ਸ੍ਰੀ ਮੁਕਤਸਰ ਸਾਹਿਬ 16 ਅਗਸਤ (BTTNEWS)-ਸਮਾਜ ਸੇਵੀ ਸੰਸਥਾ "ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ (ਰਜਿ.)" ਦੇ ਵਲੰਟੀਅਰਾਂ ਦੁਆਰਾ ਨੇਤਰਹੀਣਾ ਨਾਲ ਮਿਲਣੀ ਦੌਰਾਨ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਵੰਡਿਆ ਗਿਆ। ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਪੰਮਾ ਸੰਧੂ ਨੇ ਦੱਸਿਆ ਕਿ ਪਿੰਡ ਗੋਨਿਆਨਾ ਸਥਿਤ ਪ੍ਰਯਾਸ ਟੂ ਉਜਾਲਾ ਸੰਸਥਾ ਦੁਆਰਾ ਨੇਤਰਹੀਣ ਬੱਚਿਆਂ ਲਈ ਰੈਣ ਬਸੇਰਾ ਅਤੇ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ ਹੈ।
ਸੰਕਲਪ ਸੁਸਾਇਟੀ ਦੇ ਵਲੰਟੀਅਰ ਪਵਨੀਤ ਸਿੰਘ ਕੰਗ, ਜਸਕੀਰਤ ਸਿੰਘ ਤੇ ਭਵਕੀਰਤ ਸਿੰਘ ਸੰਧੂ ਦੁਆਰਾ ਇਸ ਮੌਕੇ ਹਾਜ਼ਰ ਨੇਤਰਹੀਣ ਵਿਅਕਤੀਆਂ ਅਤੇ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਜਿਵੇਂ ਕਿ ਬਿਸਕੁਟ,ਪੀਣ ਵਾਲੇ ਤਰਲ ਪਦਾਰਥ ਅਤੇ ਫਲ ਵੰਡ ਕੇ ਉਹਨਾਂ ਨਾਲ ਸਮਾਂ ਬਤੀਤ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਪ੍ਰਯਾਸ ਟੂ ਉਜਾਲਾ ਦੇ ਸੰਚਾਲਕ ਗੁਰਭਿੰਦਰ ਸਿੰਘ ਬਰਾੜ , ਨਿਰਮਲ ਸਿੰਘ ਗੋਨੇਆਣਾ ਤੇ ਉਹਨਾਂ ਦੇ ਸਾਥੀਆਂ ਦਾ ਨੇਤਰਹੀਣਾਂ ਲਈ ਕੀਤੇ ਇਸ ਸੁਚੱਜੇ ਤੇ ਵਧੀਆ ਉਪਰਾਲੇ ਬਦਲੇ ਸ਼ਲਾਘਾ ਜ਼ਹਿਰ ਕੀਤੀ। ਸੁਖਦੇਵ ਸਿੰਘ ਨੇ ਸੰਕਲਪ ਸੁਸਾਇਟੀ ਦੇ ਇਸ ਉਪਰਾਲੇ ਲਈ ਸੰਸਥਾ ਦਾ ਧੰਨਵਾਦ ਕੀਤਾ। ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਆਖਿਆ ਕਿ ਜਲਦੀ ਹੀ ਨੇਤਰਹੀਣ ਵਿਦਿਆਰਥੀਆਂ ਲਈ ਪੜ੍ਹਾਈ ਦੀ ਸਮੱਗਰੀ ਦਾ ਪ੍ਰਬੰਧ ਸੰਕਲਪ ਸੁਸਾਇਟੀ ਦੁਆਰਾ ਕੀਤਾ ਜਾਵੇਗਾ।

