ਜੇਕਰ ਮੇਲੇ ਦੌਰਾਨ ਮੁਕਤਸਰ ਆ ਰਹੇ ਹੋਂ ਜਾਂ ਸ਼ਹਿਰ ਚੋਂ ਲੰਘਣਾ ਹੈ ਤਾਂ ਦਿਓ ਧਿਆਨ

ਮੇਲਾ ਮਾਘੀ ਵਿਚ ਕਿਸੇ ਵੀ ਸ਼ਰਧਾਲੂ ਨੂੰ ਨਹੀ ਆਉਣ ਦਿੱਤੀ ਜਾਵੇਗੀ ਮੁਸ਼ਕਲ ਸ.ਉਪਿੰਦਰਜੀਤ ਸਿੰਘ ਘੁੰਮਣ ਆਈ.ਪੀ.ਐਸ

On
ਜੇਕਰ ਮੇਲੇ ਦੌਰਾਨ ਮੁਕਤਸਰ ਆ ਰਹੇ ਹੋਂ ਜਾਂ ਸ਼ਹਿਰ ਚੋਂ ਲੰਘਣਾ ਹੈ ਤਾਂ ਦਿਓ ਧਿਆਨ

ਸ੍ਰੀ ਮੁਕਤਸਰ ਸਾਹਿਬ,  ਜਨਵਰੀ
            ਚਾਲੀ ਮੁਕਤਿਆਂ ਦੀ ਯਾਦ ਵਿਚ ਲਗਣ ਵਾਲੇ ਪਵਿੱਤਰ ਮਾਘੀ ਮੇਲੇ ਦੀ ਟਰੈਫਿਕ ਸਮੱਸਿਆਂ ਨੂੰ ਕੰਟਰੋਲ ਕਰਨ ਲਈ ਪੁਲਿਸ ਵਿਭਾਗ ਵੱਲੋਂ ਰੂਟ ਪਲਾਨ ਤਿਆਰ ਕਰ ਲਿਆ ਗਿਆ ਹੈ, ਇਹ ਜਾਣਕਾਰੀ ਸ. ਉਪਿੰਦਰਜੀਤ ਸਿੰਘ ਘੁੰਮਣ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਜੀ ਨੇ ਦਿੱਤੀ।
     ਉਹਨਾਂ ਦੱਸਿਆ ਕਿ ਆਉਣ ਵਾਲੇ ਸ਼ਰਧਾਲੂਆਂ ਲਈ ਜਿਲਾ ਪ੍ਰਸ਼ਾਸਨ ਵੱਲੋਂ 7 ਆਰਜੀ ਬੱਸ ਸਟੈਡ ਤਿਆਰ ਕੀਤੇ ਗਏ ਹਨ। 
1.    ਕੋਟਕਪੂਰਾ ਰੋਡ ਤੋਂ ਆਉਣ ਵਾਲੀਆ ਬੱਸਾ ਦੀ ਪਾਰਕਿੰਗ:- ਸਾਹਮਣੇ ਦੇਸ਼ ਭਗਤ ਡੈਂਟਲ ਕਾਲਜ਼ ਅਤੇ ਡੀ.ਏ.ਵੀ ਸਕੂਲ ਕੋਟਕਪੂਰਾ ਰੋਡ ਵਿਖੇ ਹੋਵੇਗੀ।
2.    ਬਠਿੰਡਾ ਰੋਡ ਤੋਂ ਆਉਣ ਵਾਲੀਆਂ ਬੱਸਾ ਦੀ ਪਾਰਕਿੰਗ:- ਸਾਹਮਣੇ ਹਰਿਆਲੀ ਪੈਟਰੋਲ ਪੰਪ ਬਠਿੰਡਾ ਰੋਡ ਪਰ ਹੋਵੇਗੀ।
3.    ਮਲੋਟ ਰੋਡ ਤੋਂ ਆਉਣ ਵਾਲੀਆਂ ਬੱਸਾ ਦੀ ਪਾਰਕਿੰਗ:- ਰਾਧਾ ਸੁਆਮੀ ਡੇਰੇ ਦੇ ਸਾਹਮਣੇ ਮਲੋਟ ਰੋਡ ਪਰ ਹੋਵੇਗੀ।
4.    ਅਬਹੋਰ/ਪੰਨੀਵਾਲਾ ਰੋਡ ਤੋਂ ਆਉਣ ਵਾਲੀਆ ਬੱਸਾਂ ਦੀ ਪਾਰਕਿੰਗ:- ਅਬੋਹਰ ਰੋਡ ਬਾਈਪਾਸ ਚੌਂਕ ਪਰ ਹੋਵੇਗੀ।
5.    ਜਲਾਲਾਬਾਦ ਰੋਡ ਤੋਂ ਆਉਣ ਵਾਲੀਆਂ ਬੱਸਾ ਦੀ ਪਾਰਕਿੰਗ:- ਨੇੜੇ ਭਾਈ ਮਹਾਂ ਸਿੰਘ ਯਾਦਗਾਰੀ ਗੇਟ ਜਲਾਲਾਬਾਦ ਰੋਡ ਪਰ ਹੋਵੇਗੀ।
6.    ਗੁਰੂਹਰਸਹਾਏ ਰੋਡ ਤੋਂ ਆਉਣ ਵਾਲੀਆ ਬੱਸਾਂ ਦੀ ਪਾਰਕਿੰਗ:- ਯਾਦਗਾਰੀ ਗੇਟ ਗੁਰੂਹਰਸਹਾਏ ਰੋਡ ਪਰ ਹੋਵੇਗੀ।
7.    ਫਿਰੋਜ਼ਪੁਰ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ:- ਸਾਹਮਣੇ 220 ਕੇ.ਵੀ ਸਬ ਸਟੇਸ਼ਨ ਨੇੜੇ ਬਿਜਲੀ ਘਰ ਫਿਰੋਜ਼ਪੁਰ ਰੋਡ ਪਰ ਹੋਵੇਗੀ ਅਤੇ ਕਿਸੇ ਵੀ ਬੱਸ ਨੂੰ ਸ਼ਹਿਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
        ਐਸ.ਐਸ.ਪੀ. ਜੀ ਨੇ ਦੱਸਿਆਂ ਕਿ ਸ਼ਹਿਰ ਵਿੱਚ ਹੈਵੀ ਵਹੀਕਲਾਂ ਨੂੰ ਆਉਣ ਦੀ ਮਨਾਹੀ ਹੈ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਜਿਲਿਆਂ ਦੀ ਟਰੈਫਿਕ ਪੁਲਿਸ ਨੂੰ ਇਸ ਸੰਬੰਧੀ ਚੌਕਿਸ ਕੀਤਾ ਗਿਆ ਕਿ ਉਹ ਫਿਰੋਜ਼ਪੁਰ, ਕੋਟਕਪੂਰਾ, ਬਠਿੰਡਾ, ਜਲਾਲਾਬਾਦ, ਗੁਰੂਹਰਸਹਾਏ ਪਾਸ ਆਉਣ ਵਾਲ ਹੈਵੀ ਵਹੀਕਲਾਂ ਲਈ ਬਦਲਵੇ ਪ੍ਰਬੰਧ ਕਰਨਗੇ।
                          ਬੋਕਸ ਲਈ ਪ੍ਰਸਤਾਵਿਤ    
ਪਾਰਕਿੰਗ ਲਈ 09 ਪਾਰਕਿੰਗ ਥਾਵਾਂ ਨਿਰਧਾਰਤ ਕੀਤੀਆ ਗਈਆ ਹਨ।
        ਪੁਲਿਸ ਵੱਲੋਂ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ 09 ਥਾਵਾਂ ਤੇ ਵਹੀਕਲਾਂ ਲਈ ਪਾਰਕਿੰਗਾਂ ਨਿਰਧਾਰਿਤ ਕੀਤੀਆਂ ਗਈਆਂ ਹਨ, ਜਿਲਾ ਪੁਲਿਸ ਮੁੱਖੀ ਨੇ ਇਹਨਾਂ ਥਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ
1.    ਕੋਟਕਪੂਰਾ ਰੋਡ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਦੀ ਪਾਰਕਿੰਗ :-ਦੁਸਹਿਰਾ ਗਰਾਊਡ/ਪਸ਼ੂ ਮੇਲਾ ਨੇੜੇ ਡਾ: ਗਿੱਲ ਕੋਠੀ ਪਿੰਡ ਚੱਕ ਬੀੜ ਸਰਕਾਰ।
2.    ਪਿੰਡ ਥਾਂਦੇਵਾਲਾ, ਉਦੇਕਰਨ, ਸੰਗੂ ਧੋਣ ਦੇ ਨਾਲ ਲੱਗਦੇ ਪਿੰਡਾਂ ਵਿੱਚੋਂ ਆਉਣ ਵਾਲੇ ਸ਼ਰਧਾਲੂਆਂ ਦੀ ਵਹੀਕਲਾਂ ਦੀ ਪਾਰਕਿੰਗ:-ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ।
3.    ਬਠਿੰਡਾ ਰੋਡ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਦੀ ਪਾਰਕਿੰਗ :-ਹਰਿਆਲੀ ਪੈਟਰੋਲ ਪੰਪ ਸਾਹਮਣੇ ਡਾਕਟਰ ਦਿਨੇਸ਼ ਦਾ ਪਲਾਟ ਅਤੇ ਖਾਲੀ ਪਲਾਟ ਸਾਹਮਣੇ ਖੇਤੀਬਾੜੀ ਦਫਤਰ ।
4.    ਸ਼ਹਿਰ ਵਿੱਚੋਂ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਦੀ ਪਾਰਕਿੰਗ :-ਬਾਬਾ ਦੀਪ ਸਿੰਘ ਹੈਲਥ ਕਲੱਬ ਬਠਿੰਡਾ ਰੋਡ ਦੇ ਪਿੱਛੇ ।
5.    ਮਲੋਟ ਰੋਡ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਦੀ ਪਾਰਕਿੰਗ:- ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ।
6.    ਅਬੋਹਰ ਰੋਡ, ਮੌੜ ਰੋਡ, ਬਲਮਗੜ ਰੋੜ, ਗੁਰੂਹਰਸਹਾਏ ਰੋਡ ਅਤੇ ਜਲਾਲਾਬਾਦ ਰੋਡ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਦੀ ਪਾਰਕਿੰਗ :-ਨਵੀਂ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ।
7.    ਸ਼ਹਿਰ ਵਿੱਚੋਂ ਵਹੀਕਲਾਂ ਤੇ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਦੀ ਪਾਰਕਿੰਗ :-ਰੈਡ ਕਰਾਸ ਭਵਨ ਨੇੜੇ ਗੁਰੁ ਗੋਬਿੰਦ ਸਿੰਘ ਪਾਰਕ।
8.    ਪਿੰਡ ਬੂੜਾ ਗੁੱਜਰ , ਪਿੰਡ ਚੌਤਰਾ, ਫਿਰੋਜਪੁਰ ਰੋਡ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਦੀ ਪਾਰਕਿੰਗ:- ਕਾਲੌਨੀ ਬੂੜਾ ਗੁੱਜਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਪਾਰਕਿੰਗ ਦੀ ਸੁਵਿਧਾ ਹੋਵੇਗੀ।
9.    ਫਿਰੋਜਪੁਰ ਰੋਡ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਦੀ ਪਾਰਕਿੰਗ:- ਗੌਰਮਿੰਟ ਕਾਲਜ਼ ਸ੍ਰੀ ਮੁਕਤਸਰ ਸਾਹਿਬ ਅਤੇ ਮਾਡਲ ਟਾਊਨ ਦੇ ਨਜ਼ਦੀਕ ਖਾਲੀ ਪਲਾਟ ਵਿੱਚ।
                                ਬੋਕਸ ਲਈ ਪ੍ਰਸਤਾਵਿਤ
ਸ਼ਹਿਰ ਦੇ ਬਾਹਰੋ ਜਾਣ ਵਾਲੇ ਲੈਣ ਇਹ ਰੂਟ
1.    ਮਲੋਟ ਰੋਡ ਤੋਂ ਕੋਟਕਪੂਰਾ, ਫਰੀਦਕੋਟ, ਮੋਗਾ ਜਾਣ ਲਈ ਨਵਾਂ ਬਾਈਪਾਸ ਨੇੜ੍ਹੇ ਰਾਧਾ ਸੁਆਮੀ ਡੇਰਾ ਤੋਂ ਸੈਨਿਕ ਰੈਸਟ ਹਾਉਸ ਤੋਂ ਪਿੰਡ ਸੰਗੂਧੌਣ ਤੋਂ ਨਵਾਂ ਬਾਈਪਾਸ  ਉਦੇਕਰਨ  ਹੁੰਦੇ ਹੋਏ ਅੱਗੇ ਜਾਣਗੇ।
2.    ਪੰਨੀਵਾਲਾ, ਅਬੋਹਰ ਰੋਡ ਤੋਂ ਕੋਟਕਪੂਰਾ, ਫਿਰੋਜਪੁਰ, ਫਰੀਦਕੋਟ, ਮੋਗਾ ਜਾਣ ਲਈ ਯਾਦਗਾਰੀ ਗੇਟ ਅਬੋਹਰ ਰੋਡ, ਪਿੰਡ ਗੋਨਿਆਣਾ ਨਵਾਂ ਬਾਈਪਾਸ ਨੇੜ੍ਹੇ ਰਾਧਾ ਸੁਆਮੀ ਡੇਰਾ ਤੋਂ ਸੈਨਿਕ ਰੈਸਟ ਹਾਉਸ ਤੋਂ ਪਿੰਡ ਸੰਗੂਧੌਣ ਤੋਂ ਨਵਾਂ ਬਾਈਪਾਸ  ਉਦੇਕਰਨ  ਹੁੰਦੇ ਹੋਏ ਅੱਗੇ ਜਾਣਗੇ।
3.    ਜਲਾਲਾਬਾਦ ਅਤੇ ਗੁਰੂਹਰਸਹਾਏ ਰੋਡ ਤੋਂ ਮਲੋਟ, ਬਠਿੰਡਾ ਜਾਣ ਲਈ ਸੋਹਣੇਵਾਲਾ ਤੋਂ ਪਿੰਡ ਬਧਾਈ ਤੋਂ ਚੁਰੱਸਤਾ ਗੋਬਿੰਦ ਨਗਰੀ ਅਬੋਹਰ ਰੋਡ ਨੇੜੇ ਯਾਦਗਾਰੀ ਗੇਟ ਤੋਂ ਪਿੰਡ ਗੋਨਿਆਣਾ, ਨਵਾਂ ਬਾਈਪਾਸ ਨੇੜ੍ਹੇ ਰਾਧਾ ਸੁਆਮੀ ਡੇਰਾ ਤੋਂ ਸੈਨਿਕ ਰੈਸਟ ਹਾਊਸ ਤੋਂ ਯਾਦਗਾਰੀ ਗੇਟ ਹੁੰਦੇ ਹੋਏ ਅੱਗੇ ਜਾਣਗੇ।
4.    ਕੋਟਕਪੂਰਾ ਰੋਡ ਤੋਂ ਬਠਿੰਡ, ਅਬੋਹਰ,ਮਲੋਟ ਜਾਣ ਲਈ ਚੁਰੱਸਤਾ  ਨੇੜੇ ਸਕੂਲ ਜੀ.ਟੀ.ਰੋਡ ਪਿੰਡ ਝਬੇਲਵਾਲੀ ਤੋਂ ਪਿੰਡ ਥਾਂਦੇਵਾਲਾ ਤੋਂ ਪਿੰਡ ਸੰਗੂਧੌਣ ਤੋਂ ਯਾਦਗਾਰੀ ਗੇਟ ਬਠਿੰਡਾ ਰੋਡ ਤੋਂ ਪਿੰਡ ਬਰਕੰਦੀ ਤੋਂ ਮਲੋਟ ਰੋਡ ਨੇੜੇ ਸੇਤੀਆ ਪੇਪਰ ਮਿੱਲ ਹੁੰਦੇ ਹੋਏ ਅੱਗੇ ਜਾਣਗੇ।
5.    ਕੋਟਕਪੂਰ ਰੋਡ ਤੋਂ ਫਿਰੋਜਪੁਰ, ਗੁਰੂਹਰਸਹਾਏ, ਜਲਾਲਾਬਾਦ ਜਾਣ ਲਈ ਚੌਰਸਤਾ ਨੇੜੇ ਵਿਜੈ ਰਤਨ ਪੈਲਸ ਪਿੰਡ ਉੱਦੇਕਰਨ ਤੋਂ ਸੇਂਟ ਸਹਾਰਾ ਕਾਲਜ਼ ਫਿਰੋਜਪੁਰ ਰੋੜ, ਬੂੜਾ ਗੁੱਜਰ ਤੋਂ ਪਿੰਡ ਲੰਬੀ ਢਾਬ (ਗੁਰੂਹਰਸਹਾਏ ਰੋਡ) ਤੋਂ ਪਿੰਡ ਕਬਰਵਾਲਾ ਹੁੰਦੇ ਹੋਏ ਅੱਗੇ ਜਲਾਲਾਬਾਦ ਨੂੰ ਜਾਣਗੇ।
6.    ਮਲੋਟ ਰੋਡ ਤੋਂ ਫਿਰੋਜਪੂਰ, ਗੁਰੂਹਰਸਹਾਏ, ਜਲਾਲਾਬਾਦ ਜਾਣ ਲਈ ਨਵਾਂ ਬਾਈ ਪਾਸ ਨੇੜੇ ਰਾਧਾ ਸੁਆਮੀ ਡੇਰਾ ਮਲੋਟ ਰੋਡ ਤੋਂ ਸੈਨਿਕ ਰੈਸਟ ਹਾਊਸ ਤੋਂ ਯਾਦਗਾਰੀ ਗੇਟ ਪਿੰਡ ਸੰਗੂਧੋਣ ਤੋਂ ਚੌਰਸਤਾ ਨਵਾ ਬਾਈਪਾਸ ਉਦੇਕਰਨ ਤੋਂ ਸੇਂਟ ਸਹਾਰਾ ਕਾਲਜ਼ ਫਿਰੋਜਪੁਰ ਰੋਡ ਬੂੜਾ ਗੁੱਜਰ ਤੋਂ ਪਿੰਡ ਲੰਬੀ ਢਾਬ (ਗੁਰੂਹਰਸਹਾਏ ਰੋਡ) ਤੋਂ ਪਿੰਡ ਕਬਰਵਾਲਾ ਹੁੰਦੇ ਹੋਏ ਅੱਗੇ ਜਲਾਲਾਬਾਦ ਨੂੰ ਜਾਣਗੇ।
ਬੋਕਸ ਲਈ ਪ੍ਰਸਤਾਵਿਤ
ਐਸ.ਐਸ ਪੀ ਜੀ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋਂ ਸ਼ਰਧਾਲੂਆ ਲਈ 07 ਪੁਲਿਸ ਸਹਾਇਤ ਕੇਂਦਰ ਸਥਾਪਿਤ ਕੀਤੇ ਗਏ ਹਨ। ਮੇਲੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਹੋਣ ਤੇ ਇਨ੍ਹਾਂ ਪੁਲਿਸ ਸਹਾਇਤਾ ਕੇਂਦਰਾਂ ਨਾਲ ਸੰਪਰਕ ਕਰ ਸਕਦੇ ਹਨ।
1.    ਕੋਟਕਪੂਰਾ ਰੋਡ ਨੇੜੇ ਡਾ.ਕੇਹਰ ਸਿੰਘ ਦੀ ਕੋਠੀ ।
2.    ਬਠਿੰਡਾ ਰੋਡ ਨੇੜੇ ਪੁਰਾਣਾ ਦਫਤਰ ਜਿਲ੍ਹਾ ਉਦਯੋਗ ਕੇਂਦਰ।
3.    ਮੇਨ ਗੇਟ ਮੇਲਾ ਗਰਾਉਂਡ ਦੇ ਨਜ਼ਦੀਕ ਮਲੋਟ ਰੋਡ ਪਰ।
4.    ਮੰਗੇ ਦਾ ਪੰਪ ਦੇ ਪਿੱਛੇ ਡੇਰਾ ਭਾਈ ਮਸਤਾਨ ਸਿੰਘ ਸਕੂਲ।
5.    ਅਬੋਹਰ ਰੋਡ ਬਾਈਪਾਸ ਚੌਂਕ।
6.    ਨੇੜੇ ਗੁਰੂ ਨਾਨਕ ਕਾਲਜ਼ (ਲੜਕੀਆ) ਟਿੱਬੀ ਸਾਹਿਬ ਰੋਡ।
7.    ਗੁਰੂਹਰਸਹਾਏ ਰੋਡ ਪਿੰਡ ਲੰਬੀ ਢਾਬ (ਪਸ਼ੂ ਮੇਲਾ)।
ਮੇਲੇ ਵਿੱਚ ਰਹੋ ਸਾਵਧਾਨ
    ਐਸ.ਐਸ.ਪੀ ਸ. ਉਪਿੰਦਜੀਤ ਸਿੰਘ ਘੁੰਮਣ ਆਈ.ਪੀ.ਐਸ. ਜੀ ਨੇ ਮਾਘੀ ਮੇਲੇ ਮੌਕੇ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਮੇਲੇ ਵਿੱਚ ਆਪਣੇ ਬੱਚਿਆਂ, ਬਜੁਰਗਾਂ ਦਾ ਖਾਸ ਧਿਆਨ ਰੱਖਣ ਅਤੇ ਆਪਣੇ ਕੀਮਤੀ ਸਮਾਨ ਦੀ ਸੰਭਾਲ ਕਰਨ। ਉਹਨਾਂ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਕਿਸੇ ਵੀ ਮੁਸ਼ਕਿਲ ਸਮੇਂ ਲੋਕ ਪੁਲਿਸ ਕੰਟਰੋਲ ਰੂਮ ਤੇ 80543-70100, 80549-42100(ਵਟਸ ਐੱਪ), 112 ਤੇ ਸੰਪਰਕ ਕਰ ਸਕਦੇ ਹਨ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored