ਲੰਮੇ ਅਰਸੇ ਬਾਅਦ ਇੰਗਲੈਂਡ ਤੋਂ ਲੁਧਿਆਣੇ ਪਹੁੰਚਣ ਤੇ ਪ੍ਰਸਿੱਧ ਲੇਖਕ ਲੱਖਾ ਸਲੇਮਪੁਰੀ ਦਾ ਭਰਵਾਂ ਸਵਾਗਤ

ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਵਲੋਂ, ਬੀਤੇ ਐਤਵਾਰ ਹੋਏ 16ਵੇਂ ਅੰਤਰ ਰਾਸ਼ਟਰੀ ਕਵੀ ਸੰਮੇਲਨ ਵਿੱਚ ਹਾਜਰ ਹੋਣ ਲਈ ਵਿਸ਼ੇਸ਼ ਤੌਰ ਤੇ, ਚੇਅਰਮੈਨ ਡਾ. ਹਰੀ ਸਿੰਘ 'ਜਾਚਕ' ਜੀ ਦੇ ਨਿੱਘੇ ਸੱਦੇ ਤੇ ਵਤਨ ਵਾਪਸੀ ਕੀਤੀ

On
ਲੰਮੇ ਅਰਸੇ ਬਾਅਦ ਇੰਗਲੈਂਡ ਤੋਂ ਲੁਧਿਆਣੇ ਪਹੁੰਚਣ ਤੇ ਪ੍ਰਸਿੱਧ ਲੇਖਕ ਲੱਖਾ ਸਲੇਮਪੁਰੀ ਦਾ ਭਰਵਾਂ ਸਵਾਗਤ

ਲੁਧਿਆਣਾ:

ਦੁਨੀਆਂ ਭਰ ਦੀਆਂ ਗੁਰੂ ਪਿਆਰੀਆਂ ਸੰਗਤਾਂ, ਸਾਹਿਤ ਪ੍ਰੇਮੀਆਂ ਤੇ ਬੱਚੇ ਬੱਚੇ ਦੀ ਜ਼ੁਬਾਨ ਅਤੇ ਦਿਲਾਂ ਚ' ਵੱਸੀ ਪ੍ਰਸਿੱਧ ਰਚਨਾ, "ਅੰਮ੍ਰਿਤਸਰ ਵੱਲ ਜਾਂਦੇ ਰਾਹੀਓ - ਜਾਣਾ ਗੁਰੂ ਦੁਵਾਰੇ ਬਈ" ਦੇ ਰਚੇਤਾ ਵਿਸ਼ਵ ਪ੍ਰਸਿੱਧ ਪੰਥਕ ਲੇਖਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਲੰਮੇ ਅਰਸੇ ਬਾਅਦ ਇੰਗਲੈਂਡ ਤੋਂ ਲੁਧਿਆਣੇ ਪਹੁੰਚੇ। ਤੇ ਲੇਖਕ ਲੱਖਾ ਸਲੇਮਪੁਰੀ ਜੀ ਨੇ ਤਕਰੀਬਨ ਪੰਜ ਸਾਲ ਬਾਅਦ ਆਪਣੇ ਵਤਨ ਪੰਜਾਬ ਦੀ ਧਰਤੀ ਤੇ ਪੈਰ ਧਰਿਆ। ਜ਼ਿਕਰਯੋਗ ਹੈ ਕਿ ਪੰਜਾਬੀ ਮਾਂ ਬੋਲੀ ਅਤੇ ਆਪਣੇ ਵਤਨ ਪੰਜਾਬ ਨੂੰ ਹੱਦੋਂ ਵੱਧ ਪਿਆਰ ਕਰਨ ਵਾਲੇ ਇਸ ਲੇਖਕ (ਸਾਹਿਤਕਾਰ) ਨੇ ਜਹਾਜ਼ ਤੋਂ ਉੱਤਰਦੇ ਹੀ ਸਭ ਤੋਂ ਪਹਿਲਾਂ ਵਤਨ ਦੀ ਮਿੱਟੀ ਨੂੰ ਚੁੰਮ ਕੇ ਮੱਥੇ ਤੇ ਲਗਾਇਆ ਅਤੇ ਵਾਹਿਗੁਰੂ ਨਾਮ ਦਾ ਸਿਮਰਨ ਕੀਤਾ।
*ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਵਲੋਂ, ਬੀਤੇ ਐਤਵਾਰ ਹੋਏ 16ਵੇਂ ਅੰਤਰ ਰਾਸ਼ਟਰੀ ਕਵੀ ਸੰਮੇਲਨ ਵਿੱਚ ਹਾਜਰ ਹੋਣ ਲਈ ਵਿਸ਼ੇਸ਼ ਤੌਰ ਤੇ, ਚੇਅਰਮੈਨ ਡਾ. ਹਰੀ ਸਿੰਘ 'ਜਾਚਕ' ਜੀ ਦੇ ਨਿੱਘੇ ਸੱਦੇ ਤੇ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਨੇ ਵਤਨ ਵਾਪਸੀ ਕੀਤੀ। ਜਿਨ੍ਹਾਂ ਦਾ ਪੰਥ ਦੇ ਮਹਾਨ ਕਵੀ ਡਾ ਹਰੀ ਸਿੰਘ 'ਜਾਚਕ' ਜੀ ਅਤੇ ਸਮਾਗਮ ਵਿੱਚ ਦੇਸ਼ ਵਿਦੇਸ਼ ਤੋਂ ਪਹੁੰਚੇ ਪਤਵੰਤੇ, ਸਾਹਿਤ ਦੇ ਸੈਂਕੜੇ ਨਾਮਵਰ ਕਵੀਆਂ ਅਤੇ ਕਵਿੱਤਰੀਆਂ ਨੇ ਭਰਵਾਂ ਸਵਾਗਤ ਕਰਦਿਆਂ 'ਜੀ ਆਇਆਂ ਨੂੰ' ਕਿਹਾ।

     ਜਿਨ੍ਹਾਂ ਵਿੱਚ ਡਾ ਹਰੀ ਸਿੰਘ ਜੀ 'ਜਾਚਕ' ਚੇਅਰਮੈਨ, ਕੁਲਵੰਤ ਕੌਰ ਜੀ 'ਚੰਨ' ਫਰਾਂਸ, ਸ੍ਰ ਦਰਸ਼ਨ ਸਿੰਘ ਜੀ ਭੰਮੇ, ਡਾ ਰਮਨਦੀਪ ਸਿੰਘ ਜੀ ਬਟਾਲਾ, ਪ੍ਰੋ ਗੁਰਿੰਦਰ ਕੌਰ ਗੁਰੀ ਜੀ, ਬਵਨੀਤ ਕੌਰ, ਸੁਰਜੀਤ ਕੌਰ ਭੋਗਪੁਰ, ਜਸਵਿੰਦਰ ਕੌਰ ਜੱਸੀ ਜੀ, ਸ੍ਰ ਹਰਭਜਨ ਸਿੰਘ ਜੀ ਚੁੱਘ, ਲੈਫਟੀ. ਮਨਪ੍ਰੀਤ ਕੌਰ, ਪਰਵਿੰਦਰ ਕੌਰ ਲੋਟੇ, ਡਾ ਇੰਦਰਪਾਲ ਕੌਰ ਜੀ ਪਟਿਆਲਾ, ਹਰਦੀਪ ਕੌਰ ਜੱਸੋਵਾਲ, ਮਮਤਾ ਸੇਤੀਆ ਸੇਖਾ, ਕਿਰਨ ਸਿੰਗਲਾ, ਦਵਿੰਦਰ ਖੁਸ਼ ਧਾਲੀਵਾਲ, ਡਾ ਸਤਿੰਦਰਜੀਤ ਕੌਰ ਬੁੱਟਰ, ਸਿਮਰਨ ਕੌਰ ਧੁੱਗਾ, ਮਨਦੀਪ ਕੌਰ ਧਰਮਕੋਟ, ਕੁਲਵਿੰਦਰ ਕੌਰ ਕਿਰਨ, ਰਮੇਸ਼ ਸਿੰਘ ਨਿਮਾਣਾ, ਪਰਮਿੰਦਰ ਕੌਰ ਨਾਗੀ, ਨਿਰਮਲਾ ਗਰਗ, ਏਲੀਨਾ ਧੀਮਾਨ, ਗਗਨਦੀਪ ਧਾਲੀਵਾਲ, 
ਡਾ ਰਵਿੰਦਰ ਕੌਰ ਭਾਟੀਆ, ਰਮਨਦੀਪ ਕੌਰ ਹਰਸਰਜਾਈ, ਜਸਪ੍ਰੀਤ ਸਿੰਘ ਜੱਸੀ, ਜਸਵਿੰਦਰ ਕੌਰ ਅੰਮ੍ਰਿਤਸਰ, ਵੀਰਪਾਲ ਕਮਲ, ਪ੍ਰੀਤਮ ਕੌਰ ਪ੍ਰੀਤਮਾ, ਹਰਮੀਤ ਕੌਰ ਮੀਤ, ਮਨਦੀਪ ਕੌਰ ਪ੍ਰੀਤ, ਲਖਵਿੰਦਰ ਕੌਰ ਪਿੰਕੀ, ਬਲਵੀਰ ਲੌਰ ਰਾਏਕੋਟੀ, ਮਨਜੀਤ ਕੌਰ, ਮਨਦੀਪ ਕੌਰ, ਸਤਵੰਤ ਕੌਰ ਸੁੱਖੀ, ਹਰਪ੍ਰੀਤ ਕੌਰ ਦੁੱਗਰੀ, ਹਰਜਿੰਦਰ ਕੌਰ ਅਤੇ ਹੋਰ ਸੈਂਕੜੇ ਸਤਿਕਾਰਯੋਗ ਸਾਹਿਤਕ ਹਸਤੀਆਂ ਹਾਜਰ ਸਨ।
     ਇਸ ਸੋਲ੍ਹਵੇਂ ਕਵੀ ਸੰਮੇਲਨ ਵਿੱਚ 82 ਨਾਮਵਰ ਮਹਿਲਾ ਕਵੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਦਾ ਸਹਿਤ ਖੇਤਰ ਵਿੱਚ ਵਡਮੁੱਲਾ ਯੋਗਦਾਨ ਹੈ। ਦੇਸ਼ ਵਿਦੇਸ਼ ਤੋਂ ਨਾਮਵਰ ਪੰਥਕ ਹਸਤੀਆਂ ਅਤੇ ਸਾਹਿਤਕ ਹਸਤੀਆਂ ਨੇ ਮਹਿਲਾਂ ਕਵੀਆਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਕੈਨੇਡਾ ਤੋਂ ਸ੍ਰ ਅਜੈਬ ਸਿੰਘ ਜੀ ਚੱਠਾ ਤੇ ਸ੍ਰ ਦਲਜੀਤ ਸਿੰਘ ਜੀ ਗੈਦੂ ਵੀ ਹਾਜਰ ਸਨ ।
      "ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ" ਵਲੋਂ, ਹੋਏ ਇਸ 16ਵੇਂ ਅੰਤਰ ਰਾਸ਼ਟਰੀ ਕਵੀ ਸੰਮੇਲਨ ਦੌਰਾਨ  ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਦੀਆਂ ਦੋ ਪੁਸਤਕਾਂ "ਅੰਮ੍ਰਿਤਸਰ ਵੱਲ ਜਾਂਦੇ ਰਾਹੀਓ" (ਮੌਲਿਕ) ਅਤੇ ਧੀਆਂ ਭੈਣਾਂ ਸਾਂਝੀਆਂ (ਸੰਪਾਦਿਤ) ਵੀ ਲੋਕ ਅਰਪਣ ਕੀਤੀਆਂ ਗਈਆਂ। ਸਮਾਗਮ ਵਿੱਚ ਦੇਸ਼ ਵਿਦੇਸ਼ਾਂ ਤੋਂ ਪੰਥਕ ਅਤੇ ਸਾਹਿਤ ਦੀਆਂ 250 ਦੇ ਕਰੀਬ ਨਾਮਵਰ ਹਸਤੀਆਂ ਪਹੁੰਚੀਆਂ ਹੋਈਆਂ ਸਨ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Related Posts

Post Comment

Comment List

Sponsored

Latest News

Sponsored