Type Here to Get Search Results !

ਜਿਲ੍ਹਾਂ ਪੁਲਿਸ ਵੱਲੋਂ 200 ਕਿਲੋ ਚੂਰਾ ਪੋਸਤ, ਟਰਾਲੇ ਘੋੜੇ ਸਮੇਤ 1 ਵਿਅਕਤੀ ਨੂੰ ਕੀਤਾ ਕਾਬੂ

ਜਿਲ੍ਹਾਂ ਪੁਲਿਸ ਵੱਲੋਂ 200 ਕਿਲੋ ਚੂਰਾ ਪੋਸਤ, ਟਰਾਲੇ ਘੋੜੇ  ਸਮੇਤ 1 ਵਿਅਕਤੀ ਨੂੰ ਕੀਤਾ ਕਾਬੂ

 
ਜਿਲ੍ਹਾਂ ਪੁਲਿਸ ਵੱਲੋਂ 200 ਕਿਲੋ ਚੂਰਾ ਪੋਸਤ, ਟਰਾਲੇ ਘੋੜੇ  ਸਮੇਤ 1 ਵਿਅਕਤੀ ਨੂੰ ਕੀਤਾ ਕਾਬੂ

ਸ੍ਰੀ ਮੁਕਤਸਰ ਸਾਹਿਬ, ਚਰਨਜੀਤ ਸਿੰਘ ਸੋਹਲ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾ ਤਹਿਤ ਜਿਲ੍ਹਾਂ ਪੁਲਿਸ ਵੱਲੋਂ ਨਸ਼ਿਆਂ ਦੇ ਵਿਰੁੱਧ ਵਿੱਢੀ ਗਈ ਮੁਹਿਮ ਅਨੁਸਾਰ ਉਸ ਸਮੇਂ ਸਫਲਤਾ ਮਿਲੀ ਜਦੋਂ ਕੁਲਵੰਤ ਰਾਏ ਐਸ.ਪੀ. (ਪੀ.ਬੀ.ਆਈ) ਅਤੇ  ਰਛਪਾਲ ਸਿੰਘ ਡੀ.ਐਸ.ਪੀ (ਪੀ.ਬੀ.ਆਈ)  ਦੀ ਨਿਗਰਾਨੀ ਹੇਠ ਇੰਸਪੈਕਟਰ ਪ੍ਰਤਾਪ ਸਿੰਘ ਇੰਚਾਰਜ਼ ਨਾਰਕੋਟਿਕ ਪੁਲਿਸ ਪਾਰਟੀ ਵੱਲੋਂ 200 ਕਿਲੋ ਚੂਰਾ ਪੋਸਤ, ਇੱਕ  ਘੋੜਾ ਟਰਾਲਾ 22 ਟਾਇਰ ਸਮੇਤ 01 ਵਿਅਕਤੀ ਨੂੰ ਕੀਤਾ ਕਾਬੂ। ਜਾਣਕਾਰੀ ਅਨੁਸਾਰ ਜਿਲਾਂ ਪੁਲਿਸ ਦੀ ਨਾਰਕੋਟਿਕ ਟੀਮ ਵੱਲੋਂ ਗਸ਼ਤਾ ਵਾ-ਚੈਕਿੰਗ ਸ਼ਰਾਰਤੀ ਅਨਸਰਾਂ ਤਹਿਤ ਨਾਕਾ ਨਜਦੀਕ ਮਲੋਟ ਸ੍ਰੀ ਮੁਕਤਸਰ ਸਾਹਿਬ ਰੋਡ ਨੇੜੇ ਸ਼ੂਗਰ ਮਿੱਲ ਲਗਾਇਆ ਹੋਇਆ ਸੀ। ਜਿਸ ਤਹਿਤ ਇੱਕ ਘੋੜਾ ਟਰਾਲਾ ਬਾਈ ਟਾਇਰੀ ਆਇਆ ਜਿਸ ਨੂੰ ਪੁਲਿਸ ਪਾਰਟੀ ਵੱਲੋਂ ਰੋਕ ਕੇ ਡਰਾਇਵਰ ਦਾ ਨਾਮ ਪੁਛਿਆ ਜਿਸ ਤੇ ਡਰਾਇਵਰ ਨੇ ਆਪਣਾ ਨਾਮ ਜਸਪਾਲ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਅਨੁਪਗੜ ਜਿਲ੍ਹਾਂ ਗੰਗਾਨਗਰ (ਰਾਜਸਥਾਨ) ਦੱਸਿਆ ਪੁਲਿਸ ਵੱਲੋਂ ਸ਼ੱਕ ਹੋਣ ਤੇ ਟਰਾਲੇ ਦੇ ਡਰਾਇਵਰ ਕੈਬਿਨ ਵਿੱਚ ਪਏ 2 ਗੱਟੇ ਪਲਾਸਿਟਕ ਬਾਰੇ ਪੁਛਿਆਂ ਤਾ ਉਹ ਘਬਰਾ ਗਿਆ। ਜਿਸ ਤਹਿਤ ਰਛਪਾਲ ਸਿੰਘ ਡੀ.ਐਸ.ਪੀ (ਪੀ.ਬੀ.ਆਈ.)  ਦੀ ਨਿਗਰਾਨੀ ਹੇਠ ਉਨ੍ਹਾਂ 2 ਪਲਾਸਟਿਕ ਗੱਟਿਆਂ ਦੀ ਤਲਾਸ਼ੀ ਲਈ ਗਈ ਜਿਸ ਵਿੱਚ ਚੂਰਾ ਪੋਸਤ ਬ੍ਰਾਮਦ ਹੋਇਆ। ਪੁਲਿਸ ਵੱਲੋਂ ਜੱਦ ਮਗਰ ਟਰਾਲੇ ਦੀ ਤਲਾਸ਼ੀ ਕੀਤੀ ਗਈ ਜਿਸ ਵਿੱਚ 6 ਪਲਾਸਟਿਕ ਗੱਟੇ ਚੂਰਾ ਪੋਸਤ ਦੇ ਹੋਰ ਪਾਏ ਗਏ ਜਿਨ੍ਹਾਂ ਦੀ ਕੁੱਲ ਗਿਣਤੀ 8 ਪਲਾਸਟਿਕ ਗੱਟੇ ਪਾਏ ਗਏ। ਜਿਨ੍ਹਾਂ ਦਾ ਵਜ਼ਨ ਕਰਨ ਤੇ ਹਰ ਇੱਕ ਗੱਟੇ ਦਾ ਵਜ਼ਨ 25 ਕਿਲੋ ਸੀ ਜਿਸ ਤੇ ਕੁੱਲ 8 ਗੱਟਿਆਂ ਦਾ ਵਜ਼ਨ 200 ਕਿਲੋ ਚੂਰਾ ਪੋਸਤ ਪਾਇਆ ਗਿਆ। ਜਿਸ ਤੇ ਪੁਲਿਸ ਵੱਲੋਂ ਮੁੱਕਦਮਾ ਨੰਬਰ:128 ਮਿਤੀ 11.09.2021 ਅ/ਧ 15ਸੀ/61/85 ਐਨ.ਡੀ.ਪੀ.ਐਸ ਸਦਰ ਮਲੋਟ ਬਰਖਿਲਾਫ ਡਰਾਇਵਰ ਜਸਪਾਲ ਸਿੰਘ ਪੁੱਤਰ ਗੁਰਮੀਤ ਸਿੰਘ ਦਰਜ਼ ਰਜਿਸ਼ਟਰ ਕਰ ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ। ਜਿਸ ਦੀ ਪੁੱਛ ਗਿੱਛ ਤੋਂ ਹੋਰ ਵੀ ਖਲਾਸੇ ਹੋਣ ਦੀ ਉਮੀਦ ਹੈ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad