ਰਿਲਾਇਂਸ ਟ੍ਰੇਂਡਸ ਕੋਲੋਂ ਮੋਟਰਸਾਇਕਲ ਚੋਰੀ, ਥਾਣਾ ਸਿਟੀ ਦਿੱਤੀ ਸਿਕਾਇਤ

ਨਹੀਂ ਥੰਮ ਰਿਹਾ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ਦਾ ਸਿਲਸਿਲਾ

On
ਰਿਲਾਇਂਸ ਟ੍ਰੇਂਡਸ ਕੋਲੋਂ ਮੋਟਰਸਾਇਕਲ ਚੋਰੀ, ਥਾਣਾ ਸਿਟੀ ਦਿੱਤੀ ਸਿਕਾਇਤ


ਸ੍ਰੀ ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ ਚ ਚੋਰੀਆਂ ਦਾ ਸਿਲਸਿਲਾ ਥੰਮਦਾ ਨਜਰ ਨਹੀਂ ਆ ਰਿਹਾ। ਖਾਸਕਰ ਮੋਟਰਸਾਇਕਲ ਚੋਰਾਂ ਦੇ ਨਿਸ਼ਾਨੇ ਤੇ ਨੇ। ਬੀਤੇ ਦਿਨੀਂ ਜਿੱਥੇ ਮੈਗਾ ਮਾਰਟ ਸਾਹਮਣਿਓ ਇੱਕ ਮੋਟਰਸਾਇਕਲ ਚੋਰੀ ਹੋਇਆ ਸੀ, ਉੱਥੇ ਹੀ ਇਸੇ ਰੋਡ ਤੋਂ ਰਿਲਾਇੰਸ ਟ੍ਰੇਂਡਸ ਕੋਲੋਂ ਵੀ ਮੋਟਰਸਾਇਕਲ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਅਰਸ਼ਦੀਪ ਸਿੰਘ ਪੁੱਤਰ ਕਮੀਰ ਸਿੰਘ ਵਾਸੀ ਚਿਬਡ਼ਾਂਵਾਲੀ ਹਾਲ ਅਬਾਦ ਗੁਰੂ ਤੇਗ ਬਹਾਦਰ ਗਲੀ ਨੰਬਰ 1 ਕੋਟਕਪੂਰਾ ਰੋਡ ਨੇ ਦੱਸਿਆ ਹੈ ਕਿ ਉਹ ਬੀਤੀ ਰਾਤ ਆਪਣੇ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਇਕਲ ਤੇ ਰਿਲਾਇੰਸ ਟ੍ਰੇੰਡਸ ਨੇਡ਼ੇ ਕੋਈ ਕੰਮ ਗਿਆ ਸੀ ਪਰ ਉੱਥੋਂ ਕੋਈ ਉਸਦਾ ਮੋਟਰਸਾਇਕਲ ਚੋਰੀ ਕਰ ਲੈ ਗਿਆ। ਜਾਂਚ ਦੌਰਾਨ ਸੀਸੀਟੀਵੀ ਚ ਜਦੋਂ ਦੇਖਿਆ ਤਾਂ ਦੋ ਨੌਜਵਾਨ ਇੱਕ ਮੋਟਰਸਾਇਕਲ ਤੇ ਆਉਂਦੇ ਨੇ । ਜਿਨਾਂ ਚੋਂ ਇੱਕ ਉਸਦਾ ਮੋਟਰਸਾਇਕਲ ਚੋਰੀ ਕਰਕੇ ਤੇ ਦੂਜਾ ਜਿਸ ਮੋਟਰਸਾਇਕਲ ਤੇ ਆਇਆ ਸੀ ਉਸ ਨੂੰ ਵਾਪਿਸ ਨਾਲ ਲੈ ਕੇ ਜਾਂਦਾ ਨਜਰ ਆ ਰਿਹਾ ਹੈ। ਅਰਸ਼ਦੀਪ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਕਾਬੂ ਕਰਕੇ ਮੋਟਰਸਾਇਕਲ ਦੁਆਉਣ ਦੀ ਮੰਗ ਕੀਤੀ ਹੈ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Related Posts

Post Comment

Comment List

Sponsored

Latest News

Sponsored