ਧੂੰਮਧਾਮ ਨਾਲ ਮਨਾਇਆ ਗਿਆ ਸੁਵਾਮੀ ਕਮਲਾਨੰਦ ਗਿਰੀ ਜੀ ਮਹਾਰਾਜ ਦਾ 63ਵਾਂ ਜਨਮ ਮਹਾਂਉਤਸਵ

ਬਾਂਸਲ ਰਿਸੋਰਟ ਵਿਖੇ ਹੋਇਆ ਸਮਾਗਮ, ਗਾਇਕ ਦੇਵ ਚੁਘ ਦੇ ਭਜਨਾਂ ਦੀ ਗੰਗਾ ਚ ਸ਼ਰਧਾਲੂਆਂ ਨੇ ਲਾਈਆਂ ਡੁਬਕੀਆਂ

On
ਧੂੰਮਧਾਮ ਨਾਲ ਮਨਾਇਆ ਗਿਆ ਸੁਵਾਮੀ ਕਮਲਾਨੰਦ ਗਿਰੀ ਜੀ ਮਹਾਰਾਜ ਦਾ 63ਵਾਂ ਜਨਮ ਮਹਾਂਉਤਸਵ

ਸ੍ਰੀ ਮੁਕਤਸਰ ਸਾਹਿਬ, 21 ਨਵੰਬਰ  - ਸ੍ਰੀ ਕਲਿਆਣ ਕਮਲ ਆਸ਼ਰਮ ਹਰਿਦੁWhatsApp Image 2022-11-21 at 2.52.40 PMWhatsApp Image 2022-11-21 at 2.52.41 PMਆਰ ਦੇ ਅਨੰਤ ਸ੍ਰੀ ਵਿਭੂਸ਼ਤ 1008 ਮਹਾਮੰਡਲੇਸ਼ਵਰ ਸੁਵਾਮੀ ਕਮਲਾਨੰਦ ਗਿਰੀ ਜੀ ਮਹਾਰਾਜ ਦਾ 63ਵਾਂ ਜਨਮ ਮਹਾਂਉਤਸਵ ਸੋਮਵਾਰ ਨੂੰ ਸ਼ਰਧਾ ਤੇ ਧੂੰਮਧਾਮ ਨਾਲ ਮਨਾਇਆ ਗਿਆ। 
ਨਿੱਤਲੀਲਾਲੀਨ ਸਦਗੁਰੂਦੇਵ 1008 ਸੁਵਾਮੀ ਸ੍ਰੀ ਕਲਿਆਣਾਨੰਦ ਜੀ ਮਹਾਰਾਜ ਦੀ ਵਿਆਪਕ ਕ੍ਰਿਪਾ ਛਾਇਆ ਹੇਠ ਬੂਡ਼ਾਗੁੱਜਰ ਰੋਡ ਸਥਿਤ ਬਾਂਸਲ ਰਿਸੋਰਟ ਵਿਖੇ ਹੋਏ ਇਸ ਵਿਰਾਟ ਸਮਾਗਮ ਚ ਦੇਸ਼ ਭਰ ਦੇ ਵੱਖ-ਵੱਖ ਜਿਲਿਆਂ ਤੋਂ ਗੁਰੂ ਪ੍ਰੇਮੀ ਭਗਤਾਂ ਨੇ ਪਹੁੰਚ ਕੇ ਆਪਣੇ ਗੁਰੂ ਮਹਾਰਾਜ ਦਾ ਪੂਜਨ ਕਰਕੇ ਜਿੱਥੇ ਉਨਾਂ ਨੂੰ ਜਨਮ ਮਹਾਂਉਤਸਵ ਦੀਆਂ ਵਧਾਈਆਂ ਦਿੱਤੀਆਂ। ਉੱਥੇ ਹੀ ਗੁਰੂ ਜੀ ਮਹਾਰਾਜ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਉਤਸਵ ਮਨਾਉਣ ਨੂੰ ਲੈ ਕੇ ਗੁਰੂ ਭਗਤ ਬਡ਼ੇ ਦਿਨਾਂ ਤੋਂ ਉਤਸੁਕ ਨਜਰ ਆ ਰਹੇ ਸਨ ਅਤੇ ਅੱਜ ਸ਼ਰਧਾਲੂਆਂ ਦਾ ਹਡ਼ ਆਯੋਜਨ ਸਥਲ ਤੇ ਉਮਡ਼ਿਆ ਨਜਰ ਆਇਆ। ਸਵੇਰੇ ਨੌ ਵਜੇ ਸ਼ੁਰੂ ਹੋਇਆ ਇਹ ਪ੍ਰੋਗਰਾਮ ਦੁਪਹਿਰ ਦੇ ਲਗਭਗ ਡੇਢ ਵਜੇ ਤੱਕ ਚੱਲਿਆ। ਜਿਸ ਚ ਭਜਨ ਗਾਇਕ ਦੇਵ ਚੁੱਘ ਹਨੂੰਮਾਨਗਡ਼ ਵਾਲੇ ਨੇ ਸ਼ਰਧਾਲੂਆਂ ਨੂੰ ਭਜਨਾਂ ਦੀ ਗੰਗਾ ਚ ਡੁਬਕੀਆਂ ਲਵਾਈਆਂ। ਦੇਵ ਚੁੱਘ ਨੇ ਸ਼ਰਧਾਲੂਆਂ ਨੂੰ ਭਜਨ ਨੀ ਮੈਂ ਨੱਚਣਾ ਸ਼ਿਆਮ ਦੇ ਨਾਲ..., ਸਦਗੁਰੂ ਜੀ ਤੁਸੀ ਮਿਹਰ ਕਰੋ..., ਮੇਰੀ ਲੱਗੀ ਗੁਰੂ ਸੰਗ ਪ੍ਰੀਤ ਦੁਨੀਆ ਕਿਆ ਜਾਣੇ.. ਸਮੇਤ ਅਨੇਕਾਂ ਭਜਨ ਸੁਣਾ ਕੇ ਸ਼ਰਧਾਲੂਆਂ ਨੂੰ ਨੱਚਣ ਤੇ ਮਜਬੂਰ ਕਰ ਦਿੱਤਾ। ਇਸ ਮੌਕੇ ਸ੍ਰੀ ਦੁਰਗਾ ਸਤੁਤੀ ਪਾਠ ਵੀ ਹੋਏ। ਜਿਨਾਂ ਚ ਸ਼ਰਧਾਲੂਆਂ ਨੇ ਵੱਧ-ਚਡ਼ ਕੇ ਹਿੱਸਾ ਲਿਆ। 
ਪ੍ਰਵਚਨਾਂ ਦੀ ਅਮ੍ਰਿਤਵਰਖਾ ਦੌਰਾਨ ਸੁਵਾਮੀ ਕਮਲਾਨੰਦ ਗਿਰੀ ਜੀ ਮਹਾਰਾਜ ਨੇ ਭਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਨਾਂ ਦੇ ਨਸ਼ਵਰ ਸ਼ਰੀਰ ਦਾ 63ਵਾਂ ਜਨਮ ਮਹਾਂਉਤਸਵ ਹੈ। ਇਸ ਮੌਕੇ ਜਿਹਡ਼ੇ ਭਗਤ ਪਹੁੰਚੇ ਨੇ ਉਹ ਉਨਾਂ ਦਾ ਤਹੇਦਿਲ ਤੋਂ ਧੰਨਵਾਦ ਕਰਦੇ ਹਨ। ਸਮਾਗਮ ਦੌਰਾਨ ਲੱਕੀ ਡ੍ਰਾ ਵਜੋਂ ਤਿੰਨ ਮੋਬਾਈਲ ਵੀ ਗਿਫਟ ਕੱਢੇ ਗਏ। ਇਹ ਇਨਾਮ ਸੁਨੀਤਾ ਵਾਟਸ, ਨੱਥੂ ਰਾਮ ਗੋਇਲ ਅਤੇ ਮੰਜੂ ਮਿੱਤਲ ਦੇ ਨਾਮ ਨਿਕਲੇ। ਜਿਨਾਂ ਨੂੰ ਗੁਰੂ ਜੀ ਵੱਲੋਂ ਮੋਬਾਈਲ ਭੇਂਟ ਕਰਦਿਆਂ ਸਨਮਾਨਤ ਕੀਤਾ ਗਿਆ। ਇਸ ਮੌਕੇ ਅਤੁੱਟ ਭੰਡਾਰਾ ਵੀ ਚੱਲਦਾ ਰਿਹਾ। ਪ੍ਰਵਕਤਾ ਰਮਨ ਜੈਨ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਤੇ ਆਏ ਹੋਏ ਸ਼ਰਧਾਲੂਆਂ  ਦਾ ਧੰਨਵਾਦ ਕੀਤਾ। ਸ਼ਰਧਾਲੂਆਂ ਦੇ ਜੋਡ਼ਿਆਂ ਦੀ ਦੇਖਭਾਲ ਦੀ ਸੇਵਾ ਸ੍ਰੀ ਗੁਰੂ ਰਵੀਦਾਸ ਸੇਵਾ ਸੁਸਾਇਟੀ ਵੱਲੋਂ ਕੀਤੀ ਗਈ। ਮੰਦਰ ਕਮੇਟੀ ਦੇ ਪ੍ਰਧਾਨ ਹੰਸਰਾਜ ਦਾਬਡ਼ਾ ਅਤੇ ਨੱਥੂ ਰਾਮ ਗੋਇਲ ਨੇ ਦੱਸਿਆ ਕਿ ਸੁਵਾਮੀ ਜੀ ਮਹਾਰਾਜ ਆਪਣੀ ਸੇਵਕ ਮੰਡਲੀ ਸਮੇਤ 22 ਨਵੰਬਰ ਨੂੰ ਸਵੇਰੇ ਸਵਾ ਨੌ ਵਜੇ ਸ੍ਰੀ ਰਾਮ ਭਵਨ ਵਿਖੇ ਫਰੀਦਕੋਟ ਦੇ ਲਈ ਪ੍ਰਸਥਾਨ ਕਰ ਜਾਣਗੇ। ਹੁਣ ਕੁੱਝ ਦਿਨ ਉਹ ਫਰੀਦਕੋਟ ਦੇ ਸ਼ਰਧਾਲੂਆਂ ਨੂੰ ਪ੍ਰਵਚਨਾਂ ਦੀ ਅਮ੍ਰਿਤਵਰਖਾ ਚ ਇਸ਼ਨਾਨ ਕਰਵਾ ਕੇ ਨਿਹਾਲ ਕਰਨਗੇ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored