ਪ੍ਰਿੰਸੀਪਲ ਹਰੀਸ਼ ਬਾਂਸਲ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਰਨਾਲਾ ਦੇ ਮੁੱਖੀ

On
ਪ੍ਰਿੰਸੀਪਲ ਹਰੀਸ਼ ਬਾਂਸਲ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਰਨਾਲਾ ਦੇ ਮੁੱਖੀ

ਬਰਨਾਲਾWhatsApp Image 2022-12-02 at 7.32.22 PM
ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਬਦਲੀਆਂ ਦੀ ਸੂਚੀ ਤਹਿਤ ਪ੍ਰਿੰਸੀਪਲ ਹਰੀਸ਼ ਬਾਂਸਲ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਰਨਾਲਾ ਵਿਖੇ ਸਕੂਲ ਮੁੱਖੀ ਦਾ ਕਾਰਜ ਭਾਰ ਸੰਭਾਲ ਲਿਆ ਹੈ। ਪ੍ਰਿੰਸੀਪਲ ਸੰਜੇ ਸਿੰਗਲਾ ਦੀ ਅਗਵਾਈ ਵਿੱਚ ਸਿੱਖਿਆ ਅਧਿਕਾਰੀਆਂ, ਸ਼ਹਿਰ ਦੇ ਪਤਵੰਤੇ ਸੱਜਣਾਂ ਅਤੇ ਸਕੂਲ ਸਟਾਫ਼ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਹਰੀਸ਼ ਬਾਂਸਲ ਨੇ ਕਿਹਾ ਕਿ ਉਹ ਇਸ ਸਕੂਲ ਦੇ ਵਿਦਿਆਰਥੀ ਰਹੇ ਹਨ ਅਤੇ ਉਸੇ ਸਕੂਲ ਦੇ ਪ੍ਰਿੰਸੀਪਲ ਬਣਨ ਤੇ ਮਾਣ ਮਹਿਸੂਸ ਕਰ ਰਹੇ ਹਨ । ਪ੍ਰਿੰਸੀਪਲ ਹਰੀਸ਼ ਬਾਂਸਲ ਨੇ ਕਿਹਾ ਕਿ ਉਹਨਾਂ ਦਾ ਮੁੱਖ ਟੀਚਾ ਮਿਸ਼ਨ ਮੈਰਿਟ ਅਤੇ ਸਤ ਪ੍ਰਤੀਸ਼ਤ ਦਾ ਟਾਰਗੇਟ ਹਾਸਿਲ ਕਰਨਾ ਹੈ। ਉਹਨਾਂ ਕਿਹਾ ਕਿ ਸਕੂਲ ਸਟਾਫ਼ ਨਾਲ ਮਿਲ ਕੇ ਇੱਕ ਟੀਮ  ਦੇ ਤੌਰ ਤੇ ਕੰਮ ਕੀਤਾ ਜਾਵੇਗਾ। ਸਕੂਲ ਦੀ ਬੇਹਤਰੀ ਅਤੇ ਸਿੱਖਿਆ ਦਾ ਪੱਧਰ ਹੋਰ ਉੱਚਾ ਚੁੱਕਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਪ੍ਰਿੰਸੀਪਲ ਵਿਨਸੀ ਜਿੰਦਲ, ਹੈੱਡਮਾਸਟਰ ਪ੍ਰਦੀਪ ਕੁਮਾਰ ਕਾਹਨਕੇ, ਰਾਜੇਸ਼ ਗੋਇਲ ਨਾਈਵਾਲਾ, ਜਸਵਿੰਦਰ ਸਿੰਘ ਵਜੀਦਕੇ, ਰਾਜੇਸ਼ ਕੁਮਾਰ ਮੌੜਾਂ, ਰੋਬਿਨ ਗੁਪਤਾ ਉੱਪਲੀ, ਲੈਕਚਰਾਰ ਰਾਜਿੰਦਰ ਕੁਮਾਰ ਸਿੰਗਲਾ, ਡੀਟੀਐਫ ਆਗੂ ਬਲਜਿੰਦਰ ਪ੍ਰਭੂ, ਸੰਦੀਪ ਕੁਮਾਰ, ਮੈਡਮ ਸੋਨਜੀਤ ਕੌਰ, ਕੀਰਤੀ ਦੇਵ ਸ਼ਰਮਾ, ਨੀਰਜ ਸਿੰਗਲਾ, ਡੀਐਮ ਗਣਿਤ ਕਮਲਦੀਪ, ਡੀਐਮ ਅੰਗਰੇਜ਼ੀ ਅਮਨਿੰਦਰ ਕੁਠਾਲਾ, ਪ੍ਰਮੋਦ ਕੁਮਾਰ, ਰਣਜੀਤ ਜੰਡੂ, ਅਸ਼ੀਸ ਕੁਮਾਰ, ਹਰਦੀਪ ਸਿੰਘ ਹੰਡਿਆਇਆ, ਕੁਸ਼ਲ ਸਿੰਘੀ, ਰਾਜੇਸ਼ ਗੋਇਲ, ਬੀਐਮ ਕ੍ਰਿਸ਼ਨ ਲਾਲ, ਜਗਦੀਸ਼ ਬਰਾੜ, ਸੁਖਪਾਲ ਢਿੱਲੋਂ, ਤੇਜਿੰਦਰ ਸ਼ਰਮਾ, ਨਵਦੀਪ ਮਿੱਤਲ, ਰਾਜੇਸ਼ ਕੁਮਾਰ, ਸੀਤਾ ਰਾਮ, ਪੰਕਜ ਗੋਇਲ, ਵਿਜੇ ਕੁਮਾਰ, ਪਵਨ ਪਰਿੰਦਾ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਅਤੇ ਸਕੂਲ ਸਟਾਫ ਹਾਜ਼ਿਰ ਰਿਹਾ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored