ਗਣਤੰਤਰ ਦਿਵਸ ਮੌਕੇ ਪ੍ਰਿੰਸੀਪਲ ਹਰੀਸ਼ ਬਾਂਸਲ ਸਨਮਾਨਿਤ 

On
ਗਣਤੰਤਰ ਦਿਵਸ ਮੌਕੇ ਪ੍ਰਿੰਸੀਪਲ ਹਰੀਸ਼ ਬਾਂਸਲ ਸਨਮਾਨਿਤ 

ਬਰਨਾਲਾ : 

ਗਣਤੰਤਰ ਦਿਵਸ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਰਕਾਰੀ ਪ੍ਰੋਗਰਾਮ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਸ਼੍ਰੀਮਤੀ ਪੂਨਮਦੀਪ ਕੌਰ ਜੀ, ਐਸਐਸਪੀ ਸੰਦੀਪ ਮਲਿਕ, ਐਮਐਲਏ ਭਦੌੜ ਲਾਭ ਸਿੰਘ ਉਗੋਕੇ, ਐੱਮਐੱਲਏ ਹਲਕਾ ਮਹਿਲ ਕਲਾਂ ਕੁਲਵੰਤ ਪੰਡੋਰੀ ਅਤੇ ਜ਼ਿਲ੍ਹੇ ਦੀਆਂ ਹੋਰ ਨਾਮਵਰ ਸ਼ਖ਼ਸੀਅਤਾਂ ਵੱਲੋਂ  ਸਿੱਖਿਆ ਵਿਭਾਗ ਵਿੱਚ ਮਹੱਤਵਪੂਰਨ ਸੇਵਾਵਾਂ ਨਿਭਾਉਣ ਲਈ ਸਕੂਲ ਆਫ ਐਮਿਨੇਂਸ ਲਈ ਚੁਣੇ ਗਏ ਸਕੂਲ ਦੇ ਪ੍ਰਿੰਸੀਪਲ ਅਤੇ ਡੀਐੱਮ ਸਾਇੰਸ ਹਰੀਸ਼ ਬਾਂਸਲ  ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਧਾਈ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ  ਮੈਡਮ ਰੇਨੂੰ ਬਾਲਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਹਰਕੰਵਲਜੀਤ ਕੌਰ ਨੇ ਕਿਹਾ ਕਿ ਪ੍ਰਿੰਸੀਪਲ ਹਰੀਸ਼ ਬਾਂਸਲ ਬਹੁਤ ਹੀ ਮਿਹਨਤੀ ਇਨਸਾਨ ਹਨ। ਉਹਨਾਂ ਦੱਸਿਆ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਨਾਲ ਨਾਲ ਪ੍ਰਿੰਸੀਪਲ ਹਰੀਸ਼ ਬਾਂਸਲ ਨੇ ਸਾਇੰਸ ਵਿਸ਼ੇ ਦੇ ਸੈਮੀਨਾਰ ਲਗਵਾਉਣ, ਇਲੈਕਸ਼ਨ ਦੇ ਕੰਮਾਂ ਨੂੰ  ਵਧੀਆ ਢੰਗ ਅਤੇ ਸਹੀ ਸਮੇਂ ਤੇ ਪੂਰਾ ਕਰਨ, ਜ਼ਿਲ੍ਹੇ ਦੇ ਸਕੂਲਾਂ ਵਿੱਚ ਵਾਟਰ ਰੀਚਾਰਜ਼ ਪਿਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਏ ਗਏ ਰੁੱਖ ਲਗਾਓ ਅਭਿਆਨ, ਝੁੱਗੀ ਝੌਪੜੀਆਂ ਵਿੱਚ ਰਹਿ ਰਹੇ ਬੱਚਿਆਂ ਨੂੰ ਸਕੂਲ ਜਾਣ ਲਈ ਪ੍ਰੇਰਿਤ ਕਰਨ, ਗ਼ਰੀਬ ਅਤੇ ਜਰੂਰਤਮੰਦ ਵਿਦਿਅਰਥੀਆਂ ਦੀ ਨਿੱਜੀ ਤੌਰ ਤੇ ਹਰ ਪੱਖ ਤੋਂ ਸਹਾਇਤਾ ਕਰਨ ਦੇ ਨਾਲ ਨਾਲ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਦਿੱਤੇ ਗਏ ਹਰੇਕ ਕੰਮ ਨੂੰ ਤਸੱਲੀਬਖ਼ਸ਼ ਪੂਰਾ ਕੀਤਾ ਹੈ।ਜਿਸਦੇ ਚਲਦਿਆਂ ਉਹਨਾਂ ਨੂੰ ਇਹ ਸਨਮਾਨ ਮਿਲਿਆ ਹੈ। ਇਸ ਮੌਕੇ ਜਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਪ੍ਰਿੰਸੀਪਲ ਬਰਜਿੰਦਰਪਾਲ ਸਿੰਘ, ਸਰਕਾਰੀ ਹਾਈ ਸਕੂਲ ਨਾਈਵਾਲਾ ਦੇ ਮੁੱਖ ਅਧਿਆਪਕ ਰਾਜੇਸ਼ ਕੁਮਾਰ ਗੋਇਲ, ਬੀਐਨਓ ਹੈਡਮਾਸਟਰ ਜਸਵਿੰਦਰ ਸਿੰਘ, ਹਰਪ੍ਰੀਤ ਕੌਰ, ਮੈਡਮ ਸਰੇਸ਼ਟਾ ਸ਼ਰਮਾ,  ਨੀਰਜ ਸਿੰਗਲਾ, ਡੀਐਮ ਗਣਿਤ ਕਮਲਦੀਪ, ਡੀਪੀਈ ਸਿਮਰਦੀਪ ਸਿੰਘ, ਡੀਐੱਮ ਅੰਗਰੇਜ਼ੀ ਅਮਨਿੰਦਰ ਸਿੰਘ ਕੁਠਾਲਾ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਹਰਵਿੰਦਰ ਸਿੰਘ ਰੋਮੀ, ਡੀਐਮ ਆਈਸੀਟੀ ਮੋਹਿੰਦਰਪਾਲ ਜੀ, ਬੀਐਮ ਕ੍ਰਿਸ਼ਨ ਲਾਲ ਤਪਾ, ਤੇਜਿੰਦਰ ਸ਼ਰਮਾ, ਸਤੀਸ਼ ਜੈਦਕਾ, ਜਗਦੀਸ਼ ਸਿੰਘ ਬਰਾੜ, ਰਾਜੇਸ਼ ਕੁਮਾਰ, ਕੁਲਦੀਪ ਸਿੰਘ, ਸੁੱਖਪਾਲ ਸਿੰਘ ਢਿੱਲੋਂ, ਸੰਦੀਪ ਸਿੰਘ, ਨਵਦੀਪ ਮਿੱਤਲ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਪ੍ਰਿੰਸੀਪਲ ਹਰੀਸ਼ ਬਾਂਸਲ ਨੂੰ ਮੁਬਾਰਕਬਾਦ ਦਿੱਤੀ ਗਈ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored