤਲਾ

On
ਵਿਮੁਕਤ ਜਾਤੀਆਂ ਵੱਲੋਂ ਡਾ.ਬਲਜੀਤ ਕੌਰ ਕੈਬਨਿਟ ਮੰਤਰੀ ਤੇ ਪੰਜਾਬ ਸਰਕਾਰ ਦਾ ਫੂਕਿਆ ਜਾਵੇਗਾ ਪੂਤਲਾ

WhatsApp Image 2022-11-19 at 1.11.57 PM

ਸ੍ਰੀ ਮੁਕਤਸਰ ਸਾਹਿਬ

ਵਿਮੁਕਤ ਜਾਤੀਆਂ ਨੂੰ ਸਰਕਾਰੀ ਨੌਕਰੀਆਂ ਵਿੱਚ 18 ਦਸੰਬਰ 2020 ਨੂੰ ਜਾਰੀ ਹੋਏ ਸੋਧ ਪੱਤਰ ਅਨੁਸਾਰ ਮਿਲ ਰਹੇ ਦੋ ਪ੍ਰਤੀਸ਼ਤ ਰਾਖਵੇਂਕਰਨ ਦੇ ਅਧਾਰ ਤੇ ਸਿੱਖਿਆ ਵਿਭਾਗ ਵਿੱਚ ਈ. ਟੀ. ਟੀ 6635 ਅਧਿਆਪਕਾਂ ਦੀ ਭਰਤੀ, ਮਾਸਟਰ ਕੇਡਰ 4161 ਭਰਤੀ ਵਿੱਚ ਵੱਖ - ਵੱਖ ਵਿਸ਼ਿਆਂ ਦੇ ਅਧਿਆਪਕਾਂ ਦੀ ਭਰਤੀ, ਸਿਹਤ ਵਿਭਾਗ ਸਮੇਤ ਹੋਰ ਵਿਭਾਗਾਂ ਵਿੱਚ ਚੱਲ ਰਹੀ ਭਰਤੀ ਪ੍ਰਕ੍ਰਿਆ ਦੇ ਵਿਰੁੱਧ ਪੰਜਾਬ ਸਰਕਾਰ ਵੱਲੋਂ 15 ਸਤੰਬਰ 2022 ਨੂੰ ਪੱਤਰ ਜਾਰੀ ਕਰਕੇ ਇਨ੍ਹਾਂ ਭਰਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਨੂੰ ਵਿਮੁਕਤ ਜਾਤੀਆਂ ਦੇ ਬੇਰੁਜ਼ਗਾਰ ਨੌਜਵਾਨ ਬਰਦਾਸ਼ਤ ਨਹੀਂ ਕਰਨਗੇ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਵਿਮੁਕਤ ਕਬੀਲੇ ਮਹਾਂ ਸੰਘ ਦੇ ਸੂਬਾ ਆਗੂ ਪਰਮਜੀਤ ਸਿੰਘ ਬਰਗਾੜੀ, ਜਸਵੀਰ ਸਿੰਘ ਡੂੰਮਵਾਲੀ, ਸੰਤ ਸਿੰਘ ਸਾਦਿਕ, ਅਮਰਜੀਤ ਸਿੰਘ ਪਰਮਾਰ ਤੇ ਹਰਜਿੰਦਰ ਸਿੰਘ ਸਾਦਿਕ ਵੱਲੋਂ ਬੇਰੁਜ਼ਗਾਰ ਵਿਮੁਕਤ ਜਾਤੀ ਸੰਘ ਵੱਲੋਂ ਸੂਬਾ ਆਗੂ ਰੇਸ਼ਮ ਸਿੰਘ, ਨਵਦੀਪ ਸਿੰਘ ਅੰਮ੍ਰਿਤਸਰ ਤੇ ਮਨਿੰਦਰਜੀਤ ਸਿੰਘ ਦੀ ਅਗਵਾਈ ਅਧੀਨ ਵਿਧਾਨ ਸਭਾ ਹਲਕਾ ਮਲੋਟ ਅਧੀਨ ਸ਼ਹਿਰ ਮਲੋਟ ਵਿਖੇ ਹੇਠ ਡਾ.ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਤੇ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਮਾਰਚ ਕੱਢਣ ਤੇ ਪੂਤਲਾ ਫੂਕਣ ਦੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਵਾੳੁਣ ਲਈ ਹਲਕੇ ਦੇ ਵੱਖ - ਵੱਖ ਪਿੰਡਾਂ ਵਿੱਚ ਮੀਟਿੰਗਾਂ ਵਿੱਚ ਹਾਜ਼ਰ ਵਿਮੁਕਤ ਜਾਤੀਆਂ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ੳੁਨ੍ਹਾਂ ਅੱਗੇ ਕਿਹਾ ਕਿ ਮਲੋਟ ਵਿਖੇ ਪੰਜਾਬ ਸਰਕਾਰ ਤੇ ਡਾ. ਬਲਜੀਤ ਕੌਰ ਦੇ ਵਿਰੁੱਧ ਅੈਤਵਾਰ ਨੂੰ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਨੌਜਵਾਨ ਸ਼ਮੂਲੀਅਤ ਕਰਨਗੇ ਤੇ ਵਿਮੁਕਤ ਕਬੀਲੇ ਮਹਾਂ ਸੰਘ ਵੱਲੋਂ ਵਿਮੁਕਤ ਜਾਤੀਆਂ ਨੂੰ ਮਿਲ ਰਹੇ ਰਾਖਵੇਂਕਰਨ ਦੇ ਅਧਾਰ ਤੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored