66ਵੀਆਂ ਵਾਲੀਬਾਲ ਪੰਜਾਬ ਰਾਜ ਸਕੂਲ ਖੇਡਾਂ ਸ਼ਾਨੋ–ਸ਼ੌਕਤ ਨਾਲ ਸੰਪੰਨ

ਬੇਹੱਦ ਰੋਮਾਂਚਕ ਤੇ ਫਸਵੇਂ ਮੁਕਾਬਲੇ ਵਿੱਚ ਮਾਲੇਰਕੋਟਲਾ ਨੂੰ 2–1 ਨਾਲ ਹਰਾ ਕੇ ਪੀਆਈਐਸ ਮੋਹਾਲੀ ਦੇ ਮੁੰਡੇ ਬਣੇ ਚੈਂਪੀਅਨ

On
66ਵੀਆਂ ਵਾਲੀਬਾਲ ਪੰਜਾਬ ਰਾਜ ਸਕੂਲ ਖੇਡਾਂ ਸ਼ਾਨੋ–ਸ਼ੌਕਤ ਨਾਲ ਸੰਪੰਨ

ਬਰਨਾਲਾ, 21 ਨਵੰਬਰ  : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਧਨੌਲਾ ਵਿਖੇ ਚੱਲ ਰਹੀਆਂ 66ਵੀਆਂ ਪੰਜਾਬ ਰਾਜ ਸਕੂਲ ਖੇਡਾਂ ਅੰਡਰ 19 ਵਾਲੀਬਾਲ ਸ਼ਾਨੋ–ਸ਼ੌਕਤ ਨਾਲ ਸੰਪਨ ਹੋ ਗਈਆਂ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਸਰਬਜੀਤ ਸਿੰਘ ਤੂਰ ਵੱਲੋਂ ਮੁੱਖ ਮਹਿਮਾਨ ਜਦਕਿ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ਼ ਅਮਰਜੀਤ ਸਿੰਘ ਢਿੱਲੋਂ, ਹਰਦੀਪ ਸਿੰਘ ਸੋਢੀ, ਬੂਟਾ ਢਿੱਲੋਂ, ਸਤਨਾਮ ਸਿੰਘ, ਹਰਵਿੰਦਰ ਹਿੰਦੀ, ਕਮਲ ਮਾਨ, ਬਲਭੱਦਰ ਸਿੰਘ, ਗੁਰਮੀਤ ਸਿੰਘ ਸਾਹੋਕੇ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਜਿਲ੍ਹਾ ਸਿੱਖਿਆ ਸੁਧਾਰ ਟੀਮ ਜਿਲ੍ਹਾ ਬਰਨਾਲਾ ਦੇ ਮੁੱਖੀ ਪ੍ਰਿੰਸੀਪਲ ਬਰਜਿੰਦਰਪਾਲ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਡੀ.ਐਮ. ਸਪੋਰਟਸ ਸਿਮਰਦੀਪ ਸਿੰਘ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਪੀ.ਆਈ.ਐਸ. ਮੁਹਾਲੀ ਦੀ ਟੀਮ ਨੇ ਜਿਲ੍ਹਾ ਮਾਲੇਰਕੋਟਲਾ ਦੀ ਟੀਮ ਨੂੰ 3–2 ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜਦਕਿ ਸਾਈ ਸੈਂਟਰ ਮਸਤੂਆਣਾ ਦੀ ਟੀਮ ਲੁਧਿਆਣਾ ਨੂੰ 3–0 ਨਾਲ ਹਰਾ ਕੇ ਤੀਜੇ ਸਥਾਨ ‘ਤੇ ਰਹੀ ਹੈ। ਜ਼ਿਲਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਅਤੇ ਮਹਿਮਾਨਾਂ ਵੱਲੋਂ ਜੇਤੂ ਟੀਮਾਂ ਨੂੰ ਟਰਾਫ਼ੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।ਜਿਲ੍ਹਾ ਸਿੱਖਿਆ ਅਫਸਰ ਤੂਰ ਨੇ ਕਿਹਾ ਕਿ ਸਾਰੇ ਹੀ ਖਿਡਾਰੀਆਂ ਨੇ ਬੇਹਤਰੀਨ ਪ੍ਰਦਰਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਬੱਚੇ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਦਾ ਵੀ ਮਹੱਤਵਪੂਰਨ ਸਥਾਨ ਹੁੰਦਾ ਹੈ। ਉਹਨਾਂ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਖੇਡ ਪ੍ਰੇਮੀਆਂ ਨੂੰ ਉੱਭਰਦੇ ਖਿਡਾਰੀਆਂ ਦੀ ਨਿੱਜੀ ਤੌਰ ਤੇ ਸਹਾਇਤਾ ਕਰਨ ਅੱਗੇ ਆਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਪ੍ਰਿੰਸੀਪਲ ਬਰਜਿੰਦਰਪਾਲ ਸਿੰਘ, ਪ੍ਰਿੰਸੀਪਲ ਰਾਕੇਸ਼ ਕੁਮਾਰ, ਪ੍ਰਿੰਸੀਪਲ ਸੀਮਾ ਰਾਣੀ, ਹੈੱਡ ਮਾਸਟਰ ਪ੍ਰਦੀਪ ਕੁਮਾਰ, ਜਿਲ੍ਹਾ ਮੀਡੀਆ ਕੋਆਰਡੀਨੇਟ ਹਰਵਿੰਦਰ ਰੋਮੀ, ਬੀ.ਐਮ. ਸਪੋਰਟਸ ਪਰਮਜੀਤ ਕੌਰ, ਜਸਵਿੰਦਰ ਜੱਸੀ, ਨਿਰਮਲ ਸਿੰਘ, ਗੁਰਦੀਪ ਸਿੰਘ ਬੁਰਜਹਰੀ, ਲਖਵਿੰਦਰ ਸਿੰਘ, ਗੁਰਚਰਨ ਸਿੰਘ ਬੇਦੀ, ਮਲਕੀਤ ਸਿੰਘ, ਜਸਮੇਲ ਸਿੰਘ, ਮੱਲ ਸਿੰਘ, ਸੁਨੀਲ ਸੱਗੀ, ਸਤਨਾਮ ਸਿੰਘ, ਲਖਵੀਰ ਸਿੰਘ, ਜਸਪ੍ਰੀਤ ਸਿੰਘ, ਮਨਦੀਪ ਕੌਰ, ਰਵਿੰਦਰ ਕੌਰ, ਨਰਪਿੰਦਰ ਸਿੰਘ ਮਾਨ, ਸਟੇਜ ਸੰਚਾਲਕ ਯਸ਼ਪ੍ਰੀਤ ਕੌਰ, ਹਰਜੀਤ ਸਿੰਘ ਜੋਗਾ ਸਮੇਤ ਵੱਖ–ਵੱਖ ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ, ਟੀਮ ਇੰਚਰਜ਼, ਟੀਮ ਕੋਚ ਅਤੇ ਖਿਡਾਰੀ ਮੌਜੂਦ ਸਨ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored