ਮੇਲਾ ਮਾਘੀ ਤੇ ਕੀਤੇ ਗਏ ਹਨ ਸਖਤ ਸੁਰੱਖਿਆ ਪ੍ਰਬੰਧ:-  ਸ. ਉਪਿੰਦਰਜੀਤ ਸਿੰਘ ਘੁੰਮਣ ਆਈ.ਪੀ.ਐਸ.

On
ਮੇਲਾ ਮਾਘੀ ਤੇ ਕੀਤੇ ਗਏ ਹਨ ਸਖਤ ਸੁਰੱਖਿਆ ਪ੍ਰਬੰਧ:-  ਸ. ਉਪਿੰਦਰਜੀਤ ਸਿੰਘ ਘੁੰਮਣ ਆਈ.ਪੀ.ਐਸ.

ਸ੍ਰੀ ਮੁਕਤਸਰ ਸਾਹਿਬ : ਸ. ਉਪਿੰਦਰਜੀਤ ਸਿੰਘ ਘੁੰਮਣ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਮੇਲਾ ਮਾਘੀ ਨੂੰ ਮੁੱਖ ਰੱਖਦਿਆ ਪੂਰੇ ਸ਼ਹਿਰ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਐਸ.ਐਸ.ਪੀ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਲਾ ਮਾਘੀ ਦੇ ਮੌਕੇ ਸ਼ਹਿਰ ਨੂੰ 07 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਇਨ੍ਹਾਂ ਸੈਕਟਰਾਂ ਅੰਦਰ 2 ਕਮਾਂਡੈਟ 07 ਐਸ.ਪੀ ਅਤੇ 20 ਡੀ.ਐਸ.ਪੀ ਸਮੇਤ ਕੁੱਲ 4000 ਪੁਲਿਸ ਅਧਿਕਾਰੀ/ਕ੍ਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾ ਕਿਹਾ ਕਿ ਮੇਲੇ ਮਾਘੀ ਨੂੰ ਲੈ ਕੇ ਸ਼ਹਿਰ ਦੇ ਅੰਦਰ ਅਉਣ ਲਈ ਅਤੇ ਸ਼ਹਿਰ ਦੇ ਬਾਹਰ ਜਾਣ ਕੁੱਲ 57 ਨਾਕੇ ਲਗਾਏ ਗਏ ਹਨ ਜਿਨ੍ਹਾ ਵਿੱਚੋਂ 25 ਨਾਕੇ ਸ਼ਹਿਰ ਦੇ ਬਾਹਰ ਜਾਣ ਵਾਲੇ ਰੱਸਤਿਆ ਤੇ ਅਤੇ 32 ਨਾਕੇ ਸ਼ਹਿਰ ਦੇ ਅੰਦਰ ਲਗਏ ਗਏ ਹਨ। ਇਨ੍ਹਾ ਨਾਕਿਆਂ ਤੇ ਪੁਲਿਸ ਮੁਲਾਜ਼ਮ  ਮੇਲਾ ਮਾਘੀ ਵਿੱਚ ਆਊਣ ਵਾਲੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰਦੇ ਰਹਿਣਗੇ ਅਤੇ ਇਸ ਦੇ ਨਾਲ ਮੇਲੇ ਦੌਰਾਨ ਟ੍ਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ 45 ਟ੍ਰੈਫਿਕ ਪੁਆਇੰਟ ਨਿਰਧਾਰਿਤ ਕੀਤੇ ਗਏ ਹਨ।ਜਿਨ੍ਹਾਂ ਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ ਅਤੇ ਟ੍ਰੈਫਿਕ ਵਿਵਸਥਾ ਨੂੰ ਬਰਕਰਾਰ ਰੱਖਣਗੇ। ਉਨ੍ਹਾ ਕਿਹਾ ਕਿ 11 ਪੁਲਿਸ ਦੀਆਂ ਪੈਦਲ ਟੀਮਾਂ ਬਣਾਈਆ ਗਈਆਂ ਹਨ ਜਿਨ੍ਹਾਂ ਨੂੰ ਸ਼ਹਿਰ ਦੇ ਵੱਖ ਵੱਖ ਭਾਗਾ ਵਿੰਚ ਵੰਡਿਆ ਗਿਆ ਜੋ ਪੈਦਲ ਆ ਜਾ ਰਹੇ ਸ਼ਰਧਾਲੂਆਂ ਵਿੱਚ ਸ਼ੱਕੀ ਵਿਅਕਤੀਆਂ ਤੇ ਨਿਗਰਾਨੀ ਰੱਖਣਗੇ। ਉਨ੍ਹਾਂ ਦੱਸਿਆ ਕਿ 12 ਵਾਚ ਟਾਵਰ ਬਣਾਏ ਗਏ ਹਨ ਇਹਨ੍ਹਾਂ ਵਾਚ ਟਾਵਰਾਂ ਤੇ ਪੁਲਿਸ ਮੁਲਜਮਾਂ ਵੱਲੋਂ ਮੇਲਾ ਮਾਘੀ ਅੰਦਰ ਦੂਰਬੀਨ ਰਾਂਹੀ ਨ੍ਹਿਗਾ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਮੇਲਾ ਮਾਘੀ ਵਿੱਚ 14 ਪੀ.ਸੀ.ਆਰ ਮੋਟਰਸਾਇਕਲ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਦੀ ਵੱਖ ਵੱਖ ਏਰੀਏ ਵਿੱਚ ਡਿਊਟੀ ਲਗਾਈ ਗਈ ਹੈ, ਜੋ ਆਪਣੇ ਏਰੀਏ ਵਿੱਚ ਲਗਾਤਾਰ ਗਸ਼ਤ ਕਰਦੇ ਰਹਿਣਗੇ। ਉਨ੍ਹਾ ਕਿਹਾ ਕਿ ਗੁਰੂਦਵਾਰਾ ਸਾਹਿਬ ਦੇ ਹਰ ਇਕ ਗੇਟ ਅਤੇ ਗੁਰੂਦਵਾਰਾ ਸਾਹਿਬ ਅੰਦਰ ਪੁਲਿਸ ਮੁਲਾਜਮ ਸੁਰੱਖਿਆਂ ਲਈ ਤਇਨਾਤ ਕੀਤੇ ਗਏ ਹਨ। ਉਨ੍ਹਾ ਦੱਸਿਆ ਕਿ ਮੇਲਾ ਮਾਘੀ ਦੌਰਾਨ ਬਾਹਰਲੇ ਜਿਲਿਆਂ ਵਿੱਚੋਂ ਆ ਰਹੇ ਸ਼ਰਧਾਲੂਆਂ ਦੇ ਵਹੀਕਲਾਂ ਲਈ 10 ਪਾਰਕਿੰਗਾਂ ਦਾ ਪ੍ਰਬੰਧ ਕੀਤਾ ਗਿਆ ਹੈ ਸ਼ਰਧਾਲੂ ਆਪਣੇ ਵਹੀਕਲ ਪਰਕਿੰਗ ਵਿੱਚ ਲਗਾਉਣ ਤੋਂ ਬਾਅਦ ਦਰਸ਼ਨ ਲਈ ਜਾ ਸਕਦੇ ਹਨ। ਉਨ੍ਹਾ ਦੱਸਿਆ ਮੇਲਾ ਮਾਘੀ ਦੌਰਾਨ ਦੂਸਰੇ ਸ਼ਹਿਰਾਂ ਤੋਂ ਸ੍ਰੀ ਮੁਕਤਸਰ ਸਾਹਿਬ ਨੂੰ ਆਉਣ ਵਾਲੀਆਂ ਬੱਸ ਲਈ 07 ਆਰਜੀ ਬੱਸ ਸਟੈਡ ਬਣਾਏ ਗਏ ਹਨ। ਉਨ੍ਹਾਂ ਦੱਸਿਆ  ਕਿ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਜਰੂਰਤ ਸਮੇਂ ਪੁਲਿਸ ਦੀ ਸਹਾਇਤਾ ਲੈਣ ਲਈ ਮੇਲਾ ਮਾਘੀ ਅੰਦਰ ਅਲੱਗ ਅਲੱਗ ਥਾਵਾਂ ਤੇ ਪੁਲਿਸ ਵੱਲੋਂ 07 ਪੁਲਿਸ ਸਹਾਇਤਾ ਕੇਂਦਰ ਬਣਾਏ ਗਏੇ ਹਨ, ਜਿਨ੍ਹਾ ਤੇ ਸ਼ਰਧਾਲੂ 24 ਘੰਟੇ ਪੁਲਿਸ ਦੀ ਮੱਦਦ ਲੈ ਸਕਣਗੇ।ਉਨ੍ਹਾਂ ਕਿਹਾ ਕਿ ਹੈਵੀ ਵਹੀਕਲਾਂ ਦੀ ਸ਼ਹਿਰ ਅੰਦਰ ਐਂਟਰੀ ਨਹੀ ਹੋਵੇਗੀ। ਹੈਵੀ ਵਹੀਕਲਾਂ ਨੂੰ ਸ਼ਹਿਰ ਤੋਂ ਬਾਹਰੋ ਬਾਹਰ ਕੱਢਣ ਲਈ ਰੂਟ ਪਲਾਨ ਜਾਰੀ ਕੀਤਾ ਜਾਵੇਗਾ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored