ਬੀਟ ਕਾਰ ਨਾਲ ਟਕਰਾ ਕੇ ਵਿਅਕਤੀ ਦੀ ਮੌਤ, ਨਹੀਂ ਹੋਈ ਪਹਿਚਾਣ

BTTNEWS
By -
0

ਮਲੋਟ, 2 ਅਗਸਤ 

ਐਤਵਾਰ ਸ਼ਾਮ ਕਰੀਬ ਪੰਜ ਵਜੇ ਸਕਾਈ ਮਾਲ ਮਲੋਟ ਨੇੜੇ ਇਕ ਬੀਟ ਐਲਟੀ ਕਾਰ ਨਾਲ ਟਕਰਾ ਜਾਣ ਕਾਰਨ ਵਿਅਕਤੀ ਦੀ ਮੌਤ ਹੋ ਗਈ। ਫਿਲਹਾਲ ਉਸ ਦੀ ਪਹਿਛਾਣ ਨਹੀਂ ਹੋ ਪਾਈ ਹੈ।

 ਜਾਣਕਾਰੀਆਂ ਅਨੁਸਾਰ ਸਿਖਾਈ ਮਾਲ ਮਲੋਟ ਨੇੜੇ ਦੇਰ ਸ਼ਾਮ ਕਰੀਬ ਪੰਜ ਵਜੇ ਇਕ ਬੀਟ ਐਲਟੀ ਨੰਬਰ PB02 BU 2017 ਨਾਲ ਇੱਕ ਵਿਅਕਤੀ ਟਕਰਾ ਗਿਆ ਇਸ ਹਾਦਸੇ ਵਿੱਚ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ 'ਤੇ ਜਾ ਕੇ ਰੋਡ ਤੋਂ ਟਰੈਫਿਕ ਜਾਮ ਕਲੀਅਰ ਕਰਵਾਇਆ ਅਤੇ ਟੀਮ ਵੱਲੋਂ ਮ੍ਰਿਤਕ ਦੀ ਦੇਹ ਨੂੰ ਸਰਕਾਰੀ ਹਸਪਤਾਲ ਮਲੋਟ ਪਹੁੰਚਾਇਆ ਗਿਆ। ਅਗਲੀ ਕਾਰਵਾਈ ਲਈ ਥਾਣਾ ਸਿਟੀ ਮਲੋਟ ਨੂੰ ਇਤਲਾਹ ਦਿੱਤੀ ਗਈ।

Post a Comment

0 Comments

Post a Comment (0)
3/related/default